ਦੁਬਈ ਵਿੱਚ ਬੱਸ ਹਾਦਸਾ : 8 ਭਾਰਤੀਆਂ ਦੀ ਮੌਤ

3325

ਸੰਯੁਕਤ ਅਰਬ ਅਮੀਰਾਤ ਵਿਚ ਓਮਨ ਤੋਂ ਆ ਰਹੀ ਬੱਸ ਦਾ ਐਕਸੀਡੈਂਟ ਹੋਣ ਕਾਰਨ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਜਿੰਨ੍ਹਾਂ ਵਿਚ ਕਰੀਬ 8 ਭਾਰਤੀ ਸ਼ਾਮਲ ਹਨ। ਭਾਰਤੀ ਦੂਤਾਵਾਸ ਨੇ ਕਿਹਾ ਕਿ ਦੁੱਖ ਨਾਲ ਇਹ ਸੂਚਿਤ ਕਰਦਾ ਹਾਂ ਕਿ ਸਥਾਨਕ ਅਧਿਕਾਰੀਆਂ ਮੁਤਾਬਕ ਦੁਬਈ ਬੱਸ ਹਾਦਸੇ ਵਿਚ ਅੱਠ ਭਾਰਤੀਆਂ ਦੀ ਮੌਤ ਹੋ ਗਈ ਹੈ। ਦੂਤਾਵਾਸ ਕੁਝ ਮ੍ਰਿਤਕ ਦੇ ਪਰਿਵਾਰ ਨਾਲ ਸਪੰਰਕ ਵਿਚ ਹਨ ਅਤੇ ਕੁਝ ਹੋਰ ਵਿਸਥਾਰਤ ਜਾਣਕਾਰੀ ਦੀ ਉਡੀਕ ਕਰ ਰਹੇ ਹਨ, ਤਾਂ ਕਿ ਬਾਕੀ ਪਰਿਵਾਰਾਂ ਨੂੰ ਸੂਚਿਤ ਕੀਤਾ ਜਾ ਸਕੇ।ਓਮਨ ਦੀ ਸਰਕਾਰੀ ਬੱਸ ਕੰਪਨੀ ਵਾਸਾਲਾਤ ਨੇ ਕਿਹਾ ਕਿ ਇਹ ਹਾਦਸਾ ਮਸਕਟ ਤੋਂ ਦੁਬਈ ਦੇ ਰਸਤੇ ਵਿਚ ਵੀਰਵਾਰ ਨੂੰ ਸ਼ਾਮ ਛੇ ਵਜੇ ਹੋਇਆ ਹੈ।ਸਮਾਚਾਰ ਏਜੰਸੀ ਏਐਨਆਈ ਨੇ ਬਿਨਾਂ ਨਾਮ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ‘ਹਾਲਾਂਕਿ, ਮਰਨ ਵਾਲਿਆਂ ਦਾ ਅੰਕੜਾ ਅਜੇ ਹੋਰ ਵਧ ਸਕਦਾ ਹੈ, ਕਿਉਂਕਿ ਅੱਠ ਲਾਸ਼ਾ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ।

Real Estate