ਮੁਲਕ ਚਲਾਉਣ ਲਈ ਪੈਸੇ ਨਹੀਂ , 30 ਜੂਨ ਤੱਕ ਆਪਣੀ ਜਾਇਦਾਦ ਦਾ ਬਿਉਰਾ ਦਿਓ- ਇਮਰਾਨ ਖਾਨ

2638

Imran Khanਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੋਮਵਾਰ ਨੂੰ ਰਾਸ਼ਟਰ ਦੇ ਨਾਂਮ ਸੰਬੋਧਨ ਕਰਕੇ ਕਿਹਾ ਕਿ ਪਾਕਿਸਤਾਨ ਨੂੰ ਪੱਟੜੀ ‘ਤੇ ਲਿਆਉਣ ਅਤੇ ਗਰੀਬਾਂ ਦੀ ਜਿੰਦਗੀ ‘ਚ ਸੁਧਾਰ ਲਿਆਉਣ ਲਈ ਸਾਰੇ ਨਾਗਰਿਕ ਜਿੰਮੇਵਾਰੀ ਨਿਭਾਉਣ ।
ਪ੍ਰਧਾਨ ਮੰਤਰੀ ਨੇ ਕਿਹਾ ਸਾਰੇ ਪਾਕਿਸਤਾਨੀ 30 ਜੂਨ ਤੱਕ ਆਪਣੀ ਜਾਇਦਾਦ ਦਾ ਵੇਰਵਾ ਦੇ ਦੇਣ ਤਾਂ ਕਿ ਨਜ਼ਾਇਜ ਅਤੇ ਬੇਨਾਮੀ ਜਾਇਦਾਦ ਦਾ ਫਰਕ ਪਤਾ ਚੱਲ ਸਕੇ।
ਉਹਨਾ ਕਿਹਾ ਇਮਰਾਨ ਖ਼ਾਨ ਨੇ ਕਿਹਾ ਕਿ 30 ਜੂਨ ਤੱਕ ਆਪਣੀ ਬੇਨਾਮੀ ਸੰਪਤੀ , ਬੇਨਾਮੀ ਬੈਂਕ ਅਕਾਊਂਟ, ਵਿਦੇਸ਼ਾਂ ਵਿੱਚ ਰੱਖੇ ਪੈਸੇ ਨੂੰ ਜਨਤਕ ਕਰ ਦੇਣ ਕਿਉਂਕਿ 30 ਜੂਨ ਤੋਂ ਬਾਅਦ ਇਹ ਮੌਕਾ ਨਹੀਂ ਮਿਲਣ ਵਾਲਾ ।
ਜਨਾਬ ਇਮਰਾਨ ਖਾਨ ਨੇ ਕਿਹਾ , ‘ ਪਿਛਲੇ 10 ਸਾਲ ਵਿੱਚ ਪਾਕਿਸਤਾਨ ਦਾ ਕਰਜ਼ਾ 6000 ਅਰਬ ਤੋਂ 30 ਹਜ਼ਾਰ ਅਰਬ ਰੁਪਏ ਤੱਕ ਪਹੁੰਚ ਗਿਆ ਹੈ । ਜੋ ਅਸੀਂ ਚਾਰ ਹਜ਼ਾਰ ਅਰਬ ਰੁਪਏ ਸਲਾਨਾ ਟੈਕਸ ਇਕੱਠਾ ਕਰਦੇ ਹਾਂ ਉਸਦੀ ਅੱਧੀ ਰਕਮ ਕਰਜੇ ਦੀਆਂ ਕਿਸ਼ਤਾਂ ਅਦਾ ਵਿੱਚ ਜਾਂਦੀ ਹੈ। ਬਾਕੀ ਦਾ ਪੈਸਾ ਜੋ ਬਚਦਾ ਉਸ ਨਾਲ ਮੁਲਕ ਦਾ ਖਰਚਾ ਨਹੀਂ ਚੱਲ ਸਕਦਾ । ਪਾਕਿਸਤਾਨੀ ਉਹ ਕੌਮ ਹੈ ਜੋ ਦੁਨੀਆ ਭਰ ਵਿੱਚ ਸਭ ਤੋਂ ਘੱਟ ਟੈਕਸ ਅਦਾ ਕਰਦੀ ਹੈ ਪਰ ਉਨ੍ਹਾ ਚੰਦ ਮੁਲਕਾਂ ਵਿੱਚੋਂ ਹੈ ਜਿੱਥੇ ਸਭ ਤੋਂ ਜਿ਼ਆਦਾ ਖੈ਼ਰਾਤ ਦਾ ਬੋਝ ਹੈ । ਜੇ ਅਸੀਂ ਤਿਆਰ ਹੋ ਜਾਈਏ ਤਾਂ ਘੱਟ ਤੋਂ ਘੱਟ ਹਰ ਸਾਲ 10 ਹਜ਼ਾਰ ਅਰਬ ਰੁਪਏ ਇਕੱਠੇ ਕਰ ਸਕਦੇ ਹਾਂ ।’
ਉਹਨਾ ਕਿਹਾ , ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਸੰਪਤੀ ਐਲਾਨ ਕਰਨ ਦੀ ਜੋ ਯੋਜਨਾ ਲੈ ਕੇ ਆਇਆ ਹਾਂ ਉਸ ਵਿੱਚ ਤੁਸੀ ਸਾਰੇ ਲੋਕ ਸ਼ਾਮਿਲ ਹੋ ਜਾਓ। ਸਾਨੂੰ ਖੁਦ ਨੂੰ ਤਬਦੀਲ ਕਰਨਾ ਪਵੇਗਾ। ਅੱਲ੍ਹਾ ਕੁਰਾਨ ਵਿੱਚ ਕਹਿੰਦਾ ਹੈ ਕਿ ਅਸੀਂ ਕਿਸੇ ਕੌਮ ਦੀ ਹਾਲਤ ਨਹੀਂ ਬਦਲਦੇ ਜਦੋਂ ਤੱਕ ਉਹ ਖੁਦ ਆਪਣੀ ਹਾਲਤ ਬਦਲਣ ਲਈ ਤਿਆਰ ਨਾ ਹੋਣ । ਤੁਹਾਡੇ ਕੋਲ 30 ਜੂਨ ਤੱਕ ਦਾ ਸਮਾਂ ਹੈ ਕਿ ਬੇਨਾਮੀ ਜਾਇਦਾਦ ਨੂੰ ਜਨਤਕ ਕਰ ਦਿਓ। ਸਾਡੀ ਸਰਕਾਰ ਕੋਲ ਜੋ ਜਾਣਕਾਰੀ ਹੈ ਕਿ ਪਹਿਲਾਂ ਕਿਸੇ ਸਰਕਾਰ ਕੋਲ ਨਹੀਂ ਸੀ। ਵਿਦੇ਼ਸਾਂ ਵਿੱਚ ਪਾਕਿਸਤਾਨੀਆਂ ਦੀ ਸੰਪਤੀ ਅਤੇ ਬੈਂਕ ਖਾਤਿਆਂ ਦੀ ਜਾਣਕਾਰੀ ਵੀ ਮੇਰੇ ਕੋਲ ਹੈ । ਮੈਨੂੰ ਪਤਾ ਕਿਸ ਕੋਲ ਕਿੰਨੀ ਬੇਨਾਮੀ ਜਾਇਦਾਦ ਹੈ। ਤੁਹਾਡੇ ਕੋਲ 30 ਜੂਨ ਤੱਕ ਦਾ ਵਕਤ ਅਤੇ ਇਸਦਾ ਫਾਇਦਾ ਉਠਾ ਲਵੋ ।

Real Estate