ਅਲਵਿਦਾ ਫ਼ਤਿਹਵੀਰ : ਪਿੰਡ ਭਗਵਾਨਪੁਰਾ ‘ਚ ਕਰ ਦਿੱਤਾ ਗਿਆ ਅੰਤਿਮ ਸੰਸਕਾਰ

1845

6ਵੇਂ ਦਿਨ ਬੋਰਵੈੱਲ ਵਿੱਚ ਫਸੇ ਫ਼ਤਿਹਵੀਰ ਨੂੰ ਅੱਜ ਸਵੇਰੇ ਬਾਹਰ ਕੱਢ ਲਿਆ ਗਿਆ ਪਰ ਫਤਹਿਵੀਰ ਇਸ ਦੁਨੀਆਂ ‘ਚ ਨਹੀਂ ਰਿਹਾ। ਫਤਹਿਵੀਰ ਦੀ ਮ੍ਰਿਤਕ ਦੇਹ ਵਾਪਸ ਪਿੰਡ ਭਗਵਾਨਪੁਰਾ ਪਹੁੰਚੀ ਉਸਦੇ ਘਰ ਪਹੁੰਚੀ ਜਿੱਥੇ ਕੁਝ ਮਿੰਟ ਹੀ ਰੁਕਣ ਮਗਰੋਂ ਉਸ ਨੂੰ ਸਿੱਧਾ ਸ਼ਮਸ਼ਾਨਘਾਟ ਲਿਜਾਇਆ ਗਿਆ। ਸ਼ਮਸ਼ਾਨਘਾਟ ਵਿੱਚ ਅੰਤਿਮ ਰਸਮਾਂ ਉਪਰੰਤ ਫਤਹਿਵੀਰ ਦਾ ਸੰਸਕਾਰ ਕਰ ਦਿੱਤਾ ਗਿਆ।
ਫਤਹਿਵੀਰ ਲਗਭਗ 2 ਦਿਨ ਪਹਿਲਾਂ ਹੀ ਇਸ ਦੁਨੀਆਂ ਤੋਂ ਚਲਾ ਗਿਆ ਸੀ । ਫਤਹਿਵੀਰ ਦਾ ਮ੍ਰਿਤਕ ਸਰੀਰ ਗਲਣਾ ਸੁ਼ਰੂ ਹੋ ਚੁੱਕਿਆ ਸੀ ।
ਸਰਕਾਰ, ਪ੍ਰਸ਼ਾਸਨ ਦੀ ਨਾਕਾਮੀ ਕਾਰਨ ਫੇਲ੍ਹ ਹੋਏ ਸਾਰੇ ਸਰਕਾਰੀ ਤੰਤਰ ਵਿਰੁਧ ਲੋਕਾਂ ਵੱਲੋਂ ਸੰਗਰੂਰ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਉਤੇ ਜਾਮ ਲਗਾਏ ਗਏ।ਫਤਿਹਵੀਰ ਦੀ ਮੌਤ ਵਿਰੁੱਧ ਕਈ ਥਾਈਂ ਜਾਮ, ਕੱਲ੍ਹ ਨੂੰ ਸੰਗਰੂਰ ਬੰਦ ਦਾ ਐਲਾਨ
ਰੋਸ ਵਜੋਂ ਸੁਨਾਮ ਸ਼ਹਿਰ ਨੂੰ ਬੰਦ ਕੀਤਾ ਗਿਆ।ਸੰਗਰੂਰ ਦੀਆਂ ਵੱਖ ਵੱਖ ਜਨਤਕ, ਜਮਹੂਰੀ ਅਤੇ ਵਪਾਰਕ ਜਥੇਬੰਦੀਆਂ ਵੱਲੋਂ ਕੱਲ੍ਹ 12 ਜੂਨ ਨੂੰ ਸੰਗਰੂਰ ਦੇ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਅੱਜ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿਚ ਫਤਿਹਵੀਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਫੈਸਲਾ ਕੀਤਾ ਗਿਆ ਪ੍ਰਸ਼ਾਸਨ ਅਤੇ ਸਰਕਾਰ ਵਿਰੁਧ ਸੰਗਰੂਰ ਨੂੰ ਬੰਦ ਰੱਖਿਆ ਜਾਵੇਗਾ।

Real Estate