125 ਘੰਟੇ ਦੀ ਮਾੜੀ ਕਾਰਗੁਜਾਰੀ ਅੱਗੇ ਹਾਰਿਆ ਫਤਹਿ

1052

ਫਤਿਹਵੀਰ ਸਿੰਘ ਨੂੰ ਬੋਰਵੈੱਲ ਵਿਚੋਂ ਬਾਹਰ ਕੱਢਣ ਵਾਲੇ ਵਿਅਕਤੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ।ਉਸਨੇ ਕਿਹਾ ਕਿ ਫਤਿਹਵੀਰ ਨੂੰ ਕੱਢਣ ਲਈ ਉਸਨੇ ਪਹਿਲੇ ਦਿਨ ਵੀ ਕੋਸ਼ੀਸ਼ ਕੀਤੀ ਸੀ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਉਸਨੂੰ ਸਮਾਂ ਹੀ ਨਹੀਂ ਦਿੱਤਾ।ਇਸ ਸੰਬੰਧੀ ਉਸਨੇ ਕਈ ਵਾਰ ਉੱਚ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਕਿ ਉਸਨੂੰ ਸਿਰਫ ਇਕ ਘੰਟੇ ਦਾ ਸਮਾਂ ਦਿੱਤਾ ਜਾਵੇ ਪਰ ਪ੍ਰਸ਼ਾਸਨ ਭੀੜ ਘੱਟ ਹੋਣ ਦਾ ਇੰਤਜਾਰ ਕਰਦਾ ਰਿਹਾ, ਜਦ ਉਸਨੂੰ ਸਮਾਂ ਮਿਲਿਆ ਤਾਂ ਉਸਨੇ ਸਿਰਫ 15 ਮਿੰਟ ਦੇ ਸਮੇਂ ਵਿਚ ਹੀ ਬੱਚੇ ਨੂੰ ਬਾਹਰ ਕੱਢ ਲਿਆ ਹੈ।ਇਸ ਤੋਂ ਬਾਅਦ ਫ਼ਤਹਿਵੀਰ ਦੇ ਮਾਪਿਆਂ ਅਤੇ ਮੌਕੇ ‘ਤੇ ਪਹੁੰਚੇ ਲੋਕਾਂ ਨੇ ਪ੍ਰਸ਼ਾਸਨ ‘ਤੇ ਧੋਖੇ ‘ਚ ਰੱਖਣ ਦੇ ਇਲਜ਼ਾਮ ਲਾਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੁੰਡੀਆਂ ਦੇ ਨਾਲ ਬੋਰਵੈੱਲ ‘ਚੋ ਹੀ 15 ਮਿੰਟ ‘ਚ ਬਾਹਰ ਕੱਢਣਾ ਸੀ ਤਾਂ ਇੰਨੇ ਦਿਨ ਇੰਤਜ਼ਾਰ ਕਿਓੰ ਕਰਵਾਇਆ। ਜਾਣਕਾਰੀ ਮੁਤਾਬਕ ਅੱਜ ਸਵੇਰੇ 5:10 ਮਿੰਟ ‘ਤੇ ਫ਼ਤਹਿਵੀਰ ਨੂੰ ਬੋਰ ‘ਚੋਂ ਬਾਹਰ ਕੱਢਿਆ ਗਿਆ ਹੈ।ਦੱਸਿਆ ਜਾਂਦਾ ਹੈ ਕਿ ਬੋਰਵੈੱਲ ‘ਚ ਫਸੇ ਦੋ ਸਾਲਾ ਫ਼ਤਿਹਵੀਰ ਸਿੰਘ ਨੂੰ ਮੰਗਵਾਲ ਦੇ ਗੁਰਿੰਦਰ ਸਿੰਘ ਨੇ ਬਾਹਰ ਕੱਢਿਆ ਹੈ। ਗੁਰਿੰਦਰ ਸਿੰਘ ਨੇ ਨਵੇਂ ਪੁੱਟੇ ਬੋਰਵੈੱਲ ਵਿੱਚ ਜਾ ਕੇ ਫਸੇ ਹੋਏ ਬੱਚੇ ਨੂੰ ਆਜ਼ਾਦ ਕੀਤਾ ਤੇ ਫਿਰ ਐਨਡੀਆਰਐਫ ਦੀਆਂ ਟੀਮਾਂ ਨੇ ਉਸ ਨੂੰ ਉੱਪਰ ਖਿੱਚ ਲਿਆ।ਜਿਸ ਤੋਂ ਤੁਰੰਤ ਬਾਅਦ ਉਸਨੂੰ ਹਸਪਤਾਲ ਲਿਜਾਇਆ ਪਰ ਫਤਹਿਵੀਰ ਜਿੰਦਗੀ ਦੀ ਲੜਾਈ ਹਾਰ ਗਿਆ ਹੈ ।

Real Estate