ਸਿੱਧੂ ਨੇ ਕੈਪਟਨ ਦੀ ਕੈਬਨਿਟ ਮੀਟਿੰਗ ਨੂੰ ਮਾਰੀ ਲੱਤ !

1231

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਬੁਲਾਈ ਗਈ ਕੈਬਨਿਟ ਦੀ ਬੈਠਕ ‘ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਾਮਲ ਨਹੀਂ ਹੋਏ। ਸਿੱਧੂ ਚੰਡੀਗੜ੍ਹ ‘ਚ ਹੀ ਹਨ। ਇਸ ਦੇ ਬਾਵਜੂਦ ਉਹ ਮੀਟਿੰਗ ‘ਚ ਨਹੀਂ ਪਹੁੰਚੇ।ਕੈਪਟਨ ਵੱਲੋਂ ਦਿੱਤੇ ਨੌਨ ਪ੍ਰਫਾਰਮਿੰਗ ਵਾਲੇ ਬਿਆਨ ਕਰਕੇ ਸਿੱਧੂ ਨੇ ਅੱਜ ਦੀ ਬੈਠਕ ‘ਚ ਸ਼ਾਮਲ ਨਾ ਹੋਣ ਦਾ ਫੈਸਲਾ ਲਿਆ। ਸਿੱਧੂ ਵੀ ਇਸ਼ਾਰਾ ਕਰ ਚੁੱਕੇ ਹਨ ਕਿ ਜੇਕਰ ਸੀਐਮ ਨੇ ਉਨ੍ਹਾਂ ਦਾ ਮੰਤਰਾਲਾ ਬਦਲਿਆ ਤਾਂ ਅਗਲਾ ਕਦਮ ਉਹ ਚੁੱਕਣਗੇ। ਇਸ ਦਾ ਮਤਲਬ ਸਿੱਧੂ ਕੈਬਿਨਟ ਅਹੁਦਾ ਵੀ ਛੱਡ ਸਕਦੇ ਹਨ।ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿੱਚ ਹੀ ਪ੍ਰੈੱਸ ਕਾਨਫਰੰਸ ਕੀਤੀ ਹੈ.
ਸਿੱਧੂ ਨੇ ਕਿਹਾ ਕਿ ਜੇਕਰ ਵਿਸ਼ਵਾਸ ਹੀ ਨਹੀਂ ਤਾਂ ਕਾਹਦੀ ਮੀਟਿੰਗ? ਉਨ੍ਹਾਂ ਕਿਹਾ ਮੁੱਖ ਮੰਤਰੀ ਨੇ ਹਰ ਮੰਤਰੀ ਨੂੰ ਦੋ ਜ਼ਿਲ੍ਹਿਆਂ ਦਾ ਇੰਚਾਰਜ ਲਾਇਆ ਸੀ ਤੇ ਸਿੱਧੂ ਹਿੱਸੇ ਅੰਮ੍ਰਿਤਸਰ ਤੇ ਤਰਨ ਤਾਰਨ ਦੀ ਜ਼ਿੰਮੇਵਾਰੀ ਆਈ ਹੈ। ਨਵਜੋਤ ਸਿੱਧੂ ਨੇ ਦਾਅਵਾ ਕੀਤਾ ਕਿ ਉੱਥੋਂ ਕਾਂਗਰਸ ਹੀ ਜਿੱਤੀ ਹੈ।ਉਨ੍ਹਾਂ ਕੈਪਟਨ ‘ਤੇ ਸਿੱਧੀ ਉਂਗਲ ਚੁੱਕਦਿਆਂ ਕਿਹਾ ਕਿ ਸੀਐਮ ਕਹਿੰਦੇ ਹਨ ਕਿ ਸ਼ਹਿਰੀ ਵੋਟ ਕਾਂਗਰਸ ਨੂੰ ਨਹੀਂ ਮਿਲੀ ਤਾਂ ਅਸੀਂ 54 ਵਿੱਚੋਂ 34 ਸ਼ਹਿਰੀ ਵਿਧਾਨ ਸਭਾ ਹਲਕੇ ਜਿੱਤੇ ਹਨ। ਅੰਮ੍ਰਿਤਸਰ, ਜਲੰਧਰ, ਪਟਿਆਲਾ, ਲੁਧਿਆਣਾ ਤੇ ਜਲੰਧਰ ਸੀਟਾਂ ਸ਼ਹਿਰੀ ਵੋਟ ਨਾ ਮਿਲਣ ਤੋਂ ਬਗ਼ੈਰ ਕਿਵੇਂ ਜਿੱਤ ਲਈਆਂ।ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਹੱਥੋਂ ਸੂਬੇ ਦੀਆਂ ਪੰਜ ਸੀਟਾਂ ਖੁੱਸਣ ਦਾ ਠੀਕਰਾ ਨਵਜੋਤ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਸਿਰ ਭੰਨ੍ਹ ਦਿੱਤਾ ਸੀ। ਇਸ ਤੋਂ ਬਾਅਦ ਸਿੱਧੂ ਨੇ ਆਪਣੇ ਵਿਭਾਗ ਦਾ ਰਿਪੋਰਟ ਕਾਰਡ ਵੀ ਪੇਸ਼ ਕੀਤਾ ਸੀ ਤੇ ਫਿਰ ਅੱਜ ਉਨ੍ਹਾਂ ਵੋਟਾਂ ਦੇ ਵੇਰਵੇ ਪੇਸ਼ ਕਰ ਆਪਣੇ ਆਪ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ। ਸਿੱਧੂ ਨੇ ਬਠਿੰਡਾ ਵਿੱਚ ਫਰੈਂਡਲੀ ਮੈਚ ਦਾ ਬਿਆਨ ਦਿੱਤਾ ਸੀ, ਜਿਸ ਤੋਂ ਕੈਪਟਨ ਅਮਰਿੰਦਰ ਸਿੰਘ ਖਾਸੇ ਖਫ਼ਾ ਹਨ। । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਬੈਠਕ ਵਿਚ ਪੰਜਾਬ ਸਪੋਰਟਸ ਯੂਨੀਵਰਸਿਟੀ ਆਰਡੀਨੈਂਸ 2019 ਨੂੰ ਮਨਜ਼ੂਰੀ ਦਿੱਤੀ ਗਈ, ਇਹ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਹੋਵੇਗੀ। ਇਸ ਤੋਂ ਇਲਾਵਾ ਮੋਹਾਲੀ ਵਿਖੇ ਆਗਾਮੀ ਸਰਕਾਰੀ ਮੈਡੀਕਲ ਕਾਲਜ ਲਈ ਟੀਚਿੰਗ ਵਿਭਾਗ, ਪੈਰਾ ਮੈਡੀਕਲ ਸਟਾਫ਼ ਤੇ ਮਲਟੀ ਟਾਸਕ ਵਰਕਰਾਂ ਦੀਆਂ 994 ਅਸਾਮੀਆਂ ਚਰਨ ਬੱਧ ਤਰੀਕੇ ਨਾਲ ਭਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ। ਨਵੇਂ ਮੋਹਾਲੀ ਮੈਡੀਕਲ ਕਾਲਜ ਵਿਚ 100 ਐਮ।ਬੀ।ਬੀ।ਐਸ। ਸੀਟਾਂ ਦੀ ਸਮਰਥਾ ਹੋਵੇਗੀ। ਇਸ ਫ਼ੈਸਲੇ ਨਾਲ ਕਾਲਜ ਵਿਚ ਅਕੈਡਮਿਕ ਸੈਸ਼ਨ 2020-21 ਤੋਂ ਆਰੰਭ ਹੋਣ ਵੱਲ ਵੱਧ ਗਿਆ। ਇਸ ਦੇ ਨਾਲ ਹੀ, ਪੰਜਾਬ ਮੰਤਰੀ ਮੰਡਲ ਵਲੋਂ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਨਿੱਜੀ ਮੈਡੀਕਲ ਕਾਲਜਾਂ ਦੇ ਫ਼ੀਸ ਢਾਂਚੇ ਤੇ ਹੋਰ ਸਮੱਸਿਆਵਾਂ ਦਾ ਅਧਿਐਨ ਕਰੇਗੀ ਤਾਂ ਜੋ ਉਨ੍ਹਾਂ ਨੂੰ ਤਰਕਪੂਰਨ ਬਣਾਉਣ ‘ਚ ਸੁਝਾਇਆ ਜਾਵੇ। ਇਸ ਕਮੇਟੀ ਵਿਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਤੇ ਉੱਚ ਤੇ ਤਕਨੀਕੀ ਸਿੱਖਿਆ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਾਮਲ ਹਨ।

Real Estate