ਐਨਆਰਆਈ ਸੁਚੇਤ ਰਹਿਣ – ਚੂਨਾ ਲਾਉਣ ਵਾਲਾ ਇੱਕ ਗਰੋਹ ਪੰਜਾਬ ‘ਚ ਸਰਗਰਮ

1661

ਸੁਖਨੈਬ ਸਿੰਘ ਸਿੱਧੂ
ਐਨਆਰਆਈ ਪੰਜਾਬੀਆਂ ਨੂੰ ਲੁੱਟਣ ਲਈ ਠੱਗਾਂ ਨੇ ਨਵੇਂ ਨਵੇਂ ਤਰੀਕੇ ਈਜਾਦ ਕੀਤੇ ਹਨ । ਹੁਣ ਇੱਕ ਨਵੀਂ ਤਰ੍ਹਾਂ ਦਾ ਗਿਰੋਹ ਨਵਾਸ਼ਹਿਰ ਦੇ ਆਸਪਾਸ ਸਰਗਰਮ ਹੈ। ਜਿਹੜੇ ਕਿਸੇ ਐਨਆਰਆਈ ਪਰਿਵਾਰ ਦੇ ਘਰ ਜਾਂਦੇ ਹਨ ਅਤੇ ਬਹਾਨੇ ਨਾਲ ਪੈਸੇ ਲੈ ਜਾਂਦੇ ਹਨ।
ਪਿੰਡ ਸਾਹਲੋਂ ਨਿਵਾਸੀ ਕੈਲਗਿਰੀ ਰਹਿੰਦੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਕੁਝ ਵਿਅਕਤੀ ਆਏ ਜਿਹਨਾਂ ਨੇ ਉਸਦੇ ਬਾਪ ਕਰਮਜੀਤ ਸਿੰਘ ਨੂੰ ਦੱਸਿਆ ਕਿ ਉਹ ਜਸਵਿੰਦਰ ਸਿੰਘ ਦੇ ਦੋਸਤ ਹਨ । ਕੈਲਗਿਰੀ ਵਿੱਚ ਹੀ ਰਹਿੰਦੇ ਹਨ ਅਤੇ ਪਹਿਲਾਂ ਇਟਲੀ ਵੀ ਇਕੱਠੇ ਹੀ ਸਨ ।
ਹੁਣ ਕਿਸੇ ਹੋਰ ਦੋਸਤ , ਜਿਸਦੀ ਕੈਨੇਡਾ ‘ਚ ਮੌਤ ਹੋ ਗਈ ਸੀ ਉਸਦੀ ਲਾਸ਼ ਲੈ ਕੇ ਇੰਡੀਆ ਆਏ ਸਨ । ਸੋਚਿਆ ਤੁਹਾਨੂੰ ਵੀ ਮਿਲ ਲਵਾਂ। ਇੱਧਰ ਉਧਰ ਦੀਆਂ ਗੱਲਾਂ ਕਰਨ ਮਗਰੋਂ ਉਹਨਾ ਕਿਹਾ ਸਾਡੇ ਮ੍ਰਿਤਕ ਦੋਸਤ ਦੀ ਭੈਣ ਵਿਆਹੁਣ ਵਾਲੀ ਹੈ , ਆਪਾਂ ਨੂੰ ਰਲ ਕੇ ਉਸਦਾ ਕਾਰਜ ਕਰਨਾ ਹੈ , ਇਸ ਤਰ੍ਹਾਂ ਉਹਨਾਂ ਨੇ ਜਸਵਿੰਦਰ ਸਿੰਘ ਦੇ ਬਾਪ ਕੋਲੋਂ ਪੈਸਿਆਂ ਦੀ ਮੰਗ ਕੀਤੀ ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਬਾਪ ਪੈਸੇ ਦੇਣ ਨੂੰ ਤਿਆਰ ਸੀ ਪਰ ਉਸਦੀ ਮਾਤਾ ਨੂੰ ਸ਼ੱਕ ਹੋਇਆ ਤਾਂ ਉਸਦੀ ਭਰਜਾਈ ਨੇ ਕਿਹਾ ਕਿ ਅਸੀਂ ਜਸਵਿੰਦਰ ਨੂੰ ਫੋਨ ਕਰ ਲੈਂਦੇ ਫਿਰ ਕਹਿੰਦੇ ਫੋਨ ਕਾਹਨੂੰ ਕਰਨਾ ਜੋ ਤਿਲ-ਫੁੱਲ ਸਰਦਾ ਹੈ ਦੇ ਦਿਓ ।
ਜਦੋਂ ਦਾਲ ਨਾ ਗਲੀ ਤਾਂ ਇੱਥੋਂ ਖਾਲੀ ਹੱਥ ਜਾਣਾ ਪਿਆ।
ਇਸੇ ਪਿੰਡ ਦੇ ਬਚਿੱਤਰ ਸਿੰਘ ਤੋਂ ਇਸ ਟੋਲੇ ਨੇ 4000 ਰੁਪਏ ਇਸ ਤਰ੍ਹਾਂ ਦਾ ਬਹਾਨਾ ਕਰਕੇ ਠੱਗ ਲਏ । ਕਿਉਂਕਿ ਬਚਿੱਤਰ ਸਿੰਘ ਦਾ ਲੜਕਾ ਜਸਵੀਰ ਸਿੰਘ ਵਿਕਟੋਰੀਆ ਰਹਿੰਦਾ ਹੈ, ਉਹਨਾਂ ਨਾਲ ਵਿਕਟੋਰੀਆ ਦੀ ਕਹਾਣੀ ਜੋੜ ਕੇ ਠੱਗੀ ਮਾਰੀ ।
ਇਸੇ ਪਿੰਡ ‘ਚ ਕੁਝ ਹੋਰ ਵੀ ਅਜਿਹੀਆਂ ਘਟਨਾਵਾਂ ਹੋਣ ਬਾਰੇ ਜਾਣਕਾਰੀ ਮਿਲੀ ਹੈ।
ਸਾਹਲੋਂ, ਨੇੜਲੇ ਪਿੰਡ ਕਮਾਮ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

Real Estate