ਫਤਿਹਵੀਰ ਨੂੰ ਬਣਾਉਣ ਦੀਆਂ ਕੋਸਿ਼ਸਾਂ 5ਵੇਂ ਦਿਨ ਵੀ ਜਾਰੀ : ਅੱਜ ਹੈ ਜਨਮਦਿਨ

999

ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਵੀਰਵਾਰ ਨੂੰ 4 ਵਜੇ ਦੇ ਕਰੀਬ ਬੋਰਵੈੱਲ ਵਿਚ ਡਿੱਗਾ 2 ਸਾਲਾ ਬੱਚਾ ਫਤਿਹਵੀਰ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਹੈ ਤੇ ਅਜੇ ਵੀ ਫਤਿਹਵੀਰ ਨੂੰ ਬਚਾਉਣ ਲਈ ਰੈਸਕਿਊ ਟੀਮਾਂ ਦੇ ਹੱਥ ਖਾਲੀ ਹਨ। ਸਥਾਨਕ ਲੋਕਾਂ ਅਤੇ ਐੱਨਡੀਆਰਐੱਫ ਦੀ ਟੀਮ ਵੱਲੋਂ ਫਤਿਹ ਨੂੰ ਬਚਾਉਣ ਦੀਆਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਸ ਦੀ ਸਥਿਤੀ ਨੂੰ ਕੈਮਰਿਆਂ ਰਾਹੀਂ ਲਗਾਤਾਰ ਦੇਖਿਆ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਬੱਚੇ ਦੀ ਜ਼ਿੰਦਗੀ ਪ੍ਰਤੀ ਪੂਰੀ ਆਸ ਲਗਾਈ ਬੈਠੀ ਹੈ। ਬੱਚੇ ਨੂੰ ਲਗਾਤਾਰ ਆਕਸੀਜਨ ਪਹੁੰਚਾਉਣ ਦਾ ਪ੍ਰਬੰਧ ਇਕ ਪਾਈਪ ਲਾਈਨ ਰਾਹੀਂ ਕੀਤਾ ਗਿਆ ਹੈ। ਫਤਿਹਵੀਰ ਦੇ ਨਿਕਲਦੇ ਹੀ ਉਸ ਦੇ ਇਲਾਜ ਲਈ ਸੰਗਰੂਰ, ਪਟਿਆਲਾ ਅਤੇ ਚੰਡੀਗੜ੍ਹ ‘ਚ ਇਲਾਜ ਦੇ ਪ੍ਰਬੰਧ ਕਰ ਦਿੱਤੇ ਗਏ ਹਨ। ਜਿਸ ਬੋਰ ਵਿਚ ਫ਼ਤਿਹਵੀਰ ਸਿੰਘ ਫਸਿਆ ਹੋਇਆ ਹੈ ਉਸ ਦੇ ਬਰਾਬਰ ਤਕਰਬੀਨ 110 ਫੁੱਟ ਡੂੰਘਾ ਅਤੇ 3 ਫੁੱਟ ਚੌੜਾ ਬੋਰ ਪੁੱਟਿਆ ਗਿਆ ਹੈ ਅਤੇ ਫ਼ਤਿਹਵੀਰ ਤਕਰੀਬਨ 104 ਫੁੱਟ ‘ਤੇ ਫਸਿਆ ਹੋਇਆ ਹੈ। ਦੋਵਾਂ ਬੋਰਾਂ ਨੂੰ ਜੋੜਨ ਲਈ ਐਨਡੀਆਰਐਫ ਦੀ ਟੀਮ ਨੇ ਇਕ ਸੁਰੰਗ ਪੁੱਟੀ, ਜਿਸ ਦੀ ਦਿਸ਼ਾ ਗ਼ਲਤ ਹੋ ਗਈ।ਦੋਵਾਂ ਬੋਰ ਵਿਚ ਦੂਰੀ ਬਹੁਤ ਘੱਟ ਸੀ ਪਰ ਟੀਮ ਨੇ ਤਿੰਨ ਤੋਂ ਚਾਰ ਫੁੱਟ ਸੁਰੰਗ ਪੱਟੀ ਫਿਰ ਵੀ ਫ਼ਤਿਹ ਦੇ ਬੋਰ ਦੀ ਪਾਈਪ ਨਹੀਂ ਲੱਭੀ ਜਾ ਸਕੀ। ਇਸ ਮਗਰੋਂ ਐਨਡੀਆਰਐਫ ਦਸਤੇ ਦੇ ਮੈਂਬਰ ਬੋਰ ਵਿਚ ਬਾਹਰ ਆ ਗਏ ਅਤੇ ਜਿਨ੍ਹਾਂ ਸਮਾਜਸੇਵੀਆਂ ਨੇ ਬਚਾਅ ਵਾਲਾ ਬੋਰ ਪੁੱਟਿਆ ਸੀ, ਉਨ੍ਹਾਂ ਨੇ ਹੇਠ ਜਾ ਕੇ ਸੁਰੰਗ ਦੀ ਸਹੀ ਦਿਸ਼ਾ ਦੀ ਨਿਸ਼ਾਨਦੇਹੀ ਕੀਤੀ। ਇਸ ਮਗਰੋਂ ਦੁਬਾਰਾ ਸਹੀ ਦਿਸ਼ਾ ਵੱਲ ਮਿੱਟੀ ਪੁੱਟਣ ਦਾ ਕੰਮ ਸ਼ੁਰੂ ਕੀਤਾ ਗਿਆ। ਅੱਜ 10 ਜੂਨ ਨੂੰ ਉਸ ਦਾ ਜਨਮਦਿਨ ਹੈ।

Real Estate