ਡਾਕਟਰਾਂ ਦੀ ਹੜਤਾਲ ਤੇ ਮਰੀਜ਼ ਦੁਖੀ, 640 ਡਾਕਟਰ ਅਸਤੀਫ਼ੇ ਦੇਣ ਲਈ ਤਿਆਰ

1249

ਕੋਲਕਾਤਾ ਵਿੱਚ ਡਾਕਟਰਾਂ ‘ਤੇ ਹੋਏ ਹਮਲੇ ਦੇ ਵਿਰੋਧ ਵਿੱਚ ਅਤੇ ਹੋਰ ਸੁਰੱਖਿਆ ਦੀ ਮੰਗ ਨੂੰ ਲੈ ਕੇ ਅੱਜ ਬੰਗਾਲ ਦੇ ਨਾਲ-ਨਾਲ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਯੂਪੀ ਅਤੇ ਛਤੀਸ਼ਗੜ੍ਹ ਵਿੱਚ ਡਾਕਟਰਾਂ ਨੇ ਹੜਤਾਲ ਵਿੱਚ ਹਿੱਸਾ ਲਿਆ। ਬੰਗਾਲ ਤੋਂ ਲੈ ਕੇ ਦਿੱਲੀ ਤੱਕ ਡਾਕਟਰਾਂ ਨੇ ਹੜਤਾਲ ਦਾ ਸਮੱਰਥਨ ਕੀਤਾ ਅਤੇ ਕੰਮ ਨਾ ਕੀਤਾ। ਦੇਰ ਰਾਤ ਤੱਕ ਮਮਤਾ ਬੈਨਰਜੀ ਸਰਕਾਰ ਤੇ ਡਾਕਟਰਾਂ ਵਿਚਾਲੇ ਕੋਈ ਸਮਝੌਤਾ ਨਾ ਹੋ ਸਕਣ ਕਾਰਨ ਰਾਜ ਦੇ 640 ਡਾਕਟਰ ਆਪੋ–ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਲਈ ਤਿਆਰ ਬੈਠੇ ਸਨ। ਬੀਤੇ ਕੱਲ੍ਹ ਹੜਤਾਲ ਕਾਰਨ ਦਿੱਲੀ ਵਿੱਚ ਪਹਿਲਾਂ ਤੋਂ ਤੈਅਸ਼ੁਦਾ 1,000 ਆਪਰੇਸ਼ਨ ਨਾ ਹੋ ਸਕੇ ਤੇ 40,000 ਤੋਂ ਵੀ ਵੱਧ ਮਰੀਜ਼ ਆਪਣੇ ਇਲਾਜ ਲਈ ਡਾਕਟਰਾਂ ਤੱਕ ਨਾ ਪੁੱਜ ਸਕੇ। ਇਸ ਵਿਚਕਾਰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਇਕ ਨਵਜੰਮੇ ਬੱਚੇ ਨੇ ਆਪਣੇ ਪਿਓ ਦੇ ਹੱਥਾਂ ‘ਚ ਦਮ ਤੋੜ ਦਿੱਤਾ।ਇਕ ਅਖ਼ਬਾਰ ਦੀ ਫ਼ੋਟੋਗ੍ਰਾਫ਼ਰ ਦਮਿਯੰਤੀ ਦੱਤਾ ਨੇ ਪੱਛਮ ਬੰਗਾਲ ਦੇ ਹਸਪਤਾਲਾਂ ‘ਚ ਇਲਾਜ ਨਾ ਹੋਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਕਿਹੜੀਆਂ ਮੁਸ਼ਕਲਾਂ ‘ਚੋਂ ਲੰਘਣਾ ਪੈ ਰਿਹਾ ਹੈ, ਉਸ ਬਾਰੇ ਦੱਸਣ ਲਈ ਇਕ ਤਸਵੀਰ ਪੋਸਟ ਕੀਤੀ ਹੈ। ਦੱਤਾ ਨੇ ਆਪਣੇ ਇਕ ਟਵੀਟ ‘ਚ ਕਿਹਾ ਹੈ ਕਿ ਡਾਕਟਰਾਂ ਵੱਲੋਂ ਇਲਾਜ ਤੋਂ ਇਨਕਾਰ ਕੀਤੇ ਜਾਣ ‘ਤੇ ਪਿਓ ਦੇ ਹੱਥਾਂ ‘ਚ ਨਵਜੰਮੇ ਬੱਚੇ ਦੀ ਮੌਤ ਹੋ ਗਈ।

Real Estate