ਪਾਕਿਸਤਾਨ ਵਿਚ ਪੈਟਰੋਲ 112.68 ਰੁਪਏ ਤੇ ਡੀਜ਼ਲ 126.82 ਰੁਪਏ ਤੇ ਪ੍ਰਤੀ ਲੀਟਰ

3186

ਜਿੱਥੇ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਹਨ ਉੱਥੇ ਭਾਰਤ ਦੇ ਗੁਆਢੀ ਮੁਲਕ ਪਾਕਿਸਤਾਨ ਵਿੱਚ ਵੀ ਸ਼ਨੀਵਾਰ ਤੋਂ ਪੈਟਰੋਲ 4.26 ਰੁਪਏ ਅਤੇ ਡੀਜ਼ਲ 4.50 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਸਰਕਾਰ ਨੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਵਾਧੇ ਅਤੇ ਡਾਲਰ ਦੇ ਮੁਕਾਬਲੇ ਵਿਚ ਰੁਪਏ ਦੇ ਕਮਜ਼ੋਰ ਪੈਣ ਕਾਰਨ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਪਾਕਿਸਤਾਨ ਵਿਚ ਪੈਟਰੋਲ ਦੀ ਕੀਮਤ ਜੂਨ ਮਹੀਨੇ ਲਈ 4.26 ਰੁਪਏ ਪ੍ਰਤੀ ਲੀਟਰ ਵਧਕੇ 112.68 ਰੁਪਏ ਪ੍ਰਤੀ ਲੀਟਰ ਹੋ ਗਿਆ ਅਤੇ ਹਾਈ ਸਪੀਡ ਡੀਜ਼ਲ 4.50 ਰੁਪਏ ਮਹਿੰਗਾ ਹੋ ਕੇ 126.82 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਤੋਂ ਇਲਾਵਾ ਇੱਥੇ ਮਿੱਟੀ ਦਾ ਤੇਲ 1.69 ਰੁਪਏ ਪ੍ਰਤੀ ਲੀਟਰ ਅਤੇ ਹਲਕਾ ਡੀਜ਼ਲ 1.68 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।ਇੱਥੇ ਦੋਵੇਂ ਉਤਪਾਦਾਂ ਦੀਆਂ ਕੀਮਤਾਂ 98.46 ਅਤੇ 88.62 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। ਸਰਕਾਰ ਨੇ ਮਈ ਮਹੀਨੇ ਵਿਚ ਪੈਟਰੋਲ ਪਦਾਰਥਾਂ ਦੀਆਂ ਕੀਮਤਾਂ ਵਿਚ 9.42 ਰੁਪਏ ਪ੍ਰਤੀ ਲੀਟਰ ਤੱਕ ਵਾਧਾ ਕੀਤਾ ਸੀ।

Real Estate