ਲੰਘੇ ਸੱਪ ਦੀ ਲਕੀਰ ਕੁੱਟਣਾ : ਈ ਵੀ ਐਮ ਮਸ਼ੀਨਾਂ

2237

ਪੰਜਾਬੀ ਬੋਲੀ ਦੇ ਅਖਾਣ ਮੁਹਾਵਰਾ ਕੋਸ਼ ਵਿੱਚ ਅਹਿਮ ਸੱਚਾਈ ਦਰਜ਼ ਹੈ ਕਿ ਲੰਘੇ ਸੱਪ ਦੀ ਲਕੀਰ ਕੁੱਟਣ ਦਾ ਕੀ ਫ਼ਾਇਦਾ? ਜਿਹੜੀਆਂ ਪਾਰਟੀਆਂ ਦੇ ਨੁਮਾਂਇੰਦੇ ਹੁਣ ਰੋਲਾ ਰੱਪਾ ਪਾ ਰਹੇ ਹਨ ਕਿ EVM ਵੋਟਿੰਗ ਮਸ਼ੀਨਾਂ ਵਿੱਚ ਘੋਟਾਲਾ ਹੋਇਆ ਹੈ ਉਹਨਾਂ ਨੇ ਉਦੋਂ ਇਸ ਬਾਰੇ ਵਿਚਾਰ ਕਿਉਂ ਨਾ ਕੀਤੀ ਜਦੋਂ ਮੁੰਬਈ ਨਿਵਾਸੀ ਜਨ ਸੇਵੀ ਮਨੋਰੰਜਨ ਰਾਏ ਨੇ ਮਾਰਚ 2018 ਵਿੱਚ ਜਾਣਕਾਰੀ ਅਧਿਕਾਰ ਰਾਹੀਂ ਜਾਣਕਾਰੀ ਲੈ ਕੇ ਅਦਾਲਤ ਵਿੱਚ ਜਨ ਹਿੱਤ ਜਾਚਿਕਾ (ਫੀ਼)ਦਰਜ਼ ਕੀਤੀ ਸੀ ਕਿ ਚੋਣ ਕਮਿਸ਼ਨ ਕੋਲੋਂ ਈ ਵੀ ਐਮ ਬਣਾਉਣ ਵਾਲੀਆਂ ਕੰਪਨੀਆਂ DEL ਅਤੇ ECIL ਨੇ ਸਾਢੇ 19 ਲੱਖ ਮਸ਼ੀਨਾਂ ਡਾਟਾ ਸੈਟਿੰਗ ਅਤੇ ਮੁਰੰਮਤ ਲਈ ਲਈਆਂ ਹਨ ਪਰ ਉਹਨਾਂ ਦੀ ਵਾਪਸੀ ਦਾ ਕੋਈ ਰਿਕਾਰਡ ਦਰਜ਼ ਨਹੀਂ(ਪ੍ਰਮੁੱਖ ਅਖਬਾਰਾ ਅਨੁਸਾਰ)। ਪਰ ਭਾਜਪਾ ਵਿਰੋਧੀ ਗੱਠਜੋੜ ਦੀ ਕੁਝ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ (ਜਾਂ ਕਰਵਾਈ) ਗਈ ਜਿੱਤ ਨੇ ਇਹਨਾਂ ਦਾ EVM ਵਿੱਚ ਵਿਸ਼ਵਾਸ ਬਹਾਲ ਰੱਖਿਆ। ਹੁਣ ਲਕੀਰ ਕੁੱਟਣ ਦਾ ਕੀ ਫਾਇਦਾ?

ਸੁਖਪ੍ਰੀਤ ਸਿੰਘ

Real Estate