ਚੋਣਾਂ ਖ਼ਤਮ ਹੋਣ ਮਗਰੋਂ ਚੋਣ ਕਮਿਸ਼ਨ ਨੇ ਮੁੱਖ ਚੋਣ ਅਧਿਕਾਰੀਆਂ ਦੀ ਕੀਤੀ ਪ੍ਰਸ਼ੰਸਾ : ਪਾਰਟੀਆਂ ਮੰਗ ਰਹੀਆਂ EVM ਦੀ ਥਾਂ ਬੈਲਟ ਪੇਪਰ

1147

ਚੋਣ ਕਮਿਸ਼ਨ ਨੇ 17ਵੀਂ ਲੋਕ ਸਭਾ ਦੀ ਸਫ਼ਲਤਾ ਪੂਰਵਕ ਖ਼ਤਮ ਹੋਣ ਉੱਤੇ ਦੇਸ਼ ਦੇ ਸਾਰੇ ਮੁੱਖ ਚੋਣ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ ਹੈ। ਇਸ ਤੋਂ ਇਲਾਵਾ ਭਵਿੱਖ ਵਿੱਚ ਚੋਣ ਸੁਧਾਰਾਂ ਅਤੇ ਹੋਰ ਚੁਣੌਤੀਆਂ ਨਾਲ ਨਜਿੱਠਣ ਲਈ 9 ਕਮੇਟੀਆਂ ਦਾ ਗਠਨ ਕੀਤਾ। ਮੁੱਖ ਚੋਣ ਕਮਿਸ਼ਨਰ ਨੇ ਸੋਮਵਾਰ ਨੂੰ ਦੇਸ਼ ਭਰ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਅਤੇ ਮੁਸਤੈਦ ਰਹਿਣ ਲਈ ਕਿਹਾ।ਚੋਣ ਕਮਿਸ਼ਨ ਵੱਲੋਂ ਜਾਰੀ ਇਕ ਰਿਲੀਜ਼ ਅਨੁਸਾਰ ਕਮਿਸ਼ਨ ਨੇ ਚੋਣ ਸੁਧਾਰ, ਚੋਣ ਖ਼ਰਚ, ਚੋਣ ਜ਼ਾਬਤਾ, ਮੀਡੀਆ ਲਿੰਕ, ਚੋਣ ਸਮੱਗਰੀ, ਚੋਣ ਪ੍ਰਬੰਧਨ, ਸੂਚਨਾ ਤਕਨਾਲੋਜੀ ਆਦਿ ਦੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਅਗਸਤ ਤੱਕ ਆਪਣੀ ਰਿਪੋਰਟ ਪੇਸ਼ ਕਰੇਗੀ।
ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਲਈ ਅਸੀਂ ਈਵੀਐਮ ਨਾਲ ਚੋਣਾਂ ਨਹੀਂ ਲੜਨਾ ਚਾਹੁੰਦੇ। ਈਵੀਐਮ ਦੀ ਥਾਂ ਬੈਲੇਟ ਬਾਕਸ ਦੀ ਵਰਤੋਂ ਹੋਣੀ ਚਾਹੀਦੀ ਹੈ। ਈਵੀਐਮ ਉੱਤੇ ਇੱਕ ਤੱਥ ਖੋਜ ਕਮੇਟੀ ਹੋਣੀ ਚਾਹੀਦੀ ਹੈ।

Real Estate