ਸ਼ਾਨਦਾਰ ਪ੍ਰਾਪਤੀ ਤੇ ਪੰਚਾਇਤ ਵੱਲੋਂ ਵਿਦਿਆਰਥਣਾਂ ਦਾ ਵਿਸੇਸ਼ ਸਨਮਾਨ

4614

ਬਠਿੰਡਾ/ 30 ਮਈ/ ਬਲਵਿੰਦਰ ਸਿਘ ਭੁੱਲਰ
ਇਸ ਜਿਲ੍ਹੇ ਦੇ ਸਰਕਾਰੀ ਹਾਈ ਸਕੂਲ ਭੋਖੜਾ ਦੀਆਂ ਨੌ ਵਿਦਿਆਰਥਣਾਂ ਨੇ ਮੈਰੀਟੋਰੀਅਲ ਸਕੂਲਾਂ ਦੀ ਪੰਜਾਬ ਪੱਧਰ ਦੀ ਦਾਖਲਾ ਪ੍ਰੀਖਿਆ ਸ਼ਾਨਦਾਰ ਢੰਗ ਨਾਲ ਪਾਸ ਕੀਤੀ। ਇਹਨਾਂ ਹੋਣਹਾਰ ਵਿਦਿਆਰਥਣਾਂ ਦਾ ਪਿੰਡ ਦੀ ਪੰਚਾਇਤ ਵੱਲੋਂ ਨਿਵੇਕਲੀ ਢੰਗ ਨਾਲ ਸਨਮਾਨ ਕੀਤਾ ਗਿਆ। ਇੱਕੋ ਸਕੂਲ ਦੀਆਂ ਨੌਂ ਵਿਦਿਆਰਥਣਾਂ ਨੇ ਇਸ ਪ੍ਰੀਖਿਆ ਵਿੱਚ ਦਿਖਾਈ ਸ਼ਾਨਦਾਰ ਪ੍ਰਾਪਤੀ ਤੇ ਪਿੰਡ ਵਾਸੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸਕੂਲ ਵਿਖੇ ਪੰਚਾਇਤ ਵੱਲੋਂ ਉਹਨਾਂ ਦੇ ਸਨਮਾਨ ਵਿੱਚ ਪ੍ਰੋਗਰਾਮ ਕਰਦਿਆਂ ਇਹਨਾਂ ਵਿਦਿਆਰਥਣਾਂ ਨੂੰ ਵਿਸ਼ਾ ਅਧਿਆਪਕਾਂ ਤੇ ਸਰਪੰਚ ਨੇ ਫੁੱਲਾਂ ਦੇ ਹਾਰ ਪਹਿਨਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਵਧਾਈ ਦਿੱਤੀ। ਉਹਨਾਂ ਦਾ ਮਾਣ ਕਰਦਿਆਂ ਪੰਚਾਇਤ ਅਤੇ ਸਟਾਫ਼ ਦੀ ਮੌਜੂਦਗੀ ਵਿੱਚ ਵਿਦਿਆਰਥਣਾਂ ਨੂੰ ਵਿਸੇਸ਼ ਕੁਰਸੀਆਂ ਤੇ ਬਿਠਾ ਕੇ ਮਾਣ ਵਧਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪਿੰਡ ਦੇ ਸਰਪੰਚ ਸ੍ਰੀ ਫਲੇਲ ਸਿੰਘ ਨੇ ਵਿਦਿਆਰਥਣਾਂ ਦੀ ਪ੍ਰਾਪਤੀ ਤੇ ਸਟਾਫ਼ ਤੇ ਬੱਚੀਆਂ ਨੂੰ ਵਧਾਈ ਦਿੱਤੀ ਉ¤ਥੇ ਉਹਨਾਂ ਤੋਂ ਆਉਣ ਵਾਲੇ ਸਮੇਂ ਵਿੱਚ ਹੋਰ ਪ੍ਰਾਪਤੀਆਂ ਦੀ ਉਮੀਦ ਜਾਹਰ ਕੀਤੀ। ਸਕੂਲ ਦੇ ਪਿੰ੍ਰਸੀਪਲ ਸ੍ਰੀ ਕ੍ਰਿਸਨ ਕੁਮਾਰ ਗੁਪਤਾ ਨੇ ਇਹਨਾਂ ਵਿਦਿਆਰਥਾਂ ਦੀ ਮਿਹਨਤ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹਨਾਂ ਦੀ ਪ੍ਰਾਪਤੀ ਨਾਲ ਸਕੂਲ ਦਾ ਨਾਂ ਉੱਚਾ ਹੋਇਆ ਹੈ। ਮੰਚ ਸੰਚਾਲਨ ਕਰਦਿਆਂ ਸ੍ਰੀ ਸੁਰਿੰਦਰਪ੍ਰੀਤ ਘਣੀਆ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਇਹ ਵਿਦਿਆਰਥਣਾਂ ਭਵਿੱਖ ਵਿੱਚ ਵੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੁਹਣਗੀਆਂ।
ਇਹ ਪ੍ਰਾਪਤੀਆਂ ਕਰਨ ਵਾਲੀਆਂ ਵਿਦਿਆਰਥਣਾਂ ਲਵਪ੍ਰੀਤ ਕੌਰ, ਨਵਦੀਪ ਕੌਰ, ਮਨਵੀਰ ਕੌਰ, ਰਮਨਦੀਪ ਕੌਰ, ਸੁਖਦੀਪ ਕੌਰ, ਸਿਮਰਨਜੀਤ ਕੌਰ, ਗਗਨਦੀਪ ਕੌਰ, ਜਸਪ੍ਰੀਤ ਕੌਰ ਤੇ ਦਵਿੰਦਰਪਾਲ ਕੌਰ ਨੇ ਪੰਚਾਇਤ ਤੇ ਸਟਾਫ਼ ਵੱਲੋਂ ਮਿਲੇ ਇਸ ਸਨਮਾਨ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਅਖ਼ੀਰ ਸਿੰਘ ਸਨਮਾਨਿਤ ਵਿਦਿਆਰਥਣ ਰਮਨਦੀਪ ਕੌਰ ਨੇ ਮਾਣ ਸਨਮਾਣ ਮਿਲਣ ਤੇ ਖੁਸ਼ੀ ਜ਼ਾਹਰ ਕਰਦਿਆਂ ਜਿੱਥੇ ਪੰਚਾਇਤ ਤੇ ਸਟਾਫ਼ ਦਾ ਧੰਨਵਾਦ ਕੀਤਾ, ਉੱਥੇ ਵਿਸਵਾਸ ਦਿਵਾਇਆ ਕਿ ਭਵਿੱਖ ਵਿੱਚ ਉਹ ਮੰਜ਼ਿਲਾਂ ਸਰ ਕਰਦਿਆਂ ਸਕੂਲ ਅਤੇ ਪਿੰਡ ਦਾ ਨਾਂ ਰੌਸ਼ਨ ਕਰਨ ਦਾ ਯਤਨ ਕਰਨਗੀਆਂ।

Real Estate