ਈਦ ਦੀਵਾਲੀ ਕੀ ਕਰਨੀ

4087

ਕਾਰਿਆ ਪ੍ਰਭਜੋਤ ਕੌਰ

ਈਦ ਦੀਵਾਲੀ
ਕੀ ਕਰਨੀ
ਜੇ ਰੂਹ
ਜੀਉਂਦੀ ਵੇ।
ਦੀਵਾ ਬਾਲ
ਪਿਆਰ ਦੀ
ਲੋਅ ਵਾਲਾ
ਬੱਤੀ ਓਸ ਦੀ
ਬਿਰਹਾ ‘ਚ
ਭਿੱਜ ਰੱਖੀ
ਤੈਨੂੰ ਮਿਲ ਜਾਣਾ
“ਮੁਰਸ਼ਦ”
ਘਰ ਬੈਠਿਆ ਹੀ।
ਪਰ ਹੈ ਇਹ ਔਖੀ
ਖੇਡ ਮੀਆਂ
ਡੰਗਿਆ ਐਸ ਦਾ
“ਪਾਣੀ”
ਵੀ ਨਾ ਮੰਗੇ,
ਐਸ ਰਾਹੇ
ਤੂੰ ਪਾਵੀਂ ਤਾਂ
ਕਦਮ ਪਹਿਲਾ
ਜੇ ਰਾਖ ਹੋਣਾ
ਤੈਨੂੰ ਕਬੂਲ ਹੋਵੇ।
ਰੂਹ ਭਟਕੇ,
ਅੱਖਾਂ
ਹੋ ਜਾਣ ਪੱਥਰ,
ਭਾਰੇ ਸਾਹ ਲੈ
ਦਿਲ ਥੰਮ ਜਾਵੇ।
ਬੱਤੀ ਬਾਲ
ਬਨੇਰੇ ਤੇ
ਰੱਖ ਯਾਰਾ
ਦਿਲ ਭਿੱਜ ਜਾਵੇ
ਤਾਂ ਹਾਮੀ
ਭਰ ਆਵੀ।

Real Estate