ਮੋਦੀ ਨੇ ਮੰਤਰੀ ਮੰਡਲ ਵਿੱਚੋਂ 30 ਪੁਰਾਣੇ ਮੰਤਰੀ ਕੀਤੇ ਬਾਹਰ,.ਕਈ ਵੱਡੇ ਨਾਮ ਵੀ ਹੋਏ ਗਾਇਬ

1229

ਨਰਿੰਦਰ ਮੋਦੀ ਨੇ ਵੀਰਵਾਰ ਨੂੰ ਲਗਾਤਾਰ ਦੂਜੀਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਚ ਇਕ ਸਮਾਗਮ ਵਿਚ ਮੋਦੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਮੋਦੀ ਨੇ ਆਪਣੇ ਨਵੇਂ ਮੰਤਰੀ ਮੰਡਲ ਵਿਚ 57 ਮੰਤਰੀਆਂ ਨੂੰ ਚੁਣਿਆ ਹੈ। 2014 ਵਿਚ ਉਨ੍ਹਾਂ ਦੇ ਪਹਿਲੇ ਮੰਤਰੀ ਮੰਡਲ ਵਿਚ 45 ਮੈਂਬਰ ਸਨ। 2014 ਵਿਚ ਮੋਦੀ ਕੈਬਨਿਟ ਵਿਚ 75 ਮੰਤਰੀ ਸਨ। ਇਸ ਵਾਰ ਇਨ੍ਹਾਂ ਵਿਚੋਂ ਘੱਟੋ ਘੱਟ 30 ਮੰਤਰੀਆਂ ਨੂੰ ਇਸ ਵਾਰ ਮੰਤਰੀ ਨਹੀਂ ਬਣਾਇਆ ਗਿਆ। ਮੋਦੀ ਦੇ ਪਹਿਲੇ ਮੰਤਰੀ ਮੰਡਲ ਦੇ ਪ੍ਰਮੁੱਖ ਮੈਂਬਰ ਤੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਤੇ ਸੁਸ਼ਮਾ ਸਵਰਾਜ ਨੂੰ ਨਵੀਂ ਸਰਕਾਰ ਵਿਚ ਸਥਾਨ ਨਹੀਂ ਮਿਲਿਆ। ਸਵਰਾਜ ਨੇ ਜਿੱਥੇ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜੀਆਂ ਉਥੇ ਜੇਤਲੀ ਨੇ ਸਿਹਤ ਕਾਰਨਾਂ ਕਰਕੇ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਸੀ।ਸੁਰੇਸ਼ ਪ੍ਰਬੂ, ਰਾਜਵਰਧਨ ਰਾਠੋੜ , ਜੇਪੀ ਨੱਢਾ, ਮੇਨਕਾ ਗਾਂਧੀ , ਉਮਾ ਭਾਰਤੀ , ਅਨੰਤ ਕੁਮਾਰ ਹੇਗਡੇ ਤੇ ਹੋਰ ਕਈ ਵੱਡੇ ਚਿਹਰੇ ਵੀ ਮੰਤਰੀ ਮੰਡਲ ਵਿੱਚੋਂ ਬਾਹਰ ਹੋ ਗਏ ਹਨ ।
ਬਠਿੰਡਾ ਲੋਕ ਸਭਾ ਹਲਕੇ ਤੋਂ ਜਿੱਤੇ ਹਰਸਿਮਰਤ ਕੌਰ ਬਾਦਲ ਦੂਜੀ ਵਾਰ ਕੈਬਿਨੇਟ ਵਜ਼ੀਰ ਬਣੇ ਹਨ । ਅੰਮ੍ਰਿਤਸਰ ਵਿਚੋਂ ਚੋਣ ਹਾਰੇ ਹਰਦੀਪ ਪੂਰੀ ਦੂਜੀ ਵਾਰ ਆਜ਼ਾਦ ਚਾਰਜ ਵਾਲੇ ਰਾਜ ਮੰਤਰੀ ਬਣੇ ਹਨ । ਹੁਸ਼ਿਆਰਪੁਰ ਤੋਂ ਪਹਿਲੀ ਵਾਰੀ ਲੋਕ ਸਭਾ ਮੈਂਬਰ ਬਣ ਕੇ ਪਹਿਲੀ ਵਾਰੀ ਹੀ ਕੇਂਦਰ ਵਿਚ ਰਾਜ ਮੰਤਰੀ ਬਣੇ ਹਨ ।

Real Estate