ਅਮਰੀਕਾ ‘ਚ ਐਰੀਜ਼ੋਨਾ ਸਰਹੱਦ ਤੇ ਛੇ ਸਾਲਾ ਬੱਚੀ ਗੁਰਪ੍ਰੀਤ ਕੌਰ ਦੀ ਮੌਤ

1394

ਅਮਰੀਕਾ ‘ਚ ਐਰੀਜ਼ੋਨਾ ਸਰਹੱਦ ਨੇੜੇ ਹੋਰ ਪਰਵਾਸੀਆਂ ਨਾਲ ਕਾਫ਼ਲੇ ‘ਚ ਸ਼ਾਮਲ ਛੇ ਸਾਲਾ ਬੱਚੀ ਗੁਰਪ੍ਰੀਤ ਕੌਰ ਦੀ ਪਾਣੀ ਨਾ ਮਿਲਣ ਕਾਰਨ ਮੌਤ ਹੋ ਗਈ। ਉਸਦੀ ਮਾਂ ਉਸਨੂੰ ਹੋਰ ਪਰਵਾਸੀਆਂ ਕੋਲ ਛੱਡ ਕੇ ਪਾਣੀ ਲੈਣ ਗਈ ਸੀ ਪਰ ਬੱਚੀ ਦੀ ਜਾਨ ਨੇ ਮਾਂ ਦੀ ਵਾਪਸੀ ਨਾ ਉਡੀਕੀ।ਵਿਦੇਸ਼ੀ ਮੀਡੀਆ ਏਜੰਸੀਆਂ ਮੁਤਾਬਕ ਬੱਚੀ ਦਾ ਨਾਮ ਗੁਰਪ੍ਰੀਤ ਕੌਰ ਸੀ ਅਤੇ ਉਸਦੀ ਮ੍ਰਿਤਕ ਦੇਹ ਬੁੱਧਵਾਰ ਨੂੰ ਅਰੀਜ਼ੋਨਾ ਦੇ ਲਿਊਕਵਿਲੇ ਸ਼ਹਿਰ ਦੇ ਪੱਛਮੀ ਅਮਰੀਕਾ ਦੇ ਬਾਰਡਰ ਪੈਟਰੌਲ ਦੁਆਰਾ ਲੱਭੀ ਗਈ।ਰਿਪੋਰਟ ਮੁਤਾਬਕ ਮੰਗਲਵਾਰ ਨੂੰ ਸਵੇਰੇ 10 ਵਜੇ ਮਨੁੱਖੀ ਤਸਕਰਾਂ ਨੇ ਇਸ ਬੱਚੀ ਨੂੰ ਮਾਂ ਸਮੇਤ 4 ਹੋਰਾਂ ਭਾਰਤੀਆਂ ਨਾਲ ਬਾਰਡਰ ਪਾਰ ਕਰਾਇਆ ਸੀ। ਕੁਝ ਸਮਾਂ ਪੈਦਲ ਤੁਰਨ ਉਪਰੰਤ ਬੱਚੀ ਦੀ ਮਾਂ ਤੇ ਹੋਰ ਭਾਰਤੀ ਬੱਚੀ ਨੂੰ ਇੱਕ ਹੋਰ ਔਰਤ ਤੇ ਉਸਦੇ ਬੱਚੇ ਨੂੰ ਛੱਡ ਪਾਣੀ ਦੀ ਭਾਲ ‘ਚ ਚਲੇ ਗਏ। ਅਮਰੀਕੀ ਬਾਰਡਰ ਪੈਟਰੋਲਿੰਗ ਅਝੰਟਾਂ ਵਲੋਂ ਬੱਚੀ ਦੀ ਮਾਂ ਤੇ ਦੂਸਰੀ ਔਰਤ ਦੇ ਪੈਰਾਂ ਦੇ ਨਿਸ਼ਾਨਾਂ ਤੋਂ ਉਨ੍ਹਾਂ ਨੂੰ ਫੜ ਲਿਆ ਗਿਆ। ਜਿਸ ਤੋਂ ਕੁਝ ਘੰਟਿਆਂ ਬਾਅਦ ਅਧਿਕਾਰੀਆਂ ਨੇ ਬੱਚੀ ਦੀ ਲਾਸ਼ ਵੀ ਬਰਾਮਦ ਕਰ ਲਈ। ਬਾਰਡਰ ਪੈਟਰੋਲ ਨੇ ਮਨੱਖੀ ਤਸਕਰਾਂ ‘ਤੇ ਬੱਚੀ ਦੀ ਮੌਤ ਦਾ ਦੋਸ਼ ਲਗਾਇਆ ਹੈ।

Real Estate