ਧੂਰੀ ਦੇ ਇੱਕ ਨਿੱਜੀ ਸਕੂਲ ਵਿੱਚ 4 ਸਾਲਾ ਬੱਚੀ ਨਾਲ ਹੈਵਾਨੀਅਤ

940

ਸੰਗਰੂਰ ਦੇ ਧੂਰੀ ਕਸਬੇ ਵਿਚ ਇੱਕ ਨਿੱਜੀ ਸਕੂਲ ਦੀ 4 ਸਾਲਾ ਬੱਚੀ ਨਾਲ ਬਲਾਤਕਾਰ ਹੋਣ ਤੋਂ ਬਾਅਦ ਤਣਾਅ ਦਾ ਮਾਹੌਲ ਬਣ ਗਿਆ ਸੀ। “ਸ਼ਨੀਵਾਰ ਬੱਚੀ ਆਮ ਵਾਂਗ ਸਕੂਲ ਗਈ ਸੀ, ਜਿੱਥੇ ਸਕੂਲ ਦੀ ਬੱਸ ਦੇ ਇੱਕ ਕੰਡਕਟਰ ਵੱਲੋਂ ਬੱਚੀ ਨਾਲ ਦੁਸ਼ਕਰਮ ਕੀਤਾ ਗਿਆ।ਬੱਚੀ ਜਦੋਂ ਘਰ ਪਹੁੰਚੀ ਤਾਂ ਉਸਨੇ ਦਰਦ ਹੋਣ ਦੀ ਸ਼ਿਕਾਇਤ ਆਪਣੇ ਮਾਪਿਆ ਕੋਲ ਕੀਤੀ।ਬੱਚੀ ਦੇ ਲਹੂ ਵਗ ਰਿਹਾ ਸੀ ਤਾਂ ਬੱਚੀ ਨਾਲ ਵਾਪਰੀ ਘਟਨਾ ਦਾ ਪਤਾ ਲੱਗਿਆ।ਪਹਿਲਾਂ ਤਾਂ ਡਾਕਟਰਾਂ ਨੇ ਉਸ ਨੂੰ ਦਵਾਈ ਦੇ ਕੇ ਘਰੇ ਤੋਰ ਦਿੱਤਾ ਪਰ ਜਦੋਂ ਮਾਪੇ ਬੱਚੀ ਨੂੰ ਸਿਵਲ ਹਸਪਤਾਲ ਲੈ ਗਏ ਤਾਂ ਸਾਰਾ ਮਾਮਲਾ ਸਾਹਮਣੇ ਆ ਗਿਆ, ਪਤਾ ਲੱਗਦੇ ਹੀ ਲੋਕ ਭੜਕ ਉੱਠੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਧੂਰੀ ਦੇ ਐਸ ਐਮ ਓ ਗੁਰਸ਼ਰਨ ਸਿੰਘ ਨੇ ਕਿਹਾ,” ਬੱਚੀ ਨੂੰ ਅੱਜ ਸਿਵਲ ਹਸਪਤਾਲ ਧੂਰੀ ਵਿਖੇ ਦਾਖਲ ਕਰਵਾਇਆ ਗਿਆ ਸੀ।ਬੱਚੀ ਦੀ ਮੈਡੀਕਲ ਜਾਂਚ ਕਰ ਕੇ ਰਿਪੋਰਟ ਪੁਲਿਸ ਨੂੰ ਭੇਜ ਦਿੱਤੀ ਗਈ ਹੈ।”
ਧੂਰੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਪਰ ਲੋਕ ਸਕੂਲ ਮੈਨੇਜਮੈਂਟ ਖ਼ਿਲਾਫ਼ ਵੀ ਕਾਰਵਾਈ ਕਰਨ ਦੀ ਗੱਲ ਨੂੰ ਲੈ ਕੇ ਅੜੇ ਹੋਏ ਸਨ।ਮੌਕੇ ਉੱਤੇ ਪਹੁੰਚੇ ਐਸ ਪੀ ਮਲੇਰਕੋਟਲਾ ਮਨਜੀਤ ਸਿੰਘ ਬਰਾੜ ਵੱਲੋਂ ਲੋਕਾਂ ਨੂੰ ਸਕੂਲ ਮੈਨੇਜਮੈਂਟ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ। ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਮੈਨੇਜਮੈਂਟ ਖ਼ਿਲਾਫ਼ ਵੀ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਸਕੂਲ ਵੀ ਬੰਦ ਹੋਵੇਗਾ।

Real Estate