ਵੀਰਵਾਰ ਸ਼ਾਮ ਤੋਂ ਜਿੰਦਗੀ ਤੇ ਮੌਤ ਤੇ ਵਿਚਕਾਰ ਲਟਕ ਕੇ ਲੜ ਰਿਹਾ ਨੰਨ੍ਹਾ ਫਤਿਹਵੀਰ

1388

ਵੀਰਵਾਰ ਨੂੰ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਾ 2 ਸਾਲਾ ਬੱਚਾ ਫਤਿਹਵੀਰ ਸਿੰਘ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਹੈ। ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ 2 ਦਿਨਾਂ ਤੋਂ ਲਗਾਤਾਰ ਬਚਾਅ ਲਈ ਚੱਲ ਰਹੇ ਰੈਸਕਿਊ ਆਪਰੇਸ਼ਨ ਦੇ ਬਾਅਦ ਵੀ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ।ਰੈਸਕਿਊ ਟੀਮਾਂ ਵੱਲੋਂ ਕੋਸ਼ਿਸ਼ਾਂ ਜਾਰੀ ਹਨ ਤੇ ਅਜੇ ਵੀ ਫਤਿਹਵੀਰ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਬਚਾਅ ਟੀਮ ਵੱਲੋਂ ਖੱਡਾ ਖੋਦਿਆ ਜਾ ਰਿਹਾ ਹੈਤੇ ਫਤਿਹਵੀਰ 110 ਫੁੱਟ ‘ਤੇ ਫਸਿਆ ਹੋਇਆ ਹੈ। ਉਸ ਦੀ ਸਥਿਤੀ ਨੂੰ ਕੈਮਰਿਆਂ ਰਾਹੀਂ ਲਗਾਤਾਰ ਦੇਖਿਆ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਬੱਚੇ ਦੀ ਜ਼ਿੰਦਗੀ ਪ੍ਰਤੀ ਪੂਰੀ ਆਸ ਲਗਾਈ ਬੈਠੀ ਹੈ। ਬੱਚੇ ਨੂੰ ਲਗਾਤਾਰ ਆਕਸੀਜਨ ਪਹੁੰਚਾਉਣ ਦਾ ਪ੍ਰਬੰਧ ਇਕ ਪਾਈਪ ਲਾਈਨ ਰਾਹੀਂ ਕੀਤਾ ਗਿਆ ਹੈ। ਸੂਬੇ ਭਰ ਦੇ ਲੋਕ ਫਤਿਹਵੀਰ ਲਈ ਅਰਦਾਸਾਂ ਕਰ ਰਹੇ ਹਨ ਤੇ ਉਸ ਦੀ ਸਲਾਮਤੀ ਮੰਗ ਰਹੇ ਹਨ। ਫਤਿਹਵੀਰ ਪਰਿਵਾਰ ਦਾ ਇਕੱਲਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮਦਿਨ ਹੈ।

Real Estate