ਪੜ੍ਹੋ ਰਾਹੁਲ ਗਾਂਧੀ ਦੀ ਥਾਂ ਪ੍ਰਧਾਨਗੀ ਸੰਭਾਲਣ ਲਈ ਕੌਣ ਹੈ ਤਿਆਰ ?

1905

ਸਾਬਕਾ ਕੇਂਦਰੀ ਮੰਤਰੀ ਅਤੇ ਹਾਕੀ ਓਲੰਪਿਅਨ ਖਿਡਾਰੀ ਰਹੇ ਅਸਲਮ ਸ਼ੇਰ ਖ਼ਾਨ ਨੇ ਪੱਤਰ ਲਿਖ ਕੇ ਕਿਹਾ ਹੈ ਕਿ ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਹੁਦਾ ਛੱਡਦੇ ਹਨ ਤਾਂ ਉਹ ਦੋ ਸਾਲ ਲਈ ਇਸ ਅਹੁਦੇ ਨੂੰ ਸਾਂਭਣ ਲਈ ਤਿਆਰ ਹਨ।ਕਾਂਗਰਸ ਪਾਰਟੀ ਦੇ ਸਭ ਤੋਂ ਉਪਰਲੀ ਨੀਤੀ ਬਣਾਉਣ ਵਾਲੀ ਇਕਾਈ ਨੇ ਰਾਹੁਲ ਦੇ ਅਹੁਦਾ ਛੱਡਣ ਦੇ ਪ੍ਰਸਤਾਵ ਨੂੰ ਖਾਰਿਜ ਕਰਦਿਆਂ ਇਕ ਰੈਜ਼ੋਲੂਸ਼ਨ ਪਾਸ ਕੀਤਾ ਤੇ ਰਾਹੁਲ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਤੇ ਬਣੇ ਰਹਿਣ ਲਈ ਕਿਹਾ। ਖਾਨ ਅਜਿਹੇ ਪਹਿਲੇ ਆਗੂ ਹਨ ਜਿਹੜੇ ਇਸ ਅਹੁਦੇ ਲਈ ਆਪਣਾ ਦਾਅਵਾ ਕਰ ਰਹੇ ਹਨ।ਦੱਸਣਯੋਗ ਹੈ ਕਿ 1975 ਚ ਮਲੇਸ਼ੀਆ ਦੇ ਕੁਆਲਾਲੰਪੁਰ ਚ ਜਿੱਤੀ ਇੰਡੀਅਨ ਹਾਕੀ ਟੀਮ ਦੇ ਮੈਂਬਰ ਰਹਿ ਚੁੱਕੇ ਅਸਲਮ ਸ਼ੇਰ ਖ਼ਾਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਪ੍ਰਸਤਾਵ ਉਨ੍ਹਾਂ ਦੇ ਇਕ ਅੰਤਰਰਾਜੀ ਖਿਡਾਰੀ ਅਤੇ ਰਾਜਨੇਤਾ ਦੋਨਾਂ ਦੇ ਤਜੁਰਬੇ ਦੇ ਅਧਾਰ ਤੇ ਕੀਤਾ ਹੈ।

Real Estate