ਗਠਜੋੜ ਫੇਲ ਹੋਣ ਮਗਰੋਂ ਹੁਣ ਵਾਰੀ ਤੋੜ-ਵਿਛੋੜੇ ਦੀ !

1149

ਬਸਪਾ ਸੁਪਰੀਮੋ ਮਾਇਆਵਤੀ ਨੇ ਦਿੱਲੀ ਵਿੱਚ ਸੋਮਵਾਰ ਨੂੰ ਬੁਲਾਈ ਬੈਠਕ ਵਿੱਚ BSP-SP ਗੱਠਜੋੜ ਦੇ ਟੁੱਟਣ ਦੇ ਸੰਕੇਤ ਦੇ ਦਿੱਤੇ ਹਨ। ਉਨ੍ਹਾਂ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਖਾਲੀ ਹੋਈਆਂ 11 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣ ਲੜਨ ਲਈ ਤਿਆਰੀਆਂ ਦੇ ਨਿਰਦੇਸ਼ ਦਿੱਤੇ ਹਨ। ਬਹੁਜਨ ਸਮਾਜ ਪਾਰਟੀ ਆਮ ਤੌਰ ‘ਤੇ ਚੋਣਾਂ ਨਹੀਂ ਲੜਦੀ। ਇਸ ਦੇ ਨਾਲ ਹੀ ਸਾਰੀਆਂ ਵਿਧਾਨ ਸਭਾ ਸੀਟਾਂ ਤੋਂ ਨਵੇਂ ਸਿਰੇ ਤੋਂ ਭਾਈਚਾਰਾ ਕਮੇਟੀਆਂ ਖੜੀਆਂ ਕਰਨ ਨੂੰ ਕਿਹਾ ਗਿਆ ਹੈ। ਉਨ੍ਹਾਂ ਨੇ ਇਸ ਨਿਰਦੇਸ਼ ਨੂੰ 2022 ਵਿੱਚ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ‘ਤੇ ਚੋਣਾਂ ਲੜਨ ਦੀਆਂ ਤਿਆਰੀਆਂ ਨਾਲ ਜੁੜੇ ਕੇ ਵੀ ਵੇਖਿਆ ਜਾ ਰਿਹਾ ਹੈ। ਮਾਇਆਵਤੀ ਨੇ ਸੋਮਵਾਰ ਨੂੰ ਦਿੱਲੀ ਵਿੱਚ ਯੂਪੀ ਦੇ ਜ਼ਿਲ੍ਹਾ ਪ੍ਰਧਾਨਾਂ, ਜ਼ੋਨ ਇੰਚਾਰਜ, ਨਵੇਂ ਚੁਣੇ ਸੰਸਦ ਮੈਂਬਰਾਂ ਅਤੇ ਲੋਕ ਸਭਾ ਉਮੀਦਵਾਰਾਂ ਦੀ ਇਕ ਬੈਠਕ ਬੁਲਾਈ ਸੀ। ਉਨ੍ਹਾਂ ਨੇ ਬੈਠਕ ਵਿੱਚ ਪਹਿਲਾਂ ਜ਼ੋਨਵਾਰ ਰਿਪੋਰਟ ਲਈ। ਗੱਠਜੋੜ ਦੀ ਅਸਫ਼ਲਤਾ ਦਾ ਕਾਰਨ ਪੁੱਛਣ ਤੋਂ ਬਾਅਦ ਕਿਹਾ ਕਿ ਬਸਪਾ ਨੂੰ ਗੱਠਜੋੜ ਨਾਲ ਕੋਈ ਫਾਇਦਾ ਨਹੀਂ ਹੋਇਆ। ਯਾਦਵ ਵੋਟ ਪੂਰੀ ਤਰ੍ਹਾਂ ਨਹੀਂ ਮਿਲੇ। ਜੇਕਰ ਮਿਲੇ ਹੁੰਦੇ ਤਾਂ ਨਤੀਜੇ ਹੋਰ ਵੀ ਸ਼ਾਨਦਾਰ ਹੁੰਦੇ। ਸਪਾ ਦੇ ਲੋਕਾਂ ਨੇ ਕਈ ਥਾਵਾਂ ਉੱਤੇ ਗੱਠਜੋੜ ਵਿਰੁੱਧ ਕੰਮ ਕੀਤਾ। ਮੁਸਲਮਾਨਾਂ ਨੇ ਵੀ ਸਾਡਾ ਸਾਥ ਨਹੀਂ ਦਿੱਤਾ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕੁਝ ਸੀਟਾਂ ਉੱਤੇ ਸਪਾ ਵਰਕਰਾਂ ਅਤੇ ਨੇਤਾਵਾਂ ਨੇ ਸਾਡੇ ਵਿਰੁੱਧ ਕੰਮ ਕੀਤਾ।

Real Estate