ਪਿਛਲੇ ਦਿਨਾਂ ‘ਚ ਭਾਰਤ ਤੇ ਪਾਕਿ ਮੈਚ ਵਿਰੋਧ ਕਰਨ ਵਾਲੇ ਅੱਜ ਖਿੱਲ੍ਹਾਂ ਖਾ-ਖਾ ਦੇਖਣਗੇ ਮੈਚ !

1364

ਵਿਸ਼ਵ ਕ੍ਰਿਕੇਟ ਕੱਪ 2019 ‘ਚ ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਹੋਣਾ ਹੈ। ਦਰਸ਼ਕਾਂ ਨੂੰ ਇਸ ਮੈਚ ਦੀ ਉਡੀਕ ਹੈ। ਪਰ ਅੱਜ ਇਸ ਦੇ ਨਾਲ ਹੀ ਮੀਂਹ ਦਾ ਖ਼ਤਰਾ ਵੀ ਬਣਿਆ ਹੋਇਆ ਹੈ ਕਿਉ਼ਕਿ ਪਹਿਲਾਂ ਵੀ ਹੁਣ ਤੱਕ ਚਾਰ ਮੈਚ ਸਿਰਫ਼ ਮੀਂਹ ਕਾਰਨ ਹੀ ਰੱਦ ਹੋ ਚੁੱਕੇ ਹਨ।ਅੱਜ ਇਹ ਮੈਚ ਮਾਨਚੈਸਟਰ ਦੇ ਮੈਦਾਨ ਵਿੱਚ ਹੋਣਾ ਹੈ। ਕ੍ਰਿਕੇਟ ਮੈਚ ਦੀਆਂ ਤਾਂ ਟਿਕਟਾਂ ਵੀ ਬਹੁਤ ਮਹਿੰਗੀਆਂ ਵਿਕੀਆਂ ਹਨ। ਇੱਕ ਵੈੱਬਸਾਈਟ ਨੇ ਇਸ ਮੈਚ ਦੀ 20 ਹਜ਼ਾਰ ਰੁਪਏ ਵਾਲੀ ਟਿਕਟ 88 ਹਜ਼ਾਰ ਰੁਪਏ ਤੱਕ ਵਿੱਚ ਵੇਚੀ ਹੈ। ਭਾਰਤ ਨੇ 1983 ਤੇ 2011 ’ਚ ਵਿਸ਼ਵ ਕੱਪ ਜਿੱਤਿਆ ਸੀ, ਜਦ ਕਿ ਪਾਕਿਸਤਾਨ ਨੇ 1992 ’ਚ ਇਹ ਖਿ਼ਤਾਬ ਜਿੱਤਿਆ ਸੀ। ਮੌਜੂਦਾ ਸਾਲ 2019 ਦੇ ਵਿਸ਼ਵ ਕੱਪ ‘ਚ ਭਾਰਤ ਨੇ ਹਾਲੇ ਤੱਕ ਤਿੰਨ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਉਸ ਨੇ ਦੋ ਜਿੱਤੇ ਹਨ। ਨਿਊਜ਼ੀਲੈਂਡ ਨਾਲ ਹੋਣ ਵਾਲਾ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤੀ ਟੀਮ ਪੰਜ ਅੰਕਾਂ ਨਾਲ 10 ਟੀਮਾਂ ਦੀ ਸੂਚੀ ਵਿੱਚ ਤੀਜੇ ਸਥਾਨ ’ਤੇ ਹੈ, ਜਦ ਕਿ ਪਾਕਿਸਤਾਨ ਨੇ ਚਾਰ ਮੈਚ ਖੇਡੇ ਹਨ ਤੇ ਦੋ ਵਿੱਚ ਹਾਰ ਤੇ ਇੱਕ ਵਿੱਚ ਜਿੱਤ ਹਾਸਲ ਹੋਈ ਹੈ। ਉਸ ਦਾ ਵੀ ਇੱਕ ਮੈਚ ਰੱਦ ਹੋਇਆ ਹੈ।
ਪਿਛਲੇ ਸਮੇਂ ਵਿੱਚ ਜੰਮੂ ਦੇ ਪੁਲਵਾਮਾਂ ਵਿੱਚ ਸੀਆਰਪੀਐੱਫ ਦੇ ਕਾਫਲੇ ਤੇ ਹੋਏ ਹਮਲੇ ਤੋਂ ਭਾਰਤ ਚੋਂ ਪਾਕਿਸਤਾਨ ਨਾਲ ਮੈਚ ਖੇਡਣ ਦਾ ਵਿਰੋਧ ਵੀ ਕੀਤਾ ਗਿਆ ਸੀ , ਪਰ ਹੁਣ ਦੇ ਹਾਲਾਤਾਂ ਅਨੁਸਾਰ ਅਜਿਹੇ ਵਿਰੋਧ ਦੀ ਕੋਈ ਵੀ ਖ਼ਬਰ ਨਹੀਂ ਹੈ । ਵਿਰੋਧ ਕਰਨ ਵਾਲੇ ਅੱਜ ਖਿੱਲ੍ਹਾਂ (Popcorn) ਖਾ ਕੇ ਮੈਚ ਦਾ ਆਨੰਦ ਮਾਣਨਗੇ।

Real Estate