ਪਾਕਿਸਤਾਨ- ਸਾਬਕਾ ਰਾਸ਼ਟਰਪਤੀ ਜ਼ਰਦਾਰੀ ਗ੍ਰਿਫ਼ਤਾਰ

2801

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੂੰ ਫਰਜ਼ੀ ਬੈਂਕ ਖਾਤੇ ਦੇ ਮਾਮਲੇ ‘ਚ ਨੈਸ਼ਨਲ ਅਕਾਊਟੇਬਿਲਟੀ ਬਿਊਰੋ (ਐਨਏਬੀ) ਨੇ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ । ਪਾਕਿ ਮੀਡੀਆ ਦੇ ਮੁਤਾਬਿਕ , ਜਰਦਾਰੀ ਨੇ ਇਸਲਾਮਾਬਾਦ ਹਾਈਕੋਰਟ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਅੰਤਰਿਮ ਜਮਾਨਤ ਦੀ ਅਪੀਲ ਕੀਤੀ ਸੀ , ਜਿਸ ਨੂੰ ਅਦਾਲਤ ਨੇ ਠੁਕਰਾ ਦਿੱਤਾ ਸੀ।
ਜ਼ਰਦਾਰੀ ਉਪਰ ਫਰਜ਼ੀ ਬੈਂਕ ਖਾਤੇ ਜ਼ਰੀਏ ਪਾਕਿਸਤਾਨ ਤੋਂ ਬਾਹਰ ਪੈਸੇ ਭੇਜਣ ਦਾ ਦੋਸ਼ ਹੈ। ਦੇਸ਼ ਵਿੱਚ ਭ੍ਰਿਸ਼ਟਾਚਾਰ ਉਪਰ ਨਜ਼ਰ ਰੱਖਣ ਵਾਲੀ ਐਨਏਬੀ ਨੇ ਉਸਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ।
ਜ਼ਰਦਾਰੀ ਦੀ ਭੈਣ ਅਤੇ ਮਰਹੂਮ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਦੀ ਨਣਦ ਫਰਆਲ ਤਾਲਪੁਰ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ।
ਜਰਦਾਰੀ ਅੱਜ ਅਦਾਲਤ ਵਿੱਚ ਆਪਣੀ ਭੈਣ ਤੇ ਪਾਕਿਸਤਾਨ ਪੀਪਲਜ ਪਾਰਟੀ ਦੇ ਇੱਕ ਮੈਂਬਰ ਨਾਲ ਮੌਜੂਦ ਸਨ।
ਜ਼ਰਦਾਰੀ ਅਤੇ ਉਸਦੀ ਭੈਣ ਉਪਰ 15 ਕਰੋੜ ਰੁਪਏ ਫਰਜ਼ੀ ਬੈਂਕ ਖਾਤੇ ਰਾਹੀਂ ਵਿਦੇਸ਼ ਭੇਜਣ ਦਾ ਦੋਸ਼ ਹੈ। ਸਰਬਉੱਚ ਅਦਾਲਤ ਨੇ ਐਨਏਬੀ ਨੂੰ ਜਾਂਚ ਦੇ ਹੁਕਮ ਦਿੱਤਾ ਸਨ ।
ਜਰਦਾਰੀ ਨੇ 2008 ਵਿੱਚ ਰਾਸ਼ਟਰਪਤੀ ਬਣਨ ਤੋਂ ਪਹਿਲਾਂ 11 ਸਾਲ ਜੇਲ੍ਹ ਵਿੱਚ ਬਿਤਾਏ ਸਨ। ਉਸ ਉਪਰ ਹੱਤਿਆ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਸਨ। ਹਾਲਾਂਕਿ ਜਰਦਾਰੀ ਨੇ ਇਹਨਾਂ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ ।

Real Estate