ਜਦੋਂ ਸਰਪੰਚ ਨੂੰ ਮਾਰਨ ਆਏ ਖਾੜਕੂਆਂ ਨੇ ਮੇਰੇ ਬਾਪੂ ਤੇ ਬੰਦੂਕ ਤਾਣੀ

1927

ਜਸਪਾਲ ਝੋਰੜ
84 ਤੋਂ 94 ਤੱਕ ਪੰਜਾਬ ਦੇ ਵਿਗੜੇ ਹਲਾਤਾਂ ਚ ਕਈ ਤਰਾਂ ਦੀਆਂ ਹਥਿਆਰਬੰਦ ਧਿਰਾਂ ਸਰਗਰਮ ਸਨ ਇੱਕ ਧਿਰ ਖਾਲਿਸਤਾਨ ਲਈ , ਇੱਕ ਧਿਰ ਲੁੱਟਾਂ ਖੋਹਾਂ ਵਾਲੀ ਤੇ ਇੱਕ ਧਿਰ ਨਿੱਜੀ ਦੁਸ਼ਮਨੀਆਂ ਕੱਢਣ ਵਾਲੀ, ਇਸ ਕਾਲੇ ਦੌਰ ਦੋਰਾਨ ਇੱਕ ਦਿਨ ਸਾਡੇ ਪਿੰਡ ਦੇ ਤੱਤਕਾਲੀਨ ਸਰਪੰਚ ਨੂੰ ਮਾਰਨ ਲਈ ਦੋ ਹਥਿਆਰ ਬੰਦ ਬੰਦੇ ਆ ਗਏ , ਸਰਪੰਚ ਕੋਈ ਮਾੜੀ ਸ਼ਵੀ ਵਾਲਾ ਬੰਦਾ ਨਹੀਂ ਸੀ ਨਾ ਹੀ ਕੋਈ ਜਿਆਦਾ ਦੁਸ਼ਮਣੀ ਵਾਲਾ ਮਾਮਲਾ ਸੀ ,ਸ਼ਾਮ ਦੇ 6 ਕੁ ਵਜੇ ਦਾ ਟਾਈਮ ਸੀ ਸਰਪੰਚ ਦਾ ਘਰੇ ਆਪਣੇ ਪਰਿਵਾਰ ਨਾਲ ਕਿਸੇ ਗੱਲੋ ਮਨਮੁਟਾਓ ਹੋਣ ਕਰਕੇ ਉਹ ਪੈੱਗ ਲਾਕੇ ਉਪਰ ਚੁਬਾਰੇ ਚ ਪਿਆ ਸੀ , ਸਰਪੰਚ ਦੀ ਇੱਕ ਭੈਣ ਨਜਦੀਕੀ ਪਿੰਡ ਵਿਆਹੀ ਹੋਈ ਸੀ ਤੇ ਸਾਡੇ ਬਾਪੂ ਦਾ ਉਸਾਰੀ ਦਾ ਕੰਮ ਸਰਪੰਚ ਦੀ ਭੈਣ ਘਰੇ ਚਲਦਾ ਸੀ ਉਸ ਦਿਨ ਸਰਪੰਚ ਦਾ ਛੋਟਾ ਭਰਾ ਵੀ ਕੰਮ ਵੇਖਣ ਲਈ ਭੈਣ ਕੋਲ ਚਲਾ ਗਿਆ ਤੇ ਓਥੇ ਹੀ ਰਹਿ ਪਿਆ ਤੇ ਮੇਰੇ ਬਾਪੁ ਨੂੰ ਕਹਿੰਦਾ ਕੇ ਬਾਈ ਤੂੰ ਜਾਕੇ ਘਰੇ ਸੁਨੇਹਾ ਦੇ ਆਵੀਂ ਕੇ ਮੈਂ ਰਾਤ ਇਥੇ ਹੀ ਰੁਕਾਂਗਾ , ਬਾਪੂ ਸਾਡਾ ਉਥੋਂ ਸਿੱਧਾ ਪਿੰਡ ਆਕੇ ਸਰਪੰਚ ਦੇ ਘਰ ਸੁਨੇਹਾ ਦੇਣ ਚਲਾ ਗਿਆ ਜਿਓਂ ਹੀ ਬਾਪੂ ਦਰਵਾਜੇ ਚ ਸਕੂਟਰ ਵਾੜਨ ਲੱਗਾ ਤਾਂ ਸਾਹਮਣੇ ਵੇਹੜੇ ਚ ਮੰਜੇ ਤੇ ਬੈਠੀ ਸਰਪੰਚ ਦੀ ਮਾਂ ਦੇ ਦੁਆਲੇ ਦੋ ਖਾੜਕੂ ਬੰਦੂਕਾਂ ਤਾਣੀ ਖੜੇ ,ਬਾਪੂ ਦਾ ਮੱਥਾ ਠਣਕ ਗਿਆ ,ਪਰ ਬਾਪੂ ਨੇ ਵਾਪਿਸ ਮੁੜਨਾ ਜਿਆਦਾ ਖਤਰਨਾਕ ਸਮਝਿਆ ਤੇ ਸਕੂਟਰ ਅੰਦਰ ਹੀ ਲੈ ਗਿਆ ਦੋਨੋ ਖਾੜਕੂ ਸਾਡੇ ਬਾਪੂ ਦੁਆਲੇ ਹੋ ਗਏ ਕੇ ਦੱਸ ਤੂੰ ਸਰਪੰਚ ਹੀ ਹੈ ਨਾ ,ਬਾਪੂ ਕਹਿੰਦਾ ਕੇ ਮੈਂ ਸਰਪੰਚ ਨਹੀਂ ਹਾਂ ਮੈਂ ਤਾਂ ਚਨਾਈ ਦਾ ਕੰਮ ਕਰਨ ਵਾਲਾ ਠੇਕੇਦਾਰ ਹਾਂ ਤੇ ਕੋਈ ਕੰਮ ਆਇਆ ਹਾਂ ਤੇ ਸਬੂਤ ਵਜੋਂ ਸਕੂਟਰ ਚ ਪਿਆ ਵੱਡਾ ਫੀਤਾ ਤੇ ਹਾਜ਼ਰੀਆਂ ਵਾਲੀ ਕਾਪੀ ਵੀ ਦਿਖਾਈ , ਪਰ ਉਹਨਾਂ ਨੇ ਤੱਸਲੀ ਕਰਨ ਲਈ ਘਰ ਦੇ ਸੀਰੀਆਂ ਤੋਂ ਵੀ ਸਾਡੇ ਬਾਪੂ ਬਾਰੇ ਵਾਰੀ ਵਾਰੀ ਤੱਸਲੀ ਕੀਤੀ , ਤੇ ਸਭ ਦੇ ਇੱਕੋ ਜਿਹੇ ਬਿਆਨ ਹੋਣ ਕਰਕੇ ਸਾਡੇ ਬਾਪੂ ਦੀ ਜਾਨ ਖਲਾਸੀ ਹੋਈ , ਪਰ ਓਹ ਵਾਰ ਵਾਰ ਘਰਦਿਆਂ ਨੂੰ ਪੁੱਛਣ ਕੇ ਦੱਸੋ ਸਰਪੰਚ ਕਿੱਥੇ ਹੈ ਸਰਪੰਚ ਦੀ ਮਾਂ ਆਖੇ ਕੇ ਓਹ ਕਿਸੇ ਨਾਲ ਬਾਹਰ ਕੰਮ ਧੰਦੇ ਗਿਆ ਹੈ ਸਾਨੂੰ ਨਹੀਂ ਪਤਾ ਕਿੱਥੇ ਹੈ ਪਰ ਅੰਦਰੋਂ ਮਾਂ ਦਾ ਦਿਲ ਡਰੇ ਵੀ ਕਿਤੇ ਮੇਰਾ ਪੁੱਤ ਥੱਲੇ ਹੁੰਦੇ ਬੋਲ ਬੁਲਾਰੇ ਨੂੰ ਸੁਣ ਨੀਚੇ ਨਾ ਆ ਜਾਵੇ ਕਾਫੀ ਦੇਰ ਮੱਥਾ ਪੱਚੀ ਕਰਨ ਤੋਂ ਬਾਦ ਉਹਨਾਂ ਨੇ ਜੀਪ ਤੇ ਡਰਾਈਵਰ ਦੀ ਮੰਗ ਕੀਤੀ ਕਿ ਸਾਨੂੰ ਪਿੰਡੋ ਬਾਹਰ ਛੱਡ ਕੇ ਆਉ ਘਰਦਿਆਂ ਤੁਰੰਤ ਡਰਾਈਵਰ ਨੂੰ ਜੀਪ ਦੇ ਉਹਨਾਂ ਨੂੰ ਘਰੋਂ ਰਵਾਨਾ ਕੀਤਾ ਤੇ ਸੁਖ ਦਾ ਸਾਹ ਲਿਆ ਪਿੰਡ ਤੋਂ ਦੂਜੇ ਪਿੰਡ ਜਾਂਦੇ ਕੱਚੇ ਰਸਤੇ ਤੇ ਮੀਂਹ ਪਿਆ ਹੋਣ ਕਰਕੇ ਜੀਪ ਖੁੱਬ ਗਈ ਤੇ ਉਹ ਉੱਤਰ ਕੇ ਖੇਤਾਂ ਚ ਅਲੋਪ ਹੋ ਗਏ ,

Real Estate