ਅਖੌਤੀ ਬਾਬੇ ਤੇ ਲੱਗਿਆ ਨਾਬਾਲਗ ਕੁੜੀਆਂ ਨਾਲ ਬਲਤਾਕਾਰ ਕਰਨ ਦੀ ਕੋਸ਼ਿਸ਼ ਦਾ ਦੋਸ਼

1061

ਬੀਤੇ ਦਿਨ ਮੋਗਾ ਦੇ ਤਿੰਨ ਨਾਬਾਲਗ ਕੁੜੀਆਂ ਨਾਲ ਗੁਰਦੁਆਰਾ ਨਾਨਕਸਰ ਠਾਠ ਦੇ ਸੇਵਾਦਰ ਬਾਬਾ ਮਨਜੀਤ ਸਿੰਘ ਵੱਲੋਂ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਸ਼ਿਕਾਇਤ ‘ਤੇ ਮੋਗਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਖੌਤੀ ਬਾਬੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ 3 ਦਿਨ ਪਹਿਲਾਂ ਦੀ ਹੈ। ਪੁਲਿਸ ਨੇ ਕੁੜੀਆਂ ਦੇ ਮਾਪਿਆਂ ਦੇ ਬਿਆਨਾਂ ‘ਤੇ ਅਖੌਤੀ ਬਾਬੇ ਨੂੰ ਗ੍ਰਿਫ਼ਤਾਰ ਕਰਕੇ ਕੋਰਟ ਵਿਚ ਪੇਸ਼ ਕੀਤਾ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਪਰਮਜੀਤ ਸਿੰਘ ਨੇ ਦੱਸਿਆ ਕਿ ਮੋਗਾ ਦੀਆਂ ਤਿੰਨ ਕੁੜੀਆਂ ਜਿਨ੍ਹਾਂ ਦੀ ਉਮਰ 9 ਸਾਲ ਤੋਂ 12 ਸਾਲ ਦੀ ਦੱਸੀ ਜਾਂਦੀ ਹੈ। ਉਹ ਗੁਰਦੁਆਰਾ ਨਾਨਕਸਰ ਠਾਠ ਵਿਚ ਮੱਥਾ ਟੇਕਣ ਗਈਆਂ ਸਨ ਅਤੇ ਰਾਤ ਨੂੰ ਅਖੌਤੀ ਬਾਬੇ ਮਨਜੀਤ ਸਿੰਘ ਦੇ ਸੰਪਰਕ ਵਿਚ ਆ ਗੀਆਂ ਅਤੇ ਉਹ ਉਨ੍ਹਾਂ ਨੂੰ ਅਪਣੇ ਕਮਰੇ ਵਿਚ ਲੈ ਗਿਆ ਤੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਾਬੇ ਵੱਲੋਂ ਉਨ੍ਹਾਂ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਕੁੜੀਆਂ ਉੱਥੋਂ ਭੱਜ ਗਈਆਂ ਅਤੇ ਘਰ ਆ ਕੇ ਸਾਰੀ ਘਟਨਾ ਦੇ ਬਾਰੇ ਦੱਸਿਆ। ਕੁੜੀਆਂ ਦੇ ਮਾਪਿਆਂ ਦੇ ਬਿਆਨਾਂ ਦੇ ਆਧਰ ਉਤੇ ਮਾਮਲਾ ਦਰਜ ਕਰਕੇ ਬਾਬੇ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਬਾ ਮਨਜੀਤ ਸਿੰਘ ਨਾਨਕਸਰ ਗੁਰਦੁਆਰੇ ਵਿਚ ਰਹਿੰਦਾ ਸੀ। ਅਤੇ ਗੁਰਦੁਆਰੇ ਵਿਚ ਸੇਵਾਦਾਰ ਹੈ। ਅਤੇ ਉਥੇ ਰਹਿਣ ਲਈ ਉਸ ਨੂੰ ਕਮਰਾ ਮਿਲਿਆ ਹੋਇਆ ਹੈ।

Real Estate