ਲੁਧਿਆਣਾ ‘ਚ ਇਕੱਠੀਆਂ ਤਿੰਨ ਫੈਕਟਰੀਆਂ ਵਿਚ ਲੱਗੀ ਅੱਗ

909

ਲੁਧਿਆਣਾ ਦੇ ਉਦਯੋਗਿਕ ਖੇਤਰ ਵਿਚ ਅੱਜ ਸਵੇਰੇ ਸਮੇਂ ਅਚਾਨਕ ਤਿੰਨ ਫੈਕਟਰੀਆਂ ਵਿਚ ਭਿਆਨਕ ਅੱਗ ਲੱਗ ਗਈ। ਇਹ ਅੱਗ ਨੂਰਵਾਲਾ ਰੋਡ ਉਤੇ ਸਵੇਰੇ ਇਕ ਫੈਕਟਰੀ ਵਿਚ ਲੱਗੀ ਜਿਸ ਤੋਂ ਬਾਅਦ ਅੱਗ ਨੇ ਨਾਲ ਦੀਆਂ ਹੋਰ ਫੈਕਟਰੀਆਂ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ। ਤਿੰਨ ਫੈਕਟਰੀਆਂ ਵਿਚ ਲੱਗੀ ਅੱਗ ਉਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 16 ਗੱਡੀਆਂ ਲੱਗੀਆਂ ਹੋਈਆਂ ਹਨ। ਫਾਇਰ ਬ੍ਰਿਗੇਡ ਵਿਭਾਗ ਵੱਲੋਂ ਨਾਲ ਦੇ ਜ਼ਿਲ੍ਹਿਆਂ ਵਿਚੋਂ ਵੀ ਅੱਗ ਉਤੇ ਕਾਬੂ ਪਾਉਣ ਲਈ ਗੱਡੀਆਂ ਨੂੰ ਬੁਲਾਇਆ ਗਿਆ ਹੈ।

Real Estate