ਪੰਜਾਬ ਕੈਬਨਿਟ ਵਿੱਚ ਹੋਣ ਜਾ ਰਹੇ ਹਨ ਫੇਰਬਦਲ ?

1509

ਪੰਜਾਬ ਕੈਬਨਿਟ ਵਿਚ ਫੇਰਬਦਲ ਨੂੰ ਲੈ ਕੇ ਕਿਆਸਅਰਾਈਆਂ ਚੱਲ ਰਹੀਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਸਮੇਂ ਕਿਹਾ ਸੀ ਕਿ ਜਿਹੜੇ ਮੰਤਰੀਆਂ ਦੀ ਚੋਣਾਂ ਵਿਚ ਕਾਰਗੁਜ਼ਾਰੀ ਮਾੜੀ ਰਹੇਗੀ, ਉਨ੍ਹਾਂ ਦੀ ਵਜ਼ਾਰਤ ਵਿਚੋਂ ਛਾਂਟੀ ਕੀਤੀ ਜਾਵੇਗੀ। ਕੈਪਟਨ ਵਜ਼ਾਰਤ ਵਿਚ ਪੰਜ ਮੰਤਰੀ ਅਜਿਹੇ ਹਨ, ਜਿਨ੍ਹਾਂ ਦੇ ਵਿਧਾਨ ਸਭਾ ਹਲਕਿਆਂ ਵਿਚੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰਾਂ ਦੀ ਹਾਰ ਹੋਈ ਹੈ। ਹੁਣ ਸਵਾਲ ਇਹ ਹੈ ਕਿ ਕੀ ਇਨ੍ਹਾਂ ਮੰਤਰੀਆਂ ਦੀ ਛਾਂਟੀ ਕੀਤੀ ਜਾਵੇਗੀ, ਕੀ ਮੁੱਖ ਮੰਤਰੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਬਦਲਣਗੇ ਤੇ ਕੀ ਮੁੱਖ ਮੰਤਰੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੋਲੋਂ ਰੱਦੋਬਦਲ ਲਈ ਪ੍ਰਵਾਨਗੀ ਲੈ ਲਈ ਹੈ। ਸੂਤਰਾਂ ਅਨੁਸਾਰ ਅਜੇ ਤਕ ਦੋਵਾਂ ਆਗੂਆਂ ਵਿਚਾਲੇ ਇਸ ਮੁੱਦੇ ਸਬੰਧੀ ਮੀਟਿੰਗ ਨਹੀਂ ਹੋ ਸਕੀ ਪਰ ਮੁੱਖ ਮੰਤਰੀ ਨੇ ਮੀਟਿੰਗ ਲਈ ਕਾਂਗਰਸ ਪ੍ਰਧਾਨ ਕੋਲੋਂ ਸਮਾਂ ਜ਼ਰੂਰ ਮੰਗਿਆ ਹੈ। ਪੰਜਾਬ ਵਜ਼ਾਰਤ ਦੀ ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਮੀਟਿੰਗ 6 ਜੂਨ ਨੂੰ ਹੋ ਰਹੀ ਹੈ ਤੇ ਉਸ ਮੀਟਿੰਗ ਵਿਚ ਇਸ ਸਬੰਧੀ ਚਰਚਾ ਹੋਣ ਦੇ ਆਸਾਰ ਹਨ।

Real Estate