ਆਪ ਵਿਧਾਇਕਾ ਦੀ ਕੇਜਰੀਵਾਲ ਨੂੰ ਨਸੀਹਤ, ਸੰਜੇ ਸਿੰਘ ਨੂੰ ਬਣਾਓ ਪ੍ਰਧਾਨ

1379

ਆਮ ਆਦਮੀ ਪਾਰਟੀ ਦਿੱਲੀ ਦੇ ਵਿਧਾਇਕਾਂ ਦੇ ਵ੍ਹੱਟਸਐਪ ਗਰੁੱਪ ‘ਚੋਂ ਆਪ ਵਿਧਾਇਕਾ ਅਲਕਾ ਲਾਂਬਾ ਨੂੰ ਬਾਹਰ ਕੱਢ ਦੇਣ ਮਗਰੋਂ ਅਲਕਾ ਨੇ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਈ ਟਵੀਟ ਕੀਤੇ ਹਨ। ਅਲਕਾ ਲਾਂਬਾ ਨੇ ਕਿਹਾ ਕਿ ਗੁੱਸਾ ਮੇਰੇ ‘ਤੇ ਹੀ ਕਿਉਂ ਕੱਢਿਆ ਜਾ ਰਿਹਾ ਹੈ ,ਇਕੱਲੀ ਮੈਂ ਹੀ ਕਿਉਂ ? ਮੈਂ ਤਾਂ ਪਹਿਲੇ ਦਿਨ ਤੋਂ ਹੀ ਇਹੀ ਗੱਲ ਕਰਦੀ ਸੀ ,ਜੋ ਹਾਰ ਦੇ ਬਾਅਦ ਤੁਸੀਂ ਕਰ ਰਹੇ ਹੋ।ਉਨ੍ਹਾਂ ਨੇ ਕਿਹਾ ਕਿ ਕਦੇ ਗਰੁੱਪ ‘ਚ ਐੱਡ ਕਰਦੇ ਹੋ ਤੇ ਕਦੇ ਬਾਹਰ ਕੱਢਦੇ ਹੋ।ਇਸ ਤੋਂ ਉੱਪਰ ਉੱਠ ਕੇ ਕੁੱਝ ਸੋਚਦੇ , ਗੱਲਾਂ ਕਰਦੇ ਅਤੇ ਗ਼ਲਤੀਆਂ ‘ਤੇ ਚਰਚਾ ਕਰਦੇ ਅਤੇ ਸੁਧਾਰ ਕਰਕੇ ਅੱਗੇ ਵਧਦੇ।ਇਸ ਗਰੁੱਪ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਸ਼ਾਮਿਲ ਹੈ।
ਅਲਕਾ ਲਾਂਬਾ ਪਿਛਲੇ ਕਾਫੀ ਸਮੇਂ ਤੋਂ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਨਾਰਾਜ਼ ਚੱਲ ਰਹੀ ਹੈ।ਉਸ ਨੇ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਉਮੀਦਵਾਰਾਂ ਦੇ ਪੱਖ ‘ਚ ਚੋਣ ਪ੍ਰਚਾਰ ਵੀ ਨਹੀਂ ਕੀਤਾ ਸੀ।ਲਾਂਬਾ ਨੇ ਕਿਹਾ ਸੀ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਲਗਾਤਾਰ ਅਣਦੇਖੀ ਕਾਰਨ ਇਹ ਫ਼ੈਸਲਾ ਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਪਾਰਟੀ ਦੇ ਅੰਦਰ ਨਹੀਂ ,ਇਸ ਲਈ ਮੈਂ ਪਾਰਟੀ ਦੇ ਬਾਹਰ ਤੋਂ ਹੀ ਇੱਕ ਸੁਭਚਿੰਤਕ ਦੀ ਤਰਫ਼ੋਂ ਸੁਝਾਅ ਦਿੰਦੀ ਰਹਾਂਗੀ ,ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ।ਅਗਰ ਦਿੱਲੀ ਜਿੱਤਣੀ ਹੈ ਤਾਂ ਅਰਵਿੰਦ ਨੂੰ ਦਿੱਲੀ ‘ਤੇ ਫੋਕਸ਼ ਕਰਨਾ ਚਾਹੀਦਾ ਹੈ ਅਤੇ ਸਵਿਧਾਨ ਦੇ ਮੁਤਾਬਕ ਕਨਵੀਨਰ ਦਾ ਅਹੁਦਾ ਸੰਜੇ ਸਿੰਘ ਨੂੰ ਦੇਣਾ ਚਾਹੀਦਾ ਹੈ।

Real Estate