ਫਤਹਿਵੀਰ ਨੂੰ ਡਿੱਗੇ 100 ਘੰਟੇ ਬੀਤਣ ਨੂੰ ਆਏ ਪਰ ਪ੍ਰਸ਼ਾਸਨ ਦੇ ਹੱਥ ਹਾਲੇ ਵੀ ਖਾਲੀ : ਫੌਜ ਨੂੰ ਬੁਲਾਇਆ ਗਿਆ

883

ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ 140 ਫੁੱਟ ਡੂੰਘੇ ਤੇ ਦਸ ਸਾਲ ਪੁਰਾਣੇ ਬੋਰਵੈੱਲ ‘ਚ ਲੰਘੇ ਵੀਰਵਾਰ ਦੀ ਸ਼ਾਮ ਤੋਂ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਨੂੰ ਬੋਰਵੈੱਲ ਵਿਚੋਂ ਬਾਹਰ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਅੱਜ 5ਵੇਂ ਦਿਨ ਵਿਚ ਦਾਖਲ ਹੋ ਗਿਆ ਹੈ।ਫ਼ਤਿਹਵੀਰ ਸਿੰਘ ਅੱਜ ਆਪਣੇ ਜਨਮ ਦਿਨ ਵਾਲੇ ਦਿਨ ਵੀ 120 ਫੁੱਟ ਡੂੰਘੇ ਬੋਰਵੈੱਲ ‘ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ।ਫ਼ਤਿਹਵੀਰ ਸਿੰਘ ਵੀਰਵਾਰ ਸ਼ਾਮ ਨੂੰ ਬੋਰਵੈੱਲ ਵਿਚ ਡਿੱਗਿਆ ਸੀ, ਉਸ ਦਿਨ ਤੋਂ ਹੀ ਉਸ ਨੂੰ ਬਾਹਰ ਕੱਢਣ ਦੀਆਂ ਕੋਸ਼ੀਸ਼ਾਂ ਲਗਾਤਾਰ ਜਾਰੀ ਹਨ।
ਫ਼ਤਿਹਵੀਰ ਸਿੰਘ ਨੂੰ ਬੋਰਵੈੱਲ ‘ਚ ਡਿੱਗਿਆ 100 ਦੇ ਕਰੀਬ ਘੰਟਿਆਂ ਤੋਂ ਦਾ ਸਮਾਂ ਬੀਤ ਚੁੱਕਿਆ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ‘ਤੇ ਚਲਾਏ ਜਾ ਰਹੇ ਬਚਾਅ ਕਾਰਜ ਸਿਰੇ ਨਾ ਚੜ੍ਹਦਿਆਂ ਵੇਖਦਿਆਂ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ । ਗ਼ੁੱਸੇ ‘ਚ ਆਏ ਲੋਕਾਂ ਨੇ ਅੱਜ ਸ਼ੇਰੋਂ ਕੈਂਚੀਆਂ ਵਿਖੇ ਚੱਕਾ ਜਾਮ ਕਰ ਕੇ ਬਠਿੰਡਾ-ਸੁਨਾਮ, ਅਤੇ ਸੁਨਾਮ-ਬਰਨਾਲਾ ਰੋਡ ਜਾਮ ਕਰ ਕਰ ਦਿੱਤਾ ਹੈ।ਇਸ ਮੌਕੇ ਲੋਕਾਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਪ੍ਰਸ਼ਾਸਨ ਵੱਲੋਂ ਬੀਤੇ ਦਿਨਾਂ ਤੋਂ ਹਰ ਇੱਕ ਘੰਟੇ ਬਾਅਦ ਫ਼ਤਿਹ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਸਾਰੇ ਦਾਅਵਿਆਂ ਨੂੰ ਅਜੇ ਤੱਕ ਬੂਰ ਨਹੀਂ ਪਿਆ।ਇਸ ਦੌਰਾਨ ਬਚਾਅ ਕਾਰਜਾਂ ‘ਚ ਹੋ ਰਹੀ ਦੇਰੀ ਮਾਪਿਆਂ ਦੀ ਜਿੰਦ ‘ਤੇ ਬਣੀ ਹੋਈ ਹੈ ਅਤੇ ਜਾਣਕਾਰੀ ਅਨੁਸਾਰ ਬੱਚੇ ਦੀ ਮਾਂ ਦੀ ਸਿਹਤ ਵੀ ਵਿਗੜਨ ਲੱਗੀ ਹੈ।ਇਸ ਮੌਕੇ ਉਤੇ ਮੌਜੂਦ ਵੱਡੀ ਗਿਣਤੀ ਵਿਚ ਲੋਕ ਲਗਾਤਾਰ ਫ਼ਤਿਹਵੀਰ ਲਈ ਅਰਦਾਸ ਕਰ ਰਹੇ ਹਨ।ਫ਼ਤਿਹਵੀਰ ਸਿੰਘ ਦੇ ਸਹੀ ਸਲਾਮਤ ਬਾਹਰ ਕੱਢੇ ਜਾਣ ਲਈ ਲੋਕ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਵਿੱਚ ਅਰਦਾਸਾਂ ਕਰ ਰਹੇ ਹਨ।
ਇਸੇ ਦੌਰਾਨ ਅੱਜ ਸੌਮਵਾਰ ਬਾਅਦ ਦੁਿਪਹਰ ਹੁਣ ਭਾਰਤੀ ਫੌਜ ਨੂੰ ਬੁਲਾਇਆ ਗਿਆ ਹੈ ।

Real Estate