ਦੁਬਈ ਬੱਸ ਹਾਦਸੇ ਵਿੱਚ ਮਰਨ ਵਾਲੇ ਭਾਰਤੀਆਂ ਦੀ ਗਿਣਤੀ 12 ਹੋਈ

3786

ਸੰਯੁਕਤ ਅਰਬ ਅਮੀਰਾਤ ਵਿਚ ਓਮਨ ਤੋਂ ਆ ਰਹੀ ਬੱਸ ਦਾ ਐਕਸੀਡੈਂਟ ਹੋਣ ਕਾਰਨ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਸੀ। ਓਮਨ ਦੀ ਸਰਕਾਰੀ ਬੱਸ ਕੰਪਨੀ ਵਾਸਾਲਾਤ ਨੇ ਕਿਹਾ ਕਿ ਇਹ ਹਾਦਸਾ ਮਸਕਟ ਤੋਂ ਦੁਬਈ ਦੇ ਰਸਤੇ ਵਿਚ ਵੀਰਵਾਰ ਨੂੰ ਸ਼ਾਮ ਛੇ ਵਜੇ ਹੋਇਆ ਹੈ। ਭਾਰਤ ਦੇ ਨਵੇਂ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਅੱਜ ਸ਼ੁੱਕਰਵਾਰ ਦੁਬਈ ਵਿਚ ਵਾਪਰੇ ਸੜਕ ਹਾਦਸੇ ਵਿਚ ਮਾਰੇ ਗਏ ਭਾਰਤੀਆਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ ਵਿਚ 17 ਲੋਕਾਂ ਦੀ ਮੌਤ ਹੋਈ ਹੈ। ਜਿਸ ਵਿਚ 12 ਭਾਰਤੀ ਮਾਰੇ ਗਏ ਹਨ।

Real Estate