ਅਲੱਰਜੀ: ਬੇਹੱਦ ਤੇਜ਼ੀ ਨਾਲ ਵਧ ਰਹੀ ਸਮੱਸਿਆ

11763

ਅਲੱਰਜੀ ਬਾਰੇ ਲੋਕਾਂ ਨੂੰ ਢੁਕਵੀਂ ਅਵੇਅਰਨੈਸ ਸਮੇਂ ਸਿਰ ਦੇਣ ਦੀ ਕਿਸੇ ਵੀ ਦੇਸ਼ ਵੱਲੋਂ ਕੋਸ਼ਿਸ਼ ਹੀ ਨਹੀਂ ਕੀਤੀ ਗਈ ਹੈ। ਇਸੇ ਕਾਰਨ ਅਲੱਰਜੀ ਬੇਹੱਦ ਤੇਜ਼ੀ ਨਾਲ ਵਧ ਰਹੀ ਹੈ। ਲੋਕ ਭੋਲੇਪਨ ਚ ਬੱਚਿਆਂ ਨੂੰ ਵੀ ਤੇ ਆਪ ਵੀ ਸਵੇਰ ਤੋਂ ਸ਼ਾਮ ਤੱਕ ਬਹੁਤ ਕੁੱਝ ਖਤਰਨਾਕ ਹੀ ਖਾ ਪੀ ਰਹੇ ਹਨ। ਬਹੁਤ ਸਾਰੇ ਖਾਣੇ ਤੇ ਬਹੁਤ ਸਾਰੀਆਂ ਦਵਾਈਆਂ ਵੀ ਅਲੱਰਜੀ ਕਰ ਰਹੀਆਂ ਹਨ।
ਮਨੁੱਖੀ ਸਰੀਰ ਦਾ ਇਮਿਉਨ ਸਿਸਟਮ ਰੋਗ ਬਣਾਉਣ ਵਾਲੇ ਅਨੇਕਾਂ ਕਿਟਾਣੂੰਆਂ, ਵਿਸ਼ਾਣੂੰਆਂ ਅਤੇ ਉੱਲੀ ਆਦਿ ਤੋਂ ਬਚਾਉਣ ਲਈ ਹਰ ਵਕਤ ਕੰਮ ਕਰਦਾ ਰਹਿੰਦਾ ਹੈ। ਪ੍ਰੰਤੂ ਕਈ ਵਾਰ ਇਹ ਉਹਨਾਂ ਚੀਜ਼ਾਂ ਨੂੰ ਵੀ ਖਤਰਨਾਕ ਸਮਝ ਲੈਂਦਾ ਹੈ ਜੋ ਕਿ ਬਿਲਕੁਲ ਹਾਨੀ ਰਹਿਤ ਹੁੰਦੀਆਂ ਹਨ। ਤਦ ਇਮਿਉਨ ਸਿਸਟਮ ਸੁਰੱਖਿਆ ਲਈ ਖਤਰਨਾਕ ਚੀਜ਼ਾਂ ਨੂੰ ਖਤਮ ਕਰਨ ਲਈ ਇਮਿਉਨੋ-ਗਲੌਬਿਉਲਿਨ ਈ ਐਂਟੀਬਾਡੀਜ਼ ਤਿਆਰ ਕਰਨ ਲਗਦਾ ਹੈ। ਇਹ ਐਂਟੀਬਾਡੀਜ਼ ਸੈੱਲਾਂ ਵੱਲ ਚੱਲ ਪੈਂਦੇ ਹਨ।
ਸਰੀਰ ਦੇ ਕੁਨੈਕਟਿਵ ਟਿਸ਼ੂਜ਼ ਦੇ ਸੈੱਲਜ਼ ਜੋ ਬੈਸੋਫਿਲ ਗਰੈਨਿਉਲਜ਼ ਨਾਲ ਭਰੇ ਹੁੰਦੇ ਹਨ ਇਹਨਾਂ ਐਂਟੀਬਾਡੀਜ਼ ਦੇ ਅਸਰ ਹੇਠ ਅਲੱਰਜੀ ਪੈਦਾ ਕਰਨ ਵਾਲੇ ਤੱਤਾਂ ਨੂੰ ਖਤਮ ਕਰਨ ਲਈ ਹਿਸਟਾਮਿਨ ਤੇ ਹੋਰ ਕਈ ਕੈਮੀਕਲਜ਼ ਤਿਆਰ ਕਰਦੇ ਹਨ। ਜੋ ਕਿ ਅਲੱਰਜਿਕ ਰਿਐਕਸ਼ਨ ਪੈਦਾ ਕਰਦੇ ਹਨ। ਇਸੇ ਨੂੰ ਅਲੱਰਜੀ ਕਿਹਾ ਜਾਂਦਾ ਹੈ।
ਚਾਹ, ਕੌਫੀ, ਗਰੀਨ ਟੀ, ਕੋਲਡ ਡਰਿੰਕਸ, ਰੂਹ ਅਫਜ਼ਾ, ਹਰ ਤਰ੍ਹਾਂ ਦੇ ਨਸ਼ੇ, ਬਾਜ਼ਾਰੂ ਨਕਲੀ ਦੁੱਧ ਦੀਆਂ ਮਠਿਆਈਆਂ, ਨਕਲੀ ਰੰਗ ਤੇ ਖਤਰਨਾਕ ਫਲੇਅਵਰਜ਼ ਵਾਲੀਆਂ ਕੁਲਫੀਆਂ, ਆਈਸਕਰੀਮ, ਗਲੀ ਸੜੀ ਕਣਕ ਦੇ ਬਾਜ਼ਾਰੂ ਬਿਸਕੁਟ, ਰਸ, ਪੇਸਟਰੀ, ਕੇਕ, ਨਿਉਡਲਜ਼, ਬਰਗਰਜ਼, ਬੇਹੀ ਤੇ ਖਰਾਬ ਸਬਜ਼ੀ ਵਾਲੇ ਸਮੋਸੇ, ਗੰਦੇ ਜਾਂ ਨਕਲੀ ਤੇਲ ਚ ਤਲੇ ਭਟੂਰੇ, ਟਿੱਕੀਆਂ, ਕਚੌਰੀਆਂ, ਖਰਾਬ ਹੋਈ ਮੱਛੀ ਪਕੌੜੇ ਅਤੇ ਹਰ ਤਰ੍ਹਾਂ ਦੇ ਖਰਾਬ ਹੋਏ ਆਟਿਆਂ ਦੇ ਜੰਕ ਫੂਡ ਆਦਿ ਬੇਹੱਦ ਖਤਰਨਾਕ ਊਟਪਟਾਂਗ ਖਾਣੇ ਲੋਕ ਧੜਾਧੜ ਖਾ ਰਹੇ ਹਨ ਤੇ ਇੱਕ ਦੂਜੇ ਨੂੰ ਵੀ ਖੁਆ ਰਹੇ ਹਨ।
ਜ਼ਿਆਦਾਤਰ ਲੋਕਾਂ ਨੂੰ ਨੱਕ, ਗਲੇ, ਕੰਨ, ਅੱਖਾਂ, ਚਮੜੀ, ਬੁੱਲਾਂ, ਗੁਪਤ ਅੰਗਾਂ ਆਦਿ ਤੇ ਸੋਜ਼, ਧੱਫੜ, ਛਾਲੇ, ਪਿਲਕਰੇ, ਜਲਣ, ਦਰਦ ਆਦਿ ਦੇ ਲੱਛਣ ਅਲੱਰਜੀ ਵਜੋਂ ਉੱਭਰਦੇ ਹਨ। ਸਾਹ ਦਮਾਂ ਵੀ ਇੱਕ ਤਰਾਂ ਦੀ ਅਲੱਰਜੀ ਹੀ ਹੈ। ਮਿਹਦੇ ਦੇ ਜ਼ਖ਼ਮ, ਸਟੱਮਕ ਅਲਸਰ, ਅੰਤੜੀਆਂ ਦੇ ਜ਼ਖ਼ਮ, ਸੰਗ੍ਰਹਿਣੀ, ਅਲਸਰੇਟਿਵ ਕੌਲਾਇਟਿਸ, ਫੈਟੀ ਲਿਵਰ, ਬਵਾਸੀਰ, ਦੱਦ, ਟੌਂਸਿਲਾਇਟਿਸ, ਲਿਕੋਰੀਆ, ਬੱਚੇਦਾਨੀ ਦੇ ਮੂੰਹ ਦੀ ਸੋਜ਼, ਖੰਘ, ਜ਼ੁਕਾਮ, ਰੇਸ਼ਾ, ਗਲੇ ਚ ਕੁਰਕੁਰੀ ਹੋਣੀ ਆਦਿ ਵੀ ਅਲੱਰਜੀ ਕਾਰਨ ਹੋ ਸਕਦੇ ਹਨ। ਇਹ ਸਭ ਲੱਛਣ ਜਾਂ ਕਿਸੇ ਅੰਗ ਤੇ ਸੋਜ਼ ਸੈਲਾਂ ਦੁਆਰਾ ਹਿਸਟਾਮਿਨਜ਼ ਬਣਾਉਣ ਕਰਕੇ ਹੀ ਮਹਿਸੂਸ ਹੁੰਦੇ ਹਨ। ਅਨੇਕਾਂ ਕੁਦਰਤੀ ਖਾਣ ਵਾਲੀਆਂ ਵਸਤਾਂ ਵੀ ਐਂਟੀ ਹਿਸਟਾਮਿਨਜ਼ ਦੇ ਤੌਰ ਤੇ ਕੰਮ ਕਰਦੀਆਂ ਹਨ।
ਜਿਵੇਂ ਕਿ ੱਅਟੲਰਚਰੲਸਸ ਵੀ ਕਮਾਲ ਦੀ ਜੜੀ ਬੂਟੀ ਹੈ ਜੋ ਹਰ ਤਰ੍ਹਾਂ ਦੀ ਅਲੱਰਜੀ ਨੂੰ ਬਹੁਤ ਜਲਦੀ ਠੀਕ ਕਰਦੀ ਹੈ। ਪੁੰਗਰੇ ਹੋਏ ਮਟਰਾਂ, ਚਿੱਟੇ ਛੋਲਿਆਂ ਅਤੇ ਪੁੰਗਰੇ ਮਸਰਾਂ ਵਿੱਚ ਦਅਿਮਨਿੲਸ ੋਣਦਿਅਸੲ ਬਣ ਜਾਂਦਾ ਹੈ। ਇਹ ਵੀ ਇੱਕ ਐਸਾ ਤੱਤ ਹੁੰਦਾ ਹੈ ਜੋ ਹਿਸਟਾਮਿਨਜ਼ ਬਣਨ ਤੋਂ ਰੋਕਦਾ ਹੈ। ਇਸਦੇ ਇਲਾਵਾ ਅਨੇਕਾਂ ਪੌਸ਼ਟਿਕ ਤੱਤ ਪੁੰਗਰੇ ਅਨਾਜਾਂ ਤੇ ਦਾਲਾਂ ਵਿਚ ਹੁੰਦੇ ਹਨ। ਕਿਸੇ ਵੀ ਕਿਸਮ ਦੀ ਅਲੱਰਜੀ ਵਾਲਿਆਂ ਨੂੰ ਪਿਆਜ ਵੀ ਥੋੜ੍ਹਾ ਜਿਹਾ ਰੋਜ਼ਾਨਾ ਖਾਂਦੇ ਰਹਿਣਾ ਚਾਹੀਦਾ ਹੈ। ਕਿਉਂਕਿ ਪਿਆਜ ਵੀ ਮਾਸਟ ਸੈੱਲਜ਼ ਨੂੰ ਹਿਸਟਾਮਿਨਜ਼ ਬਣਾਉਣੋਂ ਰੋਕਦਾ ਹੈ ਤੇ ਵਧੇ ਹੋਏ ਹਿਸਟਾਮਿਨ ਲੈਵਲ ਨੂੰ ਘਟਾਉਂਦਾ ਹੈ। ਅਸਲ ਵਿੱਚ ਪਿਆਜ ਇਕ ਵਧੀਆ ਪ੍ਰੀਬਾਇਉਟਿਕ ਵੀ ਹੈ। ਇਸੇ ਤਰ੍ਹਾਂ ਲਸਣ ਤੇ ਅਧਰਕ ਵਿਚ ਵੀ ਅਨੇਕਾਂ ਐਂਟੀ ਔਕਸੀਡੈਂਟਸ ਤੇ ਪ੍ਰੀਬਾਇਉਟਿਕਸ ਹੁੰਦੇ ਹਨ। ਇਹ ਵੀ ਮਾਸਟ ਸੈੱਲਾਂ ਨੂੰ ਹਿਸਟਾਮਿਨਜ਼ ਬਣਾਉਣ ਤੋਂ ਰੋਕਦੇ ਹਨ। ਹਰ ਤਰ੍ਹਾਂ ਦੀ ਅਲੱਰਜੀ ਅਤੇ ਅਲੱਰਜੀ ਕਾਰਨ ਹੋਏ ਨੁਕਸਾਨ ਨੂੰ ਸੁਹਾਂਜਨਾ ਦੇ ਪੱਤੇ ਤੇ ਤੁਲਸੀ ਪੱਤੇ ਵੀ ਬਹੁਤ ਜਲਦੀ ਠੀਕ ਕਰਦੇ ਹਨ।
ਅਲੱਰਜੀ ਦਾ ਕੋਈ ਵੀ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਕੰਪਲੀਟ ਅਲੱਰਜੀ ਟੈਸਟ ਕਰਾਉਣਾ ਚਾਹੀਦਾ ਹੈ। ਜਿਹਨਾਂ ਚੀਜ਼ਾਂ ਤੋਂ ਅਲੱਰਜੀ ਹੋਵੇ ਉਹਨਾਂ ਦੀ ਵਰਤੋਂ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ। ਹਰ ਤਰ੍ਹਾਂ ਦਾ ਖਾਣਾ ਸਾਦਾ, ਕੁਦਰਤੀ, ਰੁੱਤ ਮੁਤਾਬਕ, ਥੋੜ੍ਹਾ, ਠੰਢਾ ਤੇ ਚੰਗੀ ਤਰ੍ਹਾਂ ਚਬਾਅ ਕੇ ਹੀ ਖਾਣਾ ਚਾਹੀਦਾ ਹੈ। ਕਿਸੇ ਵੀ ਅਲੱਰਜੀ ਰੋਗੀ ਨੂੰ ਸਿਰਫ ਸੂਤੀ ਕੱਪੜੇ ਦੀ ਹੀ ਹਰ ਚੀਜ਼ ਪਹਿਨਣੀ ਚਾਹੀਦੀ ਹੈ। ਸਿੰਥੈਟਿਕ ਕੱਪੜੇ ਪਹਿਨਣ ਤੋਂ ਬਚਣਾ ਚਾਹੀਦਾ ਹੈ। ਉਹ ਮਠਿਆਈਆਂ ਜਾਂ ਬਾਜ਼ਾਰੂ ਖਾਣੇ ਨਹੀਂ ਖਾਣੇ ਚਾਹੀਦੇ ਜਿਹਨਾਂ ਚ ਕਿਸੇ ਕਿਸਮ ਦਾ ਰੰਗ, ਫਲੇਅਵਰ ਜਾਂ ਕੋਈ ਕੈਮੀਕਲ ਪਾਇਆ ਗਿਆ ਹੋਵੇ। ਮਰੀਜ਼ ਨੂੰ ਖੁਦ ਧਿਆਨ ਰੱਖਣਾ ਚਾਹੀਦਾ ਹੈ ਕਿ ਉਸਨੂੰ ਜੋ ਚੀਜ਼ ਖਾਣ ਜਾਂ ਵਰਤੋਂ ਬਾਅਦ ਪ੍ਰਬਲਮ ਦਿੰਦੀ ਹੋਵੇ ਉਹ ਬਿਲਕੁਲ ਨਹੀਂ ਵਰਤਣੀ ਚਾਹੀਦੀ।
ਅਸੀਂ ਬਹੁਤ ਲੋਕਾਂ ਦੇ ਲੋੜੀਂਦੇ ਪ੍ਰਹੇਜ਼ ਕਰਵਾਕੇ ਤੇ ਕੁੱਝ ਕੂ ਕੁਦਰਤੀ ਜੜੀ ਬੂਟੀਆਂ ਦੀ ਢੰਗ ਸਿਰ ਵਰਤੋਂ ਕਰਕੇ ਅਲੱਰਜੀ ਦੇ ਵਿਗੜੇ ਪੁਰਾਣੇ ਕੇਸ ਵੀ ਠੀਕ ਕਰਨ ਚ ਕਾਮਯਾਬ ਹੋਏ ਹਾਂ। ਅਸੀਂ ਹਰ ਤਰ੍ਹਾਂ ਦੀ ਅਲੱਰਜੀ ਵਿੱਚ ਸਭ ਤੋਂ ਵੱਧ ਫਾਇਦੇਮੰਦ ਬੂਟੀ ਾਨਿਗੲਰਰੋਟ ਨੂੰ ਸਮਝਦੇ ਹਾਂ। ਨਾਗਦੌਨਾ ਜਿਸਨੂੰ ਠਅਰਰਅਗੋਨ ਵੀ ਕਿਹਾ ਜਾਂਦਾ ਹੈ ਨਾਲ ਵੀ ਅਸੀਂ ਬਹੁਤ ਲੋਕਾਂ ਦੀ ਅਲੱਰਜੀ ਘਟਾਉਣ ਚ ਕਾਮਯਾਬ ਹੋਏ ਹਾਂ। ਇਵੇਂ ਹੀ ਕਲੌਂਜੀ ਨਾਲ ਵੀ ਬਹੁਤ ਮਰੀਜ਼ਾਂ ਨੂੰ ਫਾਇਦਾ ਹੋਇਆ ਹੈ। ਂੲਟਟਲੲ ਜਿਸਨੂੰ ਬਿੱਛੂ ਬੂਟੀ ਵੀ ਕਹਿੰਦੇ ਹਨ, ਵੀ ਅਲੱਰਜੀ ਨੂੰ ਰੋਕਣ ਚ ਤੁਰੰਤ ਕੰਮ ਕਰਦੀ ਹੈ। ਛਅਪੲਰਸ ਜਿਸਨੂੰ ਕਰੇਰ ਕਹਿੰਦੇ ਹਨ ਵੀ ਇੱਕ ਕਮਾਲ ਦੀ ਅਲੱਰਜੀ ਰੋਕਣ ਵਾਲੀ ਬੂਟੀ ਹੈ। ੰਅਨਗੋਸਟੲੲਨਸ ਵੀ ਅਲੱਰਜੀ ਵਿੱਚ ਬਹੁਤ ਈ ਫਾਇਦੇਮੰਦ ਬੂਟੀ ਹੈ। ਛਹਨਿੲਸੲ ਥੁਨਿਚੲ ਨਾਲ ਵੀ ਅਸੀਂ ਅਨੇਕਾਂ ਅਲੱਰਜੀ ਰੋਗੀਆਂ ਨੂੰ ਠੀਕ ਕਰਨ ਚ ਕਾਮਯਾਬ ਹੋਏ ਹਾਂ। ਅਸੀਂ ਇਹਨਾਂ ਕੁਦਰਤੀ ਬੂਟੀਆਂ ਦਾ ਚੂਰਨ, ਰਸ ਜਾਂ ਘੋਲ ਹੀ ਜ਼ਿਆਦਾ ਕਰਕੇ ਅਲੱਰਜੀ ਦੇ ਮਰੀਜ਼ਾਂ ਨੂੰ ਦਿੰਦੇ ਰਹੇ ਹਾਂ।
ਕੁੱਝ ਨੂੰ ਤਾਂ ਖਾਲੀ ਪੇਟ ਇਕ ਚੁਟਕੀ ਹਲਦੀ ਇਕ ਕੱਪ ਸਾਦਾ ਪਾਣੀ ਚ ਪੀਂਦੇ ਰਹਿਣ ਨਾਲ ਹੀ ਭਾਰੀ ਫਾਇਦਾ ਹੋਇਆ। ਕੁੱਝ ਨੂੰ ਸੇਬ, ਅਨਾਰ ਜਾਂ ਆੜੂ ਆਦਿ ਕੋਈ ਇੱਕ ਫਲ ਰੋਜ਼ਾਨਾ ਖਾਲੀ ਪੇਟ ਖਾਣ ਨਾਲ ਵੀ ਫਾਇਦਾ ਹੋਇਆ। ਕੁੱਝ ਮਰੀਜ਼ਾਂ ਨੂੰ ਕਮਲ ਫੁੱਲ ਦੀ ਜੜ, ਪੂਤਨਾ, ਅਜਵੈਣ, ਅਰਜਨ ਸੱਕ, ਮੁਲੱਠੀ ਤੇ ਦਾਲਚੀਨੀ ਦਾ ਚੂਰਨ ਜਾਂ ਪਾਣੀ ਵੀ ਫਾਇਦਾ ਕਰਦਾ ਸੀ। ਬਹੁਤ ਨੂੰ ਪੁੰਗਰੀ ਮਾਂਹ ਦੀ ਦਾਲ ਸਵੇਰੇ ਖਾਲੀ ਪੇਟ ਖਾਣ ਨਾਲ ਵੀ ਭਾਰੀ ਫਾਇਦਾ ਹੋਇਆ।
ਅਸੀਂ ਹਰ ਅਲੱਰਜੀ ਵਾਲੇ ਮਰੀਜ਼ ਨੂੰ ਨਮਕ, ਮਿਰਚ, ਮਿੱਠਾ ਤੇ ਮਸਾਲੇ ਘੱਟ ਤੋਂ ਘੱਟ ਵਰਤਣ ਲਈ ਕਹਿੰਦੇ ਹਾਂ। ਹਰ ਤਰ੍ਹਾਂ ਦਾ ਨਸ਼ਾ ਸ਼ਰਾਬ, ਬੀਅਰ, ਸਿਗਰਟ, ਤੰਬਾਕੂ, ਚਾਹ, ਕੌਫੀ, ਗਰੀਨ ਟੀ ਅਤੇ ਕੋਲਡ ਡਰਿੰਕਸ, ਬੋਤਲਬੰਦ ਜੂਸ, ਰੂਹ ਅਫਜ਼ਾ, ਸੌਸ, ਜੈਮ, ਮੁਰੱਬੇ, ਜੰਕ ਫੂਡ ਆਦਿ ਵੀ ਵਰਤਣੋਂ ਰੋਕਦੇ ਹਾਂ।
ਅਸਲ ਵਿੱਚ ਅਲੱਰਜੀ ਹੁੰਦੀ ਹੀ ਨਾਜ਼ੁਕ ਤਬੀਅਤ ਜਾਂ ਕਿਸੇ ਨਾ ਕਿਸੇ ਕਮਜ਼ੋਰੀ, ਘਾਟ ਵਾਲੇ ਨੂੰ ਹੀ ਹੈ। ਇਸ ਲਈ ਉਸਨੂੰ ਵੱਧ ਤੋਂ ਵੱਧ ਪ੍ਰਹੇਜ਼ ਰੱਖਣ ਨਾਲ ਹੀ ਫਾਇਦਾ ਹੋ ਸਕਦਾ ਹੈ। ਲੇਕਿਨ ਪੂਰਾ ਫਾਇਦਾ ਲੈਣ ਲਈ ਸਭ ਤੋਂ ਪਹਿਲਾਂ ਕੰਪਲੀਟ ਅਲੱਰਜੀ ਟੈਸਟ ਅਤੇ ਸਰੀਰ ਦੇ ਸਭ ਅੰਗਾਂ ਦੀ ਤੰਦਰੁਸਤੀ ਦੇ ਵੀ ਟੈਸਟ ਕਰਾਉਣੇ ਚਾਹੀਦੇ ਹਨ। ਅਤੇ ਮਰੀਜ਼ ਦੇ ਸਖਤ ਪ੍ਰਹੇਜ਼ ਨਾਲ ਹੀ ਸਾਧਾਰਣ ਇਲਾਜ ਨਾਲ ਵੀ ਛੇਤੀ ਅਤੇ ਪੱਕਾ ਫਾਇਦਾ ਹੁੰਦਾ ਹੈ।
ਡਾ. ਬਲਰਾਜ ਬੈਂਸ ਡਾ. ਕਰਮਜੀਤ ਕੌਰ ਬੈਂਸ
ਨੈਚਰੋਪੈਥੀ ਕਲੀਨਿਕ, ਰਾਮਾ ਕਲੋਨੀ, ਆਰਾ ਰੋਡ ਦੇ ਨਾਲ ਵਾਲੀ ਗੇਟ ਵਾਲੀ ਗਲੀ, ਮੋਗਾ 94630-38229

Real Estate