ਮੋਦੀ ਦੇ ਮੰਤਰੀ : ਪੜ੍ਹੋ ਕਿਸ ਨੂੰ ਮਿਲਿਆ ਕਿਹੜਾ ਮਹਿਕਮਾ ?

1355

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਡੀਓਪੀਟੀ, ਐਟੋਮਿਟ ਐਨਰਜੀ ਮਹਿਕਮੇ ਆਪਣੇ ਕੋਲ ਹੀ ਰੱਖੇ ਹਨ। ਸਾਰੇ ਅਹਿਮ ਨੀਤੀਗਤ ਮੁੱਦਿਆਂ ਨਾਲ ਜੁੜੇ ਵਿਭਾਗ ਅਤੇ ਹੋਰ ਅਣਵੰਡੇ ਵਿਭਾਗ ਆਪਣੇ ਹੀ ਕੋਲ ਹੀ ਰੱਖਣਗੇ।ਅਮਿਤ ਸ਼ਾਹ ਨੂੰ ਗ੍ਰਹਿ ਵਿਭਾਗ ਅਤੇ ਰਾਜਨਾਥ ਨੂੰ ਰੱਖਿਆ ਵਿਭਾਗ ਦਿੱਤਾ ਗਿਆ। ਸਮ੍ਰਿਤੀ ਇਰਾਨੀ ਨੂੰ ਉਨ੍ਹਾਂ ਦੇ ਪੁਰਾਣੇ ਵਿਭਾਗ ਕੱਪੜਾ ਮੰਤਰਾਲਾ ਦੇ ਨਾਲ ਨਾਲ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ, ਮਹਿੰਦਰ ਨਾਥ ਪਾਂਡੇ ਨੂੰ ਕੌਸ਼ਲ ਵਿਭਾਗ ਮੰਤਰਾਲਾ ਅਤੇ ਪ੍ਰਹਲਾਦ ਜੋਸ਼ੀ ਨੂੰ ਸੰਸਦੀ ਕਾਰਜ ਅਤੇ ਕੋਲਾ ਤੇ ਖਾਨ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ।ਇਸੇ ਤਰ੍ਹਾਂ ਪੀਯੂਸ਼ ਗੋਇਲ – ਰੇਲ ਮੰਤਰੀ ਤੇ ਵਪਾਰ ਮੰਤਰੀ ,ਧਰਮੇਂਦਰ ਪ੍ਰਧਾਨ – ਪੈਟਰੋਲੀਅਮ ਤੇ ਇਸਪਾਤ ਮੰਤਰੀ , ਨਰਿੰਦਰ ਸਿੰਘ ਤੋਮਰ – ਖੇਤੀਬਾੜੀ ਮੰਤਰੀ, ਡੀ। ਸਦਾਨੰਦ ਗੌੜਾ – ਕੈਮਿਕਲ ਤੇ ਖਾਦ ਮੰਤਰੀ,,ਮੁਖ਼ਤਾਰ ਅੱਬਾਸ ਨਕਵੀ – ਘੱਟ ਗਿਣਤੀਆਂ ਦੇ ਮਾਮਲਿਆਂ ਦੇ ਮੰਤਰੀ, ਮਹਿੰਦਰ ਨਾਥ ਪਾਂਡੇ – ਕੌਸ਼ਲ ਵਿਕਾਸ ਮੰਤਰੀ, ਰਾਮਵਿਲਾਸ ਪਾਸਵਾਨ – ਖੁਰਾਕ ਤੇ ਸਪਲਾਈ ਮੰਤਰੀ, ਥਾਵਰ ਚੰਦ ਗਹਿਲੋਤ – ਸਮਾਜਿਕ ਨਿਆਂ ਤੇ ਅਧਿਕਾਰਿਤਾ ਮੰਤਰੀ, ਅਰਜੁਨ ਮੁੰਡਾ – ਜਨਜਾਤੀ ਮਾਮਲਿਆਂ ਦੇ ਮੰਤਰੀ ,ਪ੍ਰਕਾਸ਼ ਜਾਵੜੇਕਰ – ਸੂਚਨਾ ਤੇ ਪ੍ਰਸਾਰਣ ਮੰਤਰੀ ਤੇ ਵਾਤਾਵਰਨ ਮੰਤਰੀ, ਪ੍ਰਹਲਾਦ ਜੋਸ਼ੀ – ਸੰਸਦੀ ਮਾਮਲਿਆਂ ਦੇ ਮੰਤਰੀ, ਕੋਲਾ ਤੇ ਮਾਇਨਿੰਗ ਮੰਤਰੀ ਬਣਾਏ ਗਏ ਹਨ ।

Real Estate