ਤਿੰਨ ਪੀੜੀਆਂ ਨੂੰ ਥਿਰਕਣ ਲਾ ਦਿੱਤਾ ਗੁਰਦਾਸ ਮਾਨ ਨੇ

6443

ਮਾਨ ਦੇ ਬੋਲਾਂ ਸੰਗ ਠੁਮਕਿਆਂ ਤੇ ਝੁਮਕਿਆਂ ਦੀ ਮਸਤੀ

ਮਾਨ ਦੇ ਬੋਲਾਂ ਸੰਗ ਠੁਮਕਿਆਂ ਤੇ ਝੁਮਕਿਆਂ ਦੀ ਮਸਤੀ

ਇੰਡੀਅਨਐਪਲਿਸ (ਪਰਮਿੰਦਰ ਸਿੰਘ ਸਿੱਧੂ) ਗੁਰਦਾਸ ਮਾਨ ਦੇ ਅਮਰੀਕਾ ਟੂਰ ਦਾ ਆਖਰੀ ਅਤੇ ਯਾਦਗਾਰੀ ਸੋਅ ਬਟਲਰ ਯੂਨੀਵਰਸਿਟੀ, ਇੰਡੀਅਨਐਪਲਿਸ ਦੇ ਕਲੋਵਸ ਮੈਮੋਰੀਅਲ ਹਾਲ ਵਿੱਚ ਹੋਇਆ।ਇਸ ਸ਼ਹਿਰ ‘ਚ ਇਹ ਗੁਰਦਾਸ ਮਾਨ ਦਾ ਪਹਿਲਾ ਲਾਮਿਸਾਲ ਸੋਅ ਬਿਨ ਸਿੰਘ ਬਾਂਸਲ,ਨਰਿੰਦਰ ਸੋਢੀ ਅਤੇ ਚੰਨ ਪ੍ਰਦੇਸੀ ਰੇਡੀਓ ਦੇ ਮੈਨੇਜਿੰਗ ਡਾਇਰਕੈਟਰ ਦਰਸ਼ਨ ਬਸਰਾਉ ਦੀ ਵਿਉਂਤਬੰਦੀ ਨਾਲ ਹੋਇਆ ਜਿਸ ਨੇ ਪੰਜਾਬੀਆਂ ਦੀਆਂ ਤਿੰਨ ਪੀੜੀਆਂ ਨੂੰ ਖੁਸ਼ ਕਰਕੇ ਘਰਾਂ ਨੂੰ ਤੋਰਿਆ । ਸ਼ਾਮ 8 ਵਜੇ ਸੁਰੂ ਹੋਏ ਇਸ ਮਸਤੀ ਦੇ ਮੇਲੇ ਦੀ ਸੁਰੂਆਤ ਇੰਡੀਆ ਤੋਂ ਉਚੇਚੇ ਤੌਰ ਪਹੁੰਚੇ ਰੇਡੀਓ ਅਤੇ ਟੀਵੀ ਹੋਸਟ ਸੁਖਨੈਬ ਸਿੰਘ ਸਿੱਧੂ ਵੱਲੋਂ ਬੋਲੇ ਗਏ ਸਵਾਗਤੀ ਬੋਲਾਂ ਨਾਲ ਹੋਈ। ਸਿੱਧੂ ਨੇ ਜਿੱਥੇ ਸੋਥਅ ਦੀ ਰੂਪ ਰੇਖਾ ਬਾਰੇ ਚਾਨਣਾ ਪਾਇਆ ਉੱਥੇ ਇਸ ਨਾਲ ਜੁੜੀ ਟੀਮ ਅਤੇ ਸਪਾਂਸਰ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਲੱਗਦੇ ਹੱਥ ਸੇਥਅਰੀ ਸ਼ਾਇਰੀ ਵੀ ਸੁਣਾ ਗਿਆ । ਅਖੇ –
ਜਿਹੜੇ ਮੂੰਹ ‘ਤੇ ਸੱਚ ਨਾ ਆਖ ਸਕੇ ਉਹ ਨਾ ਬੋਲੇ
ਜੀਹਦੀ ਨੀਤ ਰੂੰਗਿਆਂ ਵਾਲੀ ਏ ਉਹ ਤੇਰਾ-ਤੇਰਾ ਨਾ ਤੋਲੇ
ਸੱਚ ਟੰਗਿਆ ਗਿਆ ਸਲੀਬਾਂ ‘ਤੇ ਲੱਗ ਜਾਂਦੇ ਤਾਲੇ ਜੀਭਾਂ ਤੇ
ਜੀਹਨੂੰ ਆਪਣੀ ਜਾਨ ਪਿਆਰੀ ਮੂੰਹ ਉਹ ਨਾ ਖੋਲੇ ।
ਸਹੀ 8 ਵੱਜ ਕੇ 15 ਮਿੰਟ ਤੇ ਰੰਗ ਬਿਰੰਗੀਆਂ ਰੌਸ਼ਨੀਆਂ ਵਿੱਚ ਇੱਕ ਵੱਖਰਾ ਝਲਕਾਰਾ ਉਦੋਂ ਪਿਆ ਜਦੋਂ ਗੁਰਦਾਸ ਮਾਨ ਦੀ ਟੀਮ ਸਟੇਜ ਤੇ ਸੀ । ਫਿਰ ਮਾਈਕ ਗੁਰਦਾਸ ਮਾਨ ਦੇ ਹੱਥ ਵਿੱਚ ਸੀ,ਬੋਲ ਦਰਸ਼ਕਾਂ ਦੀ ਰੂਹ ਤੱਕ ਪਹੁੰਚ ਰਹੇ ਸਨ ਤਾਂ ਉਦੋਂ ਪੈਰਾਂ ‘ਚ ਥਿਰਕਣ ਸੁਰੂ ਹੋਈ ਅਤੇ ਹਾਲ ‘ਚ ਹਰੇਕ ਥਿਰਕ ਰਿਹਾ ਸੀ । ਜਦੋਂ ਗੁਰਦਾਸ ਮਾਨ ਛੱਲਾ ਗਾ ਰਿਹਾ ਸੀ ਤਾਂ ਹਰੇਕ ਸਾਹ ਰੋਕੀ ਸੁਣਦਾ ਪ੍ਰਤੀਤ ਹੁੰਦਾ ਸੀ। ਜਦਕਿ ‘ ਸਾਈਕਲ’ ਦੀ ਸਵਾਰੀ ਗੀਤ ਰਾਹੀਂ ਕੀਤੀ ਤਾਂ ਬੁਢਾਪੇ ‘ਚ ਬੈਠਿਆਂ ਨੂੰ ਬਚਪਨ ‘ਚ ਖਾਧੀਆਂ ਸੱਟਾਂ ਦਾ ਖਿਆਲ ਆ ਗਿਆ ।’ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ’ ਗਾਉਂਦੇ ਮਾਨ ਨੇ ਕਿਹਾ ਗੀਤ ਬਹੁਤ ਚਿਰ ਤੋਂ ਗਾ ਰਿਹਾ ਸੀ ਪਰ ਕੀ ਦੁਨੀਆ ਦਾ ਬਣੂ ,ਇਹ ਹਾਲੇ ਤੱਕ ਪਤਾ ਨਹੀਂ ਲੱਗਿਆ ।

Gurdas Mann in Butler University

ਗੀਤਕਾਰ ਮੱਖਣ ਬਰਾੜ ਵੀ ਇਸ ਸ਼ੋਅ ‘ਚ ਟੋਰਾਂਟੋ ਤੋਂ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਇੱਥੇ ਅਮਰੀਕਾ ਦੇ 5 -6 ਰਾਜਾਂ ਵਿੱਚੋਂ ਦਰਸ਼ਕ ਪਹੁੰਚੇ ਹੀ ਸਨ , ਨਾਲ ਹੀ ਕਨੇਡੇ ਵਾਲੇ ਪਾਸਿਓ ਬਾਰਡਰ ਪਾਰ ਕਰਕੇ ਵੀ ਸੰਗੀਤ ਪ੍ਰੇਮੀ ਪਹੁੰਚੇ। ਤੈਨੂੰ ਮੰਗਣਾ ਨਾ ਆਵੇ ਤੇ ਫਕੀਰ ਕੀ ਕਰੇ,ਮਾਮਲਾ ਗੜਬੜ ਐ ਸਮੇਤ ਨਵੇ ਪੁਰਾਣੇ ਗੀਤ ਅਤੇ ਸ਼ੇਅਰੋ ਸ਼ਾਇਰੀ ਦੀਆਂ ਫੁਹਾਰਾਂ ਵਿੱਚ ਢਾਈ ਘੰਟੇ ਦਰਸ਼ਕਾਂ ਨੂੰ ਪੰਜ ਕੁ ਮਿੰਟ ‘ਚ ਬਤੀਤ ਹੁੰਦੇ ਨਜ਼ਰ ਆਏ । ਜਿੰਨੀ ਦੇਰ ਸਟੇਜ ਤੇ ਗੁਰਦਾਸ ਮਾਨ ਦੀ ਮਸਤੀ ਭਰੀ ਮਹਿਫਿਲ ਚੱਲਦੀ ਰਹੀ। ਉਨ੍ਹਾਂ ਚਿਰ ਬਹੁਤਿਆਂ ਨੇ ਅੱਖਾਂ ਵੀ ਨਹੀਂ ਝਪਕੀਆਂ । ਗੁਰਦਾਸ ਜਦੋਂ ਸ਼ੇਅਰ ਸੁਣਾਉਦਾ ਅਤੇ ਜਿੱਧਰ ਵੀ ਨਜ਼ਰ ਜਾਂਦੀ,ਕਿੱਧਰੇ ਠੁੱਮਕੇ ਲੱਗਦੇ ਦਿਸਦੇ ਕਿਤੇ ਝੂਮਕੇ ਦਿਸਦੇ । ਕਿਉਂਕਿ ਬੀਬੀਆਂ ਨੇ ਉਚੇਚੇ ਤੌਰ ਤੇ ਆਪਣੇ ਪਰਿਵਾਰਾਂ ਨੂੰ ਇਸ ਸਮਾਗਮ ਦਾ ਹਿੱਸਾ ਬਣਨ ਲਈ ਪ੍ਰੇਰਿਆ ਸੀ। ਕੋਈ ਪਰਿਵਾਰ ਬਾਕਸ ‘ਚ ਬੈਠਾ ਝੂਮ ਰਿਹਾ , ਕੋਈ ਬਾਲਕੋਨੀ ‘ਚ ਝੂਮਰ ਪਾ ਰਿਹਾ ਸੀ। ਜਦਕਿ ਹਾਲ ਵਿੱਚ ਨਾਗ ਵਾਂਗੂੰ ਆਪਣੇ ਸੀਟ ‘ਤੇ ਮੇਲ ਰਹੇ ਸੀ । ਗੱਲ ਮੁੱਕਦੀ ਹਾਲ ਦੀਆਂ ਦੋ ਛੱਤਾਂ ਉਪਰ ਪੱਗਾਂ ਅਤੇ ਚੰਨੀਆਂ ਖਹਿ ਖਹਿ ਕੇ ਨੱਚ ਰਹੇ ਸੀ ।ਇਹ ਸ਼ੋਅ ਐਨਾ ਸਫਲ ਕਦੇ ਨਾ ਹੁੰਦਾ ਜ ਆਰ ਐਂਡ ਆਰ ਡੇਟਨ,ਉਹਾਇਓ ਵਾਲੇ ਤੱਖੜ ਅਤੇ ਗਿੱਲ ਬਰਦਰਜ ਪਲੈਟੀਨਮ ਸਪਾਂਸਰ ਬਣ ਕੇ ਸਹਿਯੋਗ ਨਾ ਦਿੰਦੇ ਅਤੇ ਜੇ ਘੁਮਾਣ ਗਰੁੱਪ ਆਫ ਹੋਟਲਜ ਵਾਲੇ ਘੁਮਾਣ ਭਰਾ ਨਾਲ ਨਾ ਖੜਦੇ ।ਮਾਲਵਾ ਟਰੱਕ ਅਤੇ ਟਰੇਲਰ ਪਾਰਕਿੰਗ ਵਾਲੇ ਜਸਮੀਤ ਸਿੰਘ,ਬਿੱਲੂ ਪੰਧੇਰ ਕੰਨਟੱਕੀ,ਲਿਊਕ ਆਇਲ , ਬੌਬੀ ਸਿੱਧੂ ਡੇਟਨ, ਸ਼ੇਰੇ ਪੰਜਾਬ ਸਪੋਰਟਸ ਅਤੇ ਕਲਚਰਲ ਸੁਸਾਇਟੀ,ਪੀਸੀਐਸ ਆਫ ਮਿਸ਼ੀਗਨ,ਰਾਜ ਜਾਮਾਰਾਏ(ਮਿਸ਼ੀਗਨ ਟਰੱਕ ਡਰਾਈਵਿੰਗ ਸਕੂਲ)ਅਤੇ ਲੱਕੀ ਸਹੋਤਾ ਸ਼ਿਕਾਗੋ ਦਾ ਵੱਡਮੁੱਲਾ ਸਹਿਯੋਗ ਇਸ ਸੋਅ ਨੂੰ ਯਾਦਗਾਰੀ ਬਣਾ ਗਿਆ।ਪ੍ਰੋਗਰਾਮ ਖਤਮ ਹੋਣ ਮਗਰੋਂ ਕੋਈ ਗੀਤਾਂ ਦੀ ਗੱਲ ਕਰਦਾ ਸੀ ਕੋਈ ਮਿੱਤਰਾਂ ਦੇ ਢਾਬੇ ਵਾਲੇ ਹਰਦੀਪ ਬਾਈ ਦੇ ਖਾਣੇ ਦੀ ਚਰਚਾ ਕਰ ਰਿਹਾ । ਸਮੁੱਚੀ ਟੀਮ ਵੱਲੋਂ ਸ਼ੋਅ ਤੋਂ ਮਗਰੋਂ ਦਰਸ਼ਕਾਂ ਦੀ ਫੀਡ ਬੈਕ ਲੈਣ ਦਾ ਯਤਨ ਕੀਤਾ ਤਾਂ ਹਾਲ ਵਿੱਚੋਂ ਨਿਕਲਦੇ ਲੋਕਾਂ ਦੇ ਖਿੜੇ ਹੋਏ ਚਿਹਰੇ ਹਾਮੀ ਭਰਦੇ ਸਨ।

Real Estate