ਆਪ ਤੋਂ ਰੁੱਸੇ ਵਾਪਸ ਆ ਜਾਣਗੇ ? ਪਾਰਟੀ ਕਰੇਗੀ ਕੋਸਿ਼ਸ਼

1487

ਅੱਜ ਦੁਪਹਿਰ ਵੇਲੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਵਿਖੇ ਹੋਈ ਹੈ। ਇਸ ਮੀਟਿੰਗ ਦੌਰਾਨ ਰੁੱਸਿਆਂ ਨੂੰ ਮਨਾਉਣ ਦਾ ਅਹਿਮ ਫ਼ੈਸਲਾ ਲਿਆ ਗਿਆ। ਮੀਟਿੰਗ ਤੋਂ ਬਾਅਦ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸ੍ਰੀ ਹਰਪਾਲ ਸਿੰਘ ਚੀਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਿੰਨੇ ਵੀ ਆਗੂ ਤੇ ਵਿਧਾਇਕ ਕੁਝ ਨਾਰਾਜ਼ ਸਨ, ਉਨ੍ਹਾਂ ਨੂੰ ਹੁਣ ਮਨਾਇਆ ਜਾਵੇਗਾ। ਚੀਮਾ ਦਾ ਦਾਅਵਾ ਹੈ ਕਿ – ‘ਜਿਹੜੇ ਵੀ ਵਿਧਾਇਕ ਪਹਿਲਾਂ ਸੁਖਪਾਲ ਸਿੰਘ ਖਹਿਰਾ ਨਾਲ ਗਏ ਸਨ, ਉਨ੍ਹਾਂ ਵਿੱਚੋਂ ਬਹੁਤਿਆਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਉਹ ਛੇਤੀ ਹੀ ਆਮ ਆਦਮੀ ਪਾਰਟੀ ਦੀ ਮੁੱਖਧਾਰਾ ਵਿੱਚ ਮੁੜ ਸ਼ਾਮਲ ਹੋ ਜਾਣਗੇ।’ ਮੀਟਿੰਗ ਵਿੱਚ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਹਾਰ ਦੇ ਕਾਰਨਾਂ ਬਾਰੇ ਵੀ ਆਤਮ–ਮੰਥਨ ਹੋਇਆ ਤੇ ਪਾਰਟੀ ਦੀ ਅਗਲੇਰੀ ਰਣਨੀਤੀ ਵੀ ਉਲੀਕੀ ਗਈ।

Real Estate