ਅਰੁਣ ਜੇਤਲੀ ਨੇ ਨਵੀਂ ਸਰਕਾਰ ‘ਚ ਅਹੁਦਾ ਲੈਣ ਤੋਂ ਕੀਤੇ ਹੱਥ ਖੜ੍ਹੇ !

1417

ਨਰਿੰਦਰ ਮੋਦੀ 30 ਮਈ ਨੂੰ ਸਹੁੰ ਚੁੱਕ ਕੇ ਦੂਜੀ ਵਾਰ ਪ੍ਰਧਾਨ ਮੰਤਰੀ ਬਣ ਰਹੇ ਹਨ ਪਰ ਪਿਛਲੀ ਮੋਦੀ ਸਰਕਾਰ ‘ਚ ਵਿੱਤ ਮੰਤਰੀ ਰਹੇ ਅਰੁਣ ਜੇਤਲੀ ਇਸ ਵਾਰ ਨਵੀਂ ਸਰਕਾਰ ‘ਚ ਕੋਈ ਅਹੁਦਾ ਨਹੀਂ ਚਹੁੰਦੇ। ਜੇਤਲੀ ਨੇ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਵਿੱਚ ਫਿਲਹਾਲ ਕੋਈ ਜਿੰਮੇਵਾਰੀ ਨਾ ਦਿੱਤੀ ਜਾਵੇ। ਜੇਤਲੀ ਨੇ ਇਸਦੇ ਲਈ ਆਪਣੀ ਖ਼ਰਾਬ ਸਿਹਤ ਦਾ ਹਵਾਲਾ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਪਿਛਲੇ 18 ਮਹੀਨੀਆਂ ਤੋਂ ਮੈਂ ਸਿਹਤ ਸਬੰਧੀ ਕਈ ਗੰਭੀਰ ਬੀਮਾਰੀਆਂ ਨਾਲ ਲੜ੍ਹ ਰਿਹਾ ਹਾਂ ਅਤੇ ਹੁਣ ਮੈਂ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੁੰਦਾ ਹਾਂ।

Real Estate