ਮੈਟਰੋ ਵੈਨਕੂਵਰ ‘ਚ ਕਰਵਾਏ ਜਾ ਰਹੇ 5X Festival ‘ਚ ਗਾਇਕ ਸਿੱਧੂ ਮੂਸੇ ਆਲੇ ਨੇ ਗਾਉਣ ਆਉਣਾ ਸੀ ਪਰ ਸਰੀ ਦੀ ਪੁਲਿਸ ਨੇ ਉਸਨੂੰ “ਜਨਤਕ ਸੁਰੱਖਿਆ ਲਈ ਖਤਰਾ” ਦੱਸ ਕੇ ਗਾਉਣ ਤੋਂ ਮਨਾ ਕਰ ਦਿੱਤਾ ਹੈ।
ਪੁਲਿਸ ਨੇ ਇਸ ਸਬੰਧੀ ਸਮਾਗਮ ਦੇ ਪ੍ਰਬੰਧਕ ”ਵੈਨਕੂਵਰ ਇੰਟਰਨੈਸ਼ਨਲ ਭੰਗੜਾ ਕੰਪੀਟੀਸ਼ਨ (VIBC)” ਤੱਕ ਪਹੁੰਚ ਕੀਤੀ ਸੀ ਤੇ ਉਹ ਮੂਸੇ ਆਲੇ ਦਾ ਨਾਮ ਲਿਸਟ ‘ਚੋਂ ਕੱਢਣ ਲਈ ਮੰਨ ਗਏ।
ਸਿਟੀ ਕੋਂਸਲਰ ਮਨਦੀਪ ਨਾਗਰਾ ਨੇ ਦੱਸਿਆ ਕਿ ਲੋਕਾਂ ਦੀ ਮੰਗ ਸੀ ਕਿ ਅਜਿਹੇ ਗਾਇਕਾਂ ਨੂੰ ਸਰੀ ‘ਚ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ, ਇਸ ਲਈ ਸਿਟੀ ਨੇ ਪ੍ਰੋਗਰਾਮ ਦਾ ਪਰਮਿਟ ਦੇਣ ਤੋਂ ਹੀ ਮਨਾ ਕਰ ਦਿੱਤਾ ਸੀ ਕਿ ਪਰਮਿਟ ਤਾਂ ਮਿਲਣਾ, ਜੇ ਮੂਸੇ ਆਲੇ ਦਾ ਨਾਮ ਸੂਚੀ ‘ਚੋਂ ਬਾਹਰ ਕੱਢੋਂਗੇ ਤੇ ਪ੍ਰਬੰਧਕ ਸਹਿਮਤ ਹੋ ਗਏ।
Source :ਗੁਰਪ੍ਰੀਤ ਸਿੰਘ ਸਹੋਤਾ
Real Estate