ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿਟ ਮੈਂਬਰ ਵਜੋਂ ਕਦੇ ਹਟਾਇਆ ਹੀ ਨਹੀਂ ਗਿਆ !

1198

ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਰਾਜ ਸਭਾ ’ਚ ਮੈਂਬਰ ਨਰੇਸ਼ ਗੁਜਰਾਲ ਦੀ ਸ਼ਿਕਾਇਤ ਦੇ ਆਧਾਰ ਉੱਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬੀਤੀ 8 ਅਪ੍ਰੈਲ ਨੂੰ ‘ਵਿਸ਼ੇਸ਼ ਜਾਂਚ ਟੀਮ’ ’ਚੋਂ ਤਬਦੀਲ ਕਰ ਦਿੱਤਾ ਗਿਆ ਸੀ। ਪਰ ਤਬਾਦਲੇ ਤੋਂ ਬਾਅਦ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੀਤੀ 23 ਮਈ ਨੂੰ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਉੱਤੇ ਨਾ ਸਿਰਫ਼ ਹਸਤਾਖਰ ਕੀਤੇ, ਸਗੋਂ ਉਸੇ ਦੌਰਾਨ ਕੇਸ ਡਾਇਰੀਆਂ ਉੱਤੇ ਵੀ ਦਸਤਖ਼ਤ ਕੀਤੇ। ਉਦੋਂ ਹਾਲੇ ਚੋਣ–ਜ਼ਾਬਤਾ ਲੱਗਾ ਹੋਇਆ ਸੀ ਤੇ ਉਸ ਦੇ ਖ਼ਤਮ ਹੋਣ ਵਿੱਚ ਹਾਲੇ ਚਾਰ ਦਿਨ ਪਏ ਸਨ।ਖਬਰਾਂ ਆਈਆ ਸਨ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿਟ ਮੈਂਬਰ ਵਜੋਂ ਕਦੇ ਹਟਾਇਆ ਹੀ ਨਹੀਂ ਗਿਆ ਸੀ ਕਿਉਂਕਿ ਚੋਣ ਕਮਿਸ਼ਨ ਨੇ ਕਦੇ ਵੀ ਅਜਿਹਾ ਕਰਨ ਲਈ ਨਹੀਂ ਆਖਿਆ ਸੀ। ਕੁੰਵਰ ਨੂੰ ਸਿਰਫ਼ ‘ਜੱਥੇਬੰਦਕ ਅਪਰਾਧ ਨਿਯੰਤਰਨ ( ਆਰਗੇਨਾਇਜ਼ਡ ਕ੍ਰਾਈਮ ਕੰਟਰੋਲ) ਦੇ ਆਈਜੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਇਸ ਤਬਾਦਲੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਾਫ਼ੀ ਹੰਗਾਮਾ ਖੜ੍ਹਾ ਕਰਦਿਆਂ ਦੋਸ਼ ਲਾਇਆ ਸੀ ਕਿ ਇਹ ਸਭ ਸ਼੍ਰੋਮਣੀ ਅਕਾਲੀ ਦਲ ਤੇ ਚੋਣ ਕਮਿਸ਼ਨ ਦੀ ਕਥਿਤ ਮਿਲੀਭੁਗਤ ਨਾਲ ਹੋਇਆ ਹੈ ਅਤੇ ਉਨ੍ਹਾਂ ਨੂੰ ਸਿਟ ’ਚੋਂ ਜਾਣਬੁੱਝ ਕੇ ਹਟਵਾਇਆ ਗਿਆ ਹੈ। ਕਾਂਗਰਸ ਨੇ ਇਸ ਤਬਾਦਲੇ ਨੂੰ ਚੋਣ–ਮੁੱਦਾ ਤੱਕ ਬਣਾ ਦਿੱਤਾ ਸੀ। ਫਿਰ ਬੀਤੀ 27 ਮਈ ਨੂੰ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੜ ਸਿਟ ਦੇ ਮੈਂਬਰ ਵਜੋਂ ਅਹੁਦਾ ਸੰਭਾਲ ਲਿਆ ਹੈ।ਹੁਣ ਅਕਾਲੀ ਦਲ(ਬਾਦਲ) ਨੇ ਅਜਿਹੀ ਸਥਿਤੀ ਉੱਤੇ ਗੰਭੀਰ ਇਤਰਾਜ਼ ਪ੍ਰਗਟਾਏ ਹਨ।

Real Estate