ਵਧਦੀ ਗਰਮੀ ‘ਚ ਗਰਮ ਹੁੰਦੀਆਂ ਤੇਲ ਦੀਆਂ ਕੀਮਤਾਂ

1346

ਪੈਟਰੋਲ ਦੀਆਂ ਕੀਮਤਾ ਵਿਚ ਵਾਧੇ ਦਾ ਸਿਲਸਿਲਾ ਮੰਗਲਵਾਰ ਨੂੰ ਵੀ ਲਗਾਤਾਰ ਪੰਜਵੇਂ ਦਿਨ ਜਾਰੀ ਰਿਹਾ, ਇਸ ਦੇ ਨਾਲ ਹੀ ਇਕ ਦਿਨ ਰੁਕਣ ਦੇ ਬਾਅਦ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ। ਤੇਲ ਮਾਰਕੀਟ ਕੰਪਨੀਆਂ ਨੇ ਫਿਰ ਦਿੱਲੀ, ਕੋਲਕਾਤਾ ਅਤੇ ਮੁੰਬਈ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਨੌ ਪੈਸੇ ਪ੍ਰਤੀ ਲੀਟਰ, ਜਦੋਂ ਕਿ ਚੇਨਈ ਵਿਚ 19 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।, ਜਦੋਂ ਕਿ ਡੀਜਲ ਦੀ ਕੀਮਤ ਵਿਚ ਚਾਰੇ ਮਹਾਨਗਰਾਂ ਵਿਚ ਪੰਜ ਪੈਸੇ ਦਾ ਵਾਧਾ ਹੋਇਆ ਹੈ। ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਦੀਆਂ ਕੀਮਤਾਂ ਵਧਕੇ ਕ੍ਰਮਵਾਰ : 71.86 ਰੁਪਏ, 73.92 ਰੁਪਏ, 77.47 ਰੁਪਏ ਅਤੇ 74.69 ਰੁਪਏ ਪ੍ਰਤੀ ਲੀਟਰ ਹੋ ਗਿਆ। ਡੀਲਜ਼ ਦੀਆਂ ਕੀਮਤਾਂ ਚਾਰੇ ਮਹਾਨਗਰਾਂ ਵਿਚ ਕ੍ਰਮਵਾਰ 66.69 ਰੁਪਏ, 68.45 ਰੁਪਏ, 69.88 ਰੁਪਏ ਅਤੇ 70.50 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

Real Estate