ਪੰਜਾਬ ਦੀ ਆਬੋਹਵਾ ਨੂੰ ਜ਼ਹਿਰੀਲਾ ਕਰਨ ਦੇ ਤੱਥ ਲੱਭੇਗੀ ਦਿੱਲੀ ਦੀ ਟੀਮ

901

ਪੰਜਾਬ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਦੀ ਸਹੀ ਵਜਾਅ ਭਾਲਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਆਈਆਈਟੀ ‘ਚ ਕਰਾਰ ਹੋਇਆ ਹੈ। ਜੁਲਾਈ ਮਹੀਨੇ ਤੋਂ ਅਕਤੂਬਰ ਤੱਕ ਆਈਆਈਟੀ ਦੀ ਟੀਮ ਖੋਜ ਕਰੇਗੀ। ਜਿਸਦੀ ਰਿਪੋਰਟ 31 ਮਾਰਚ 2020 ਤੱਕ ਸਂੌਪੇਗੀ ।
ਦਿੱਲੀ ਦੀ ਤਰਜ਼ ਉਪਰ ਕਰਾਈ ਜਾ ਰਹੀ ਸੋਰਸ ਸਪੋਰਸ਼ਮੈਂਟ ਸਟੱਡੀ ਦੇ ਪਹਿਲੇ ਗੇੜ ਵਿੱਚ ਸੂਬੇ ਦੇ 7 ਜਿਲ੍ਹਿਆਂ ਵਿੱਚ ਖੋਜ ਕੀਤੀ ਜਾਵੇਗੀ , ਇਹਨਾਂ ਵਿੱਚ ਪਟਿਆਲਾ , ਜਲੰਧਰ , ਮੰਡੀ ਗੋਬਿੰਦਗੜ੍ਹ , ਡੇਰਾ ਬਾਬਾ ਨਾਨਕ , ਨੰਗਲ , ਡੇਰਾਬੱਸੀ ਅਤੇ ਖੰਨਾ ਵਰਗੇ ਸ਼ਹਿਰਾਂ ਦਾ ਨਾਂਮ ਸ਼ਾਮਿਲ ਹੈ। ਇਹ ਖੋਜ ਕਰਾਉਣ ਲਈ 30 ਲੱਖ ਰੁਪਏ ਦਾ ਖਰਚ ਆਵੇਗਾ ਅਤੇ ਪ੍ਰੋਜੈਕਟ ਦੀ ਸੁਰੂਆਤ ਜਲੰਧਰ ਤੋਂ ਹੋਵੇਗੀ ।
ਆਈਆਈਟੀ ਦੇ ਇੰਜੀਨੀਅਰ ਗਰਮੀ ਅਤੇ ਮੀਂਹ ਵਿੱਚ ਹਵਾ ਪ੍ਰਦੂਸ਼ਣ ਦੇ ਅੰਕੜੇ ਇਕੱਠੇ ਕਰਕੇ ਉਸਦੀ ਰਿਪੋਰਟ ਤਿਆਰ ਕਰਨਗੇ । ਇਹਦੇ ਲਈ ਚਾਰ ਟੀਮਾਂ ਕੰਮ ਕਰਨਗੀਆਂ ।
ਪੰਜਾਬ ਵਿੱਚ ਪ੍ਰਦੂਸ਼ਣ ਤਾਂ ਲਗਾਤਾਰ ਵੱਧ ਰਿਹਾ ਸੀ ਪਰ ਇਸਦੇ ਕਾਰਨਾਂ ਦੀ ਪਛਾਣ ਨਹੀਂ ਹੋ ਰਹੀ ਸਕੀ ਸੀ । ਪੰਜਾਬ ਵਿੱਚ ਗੈਸ ਅਤੇ ਬਿਜਲੀ ਅਧਾਰਿਤ ਉਦਯੋਗਾਂ ਦੇ ਚੱਲਦੇ ਉਦਮੀ ਪ੍ਰਦੂਸ਼ਣ ਤੋਂ ਇਨਕਾਰ ਕਰਦੇ ਰਹੇ ਹਨ। ਹਵਾ ਦੇ ਗੰਧਲੇਪਣ ਦੀ ਜਾਂਚ ਨੂੰ ਆਈਆਈ ਟੀ , ਕਾਨਪੁਰ ਤੋ ਸੀਪੀਸੀਬੀ ਅਤੇ ਪੀਪੀਸੀਬੀ ਅਧਿਐਨ ਕਰਾ ਰਹੇ ਹਨ।
ਕਿਵੇਂ ਹੋਵੇਗੀ ਸਟੱਡੀ : ਸ਼ਹਿਰ ਵਿੱਚ ਦੋ ਦੋ ਕਿਲੋਮੀਟਰ ਦੇ ਗਰਿਡ ਵਿੱਚ ਵੰਡ ਦਿੱਤੇ ਜਾਣਗੇ। ਅਲੱਗ -ਅਲੱਗ ਸਥਾਨਾਂ ਉਪਰ ਪਰਦੂਸ਼ਣ ਦੀ ਜਾਂਚ ਲਈ ਵਿਸ਼ੇਸ਼ ਯੰਤਰ ਲਾ ਕੇ ਮੋਨੀਟਰਿੰਗ ਕੀਤੀ ਜਾਵੇਗੀ ।
ਇਸ ਨਾਲ ਪਤਾ ਲੱਗ ਸਕੇਗਾ ਕਿ ਕਿਵੇਂ, ਕਿੱਥੋਂ ਅਤੇ ਕਿਹੜਾ ਮੌਸਮ ਵਿੱਚ ਵਾਤਾਵਰਣ ‘ਚ ਗੰਦਲਾਪਣ ਹੁੰਦਾ ਹੈ। ਇੱਥੋਂ ਹੀ ਪਤਾ ਲੱਗੇਗਾ ਕਿ ਕਿਹੜੇ ਕਿਹੜੇ ਸਰੋਤ ਨੂੰ ਪ੍ਰਦੂਸ਼ਨ ਹੁੰਦਾ ਹੈ ਅਤੇ ਕਿਵੇਂ ਕੰਟਰੋਲ ਕਰਨਾ ਹੈ।
ਲੁਧਿਆਣਾ ਦੀ ਸਟੱਡੀ ਪ੍ਰਦੂਸ਼ਣ ਦੀ ਮੋਨੀਟਰਿੰਗ ਦਾ ਕੰਮ ਪੰਜਾਬ ਕਾਊਂਸਿਲ ਆਫ਼ ਸਾਈਡ ਟੈਕਨੋਲੋਜੀ ਵੱਲੋਂ ਲਗਭਗ ਪੂਰਾ ਹੋ ਚੁੱਕਾ ਹੈ। ਵਿਸ਼ਲੇਸ਼ਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇੱਥੋਂ ਹੀ ਹਵਾ ਵਿੱਚ ਕਿਵੇਂ ਪ੍ਰਦੂਸ਼ਣ ਹੁੰਦਾ ਹੈ ।

Real Estate