PDA ਬਨਾਮ ਖਹਿਰਾ

2340

ਖਹਿਰੇ ਅਤੇ ਆਮ ਆਦਮੀ ਪਾਰਟੀ ਦੇ ਕੁਝ ਸਮੱਰਥਕਾ ਨੇ ਕੱਲ ਦਾ ਫੇਸਬੁੱਕ ਪਈਆ ਵੋਟਾਂ ਦਾ ਲੇਖਾ ਜੋਖਾ ਕਰਨਾ ਸ਼ੁਰੂ ਕਰ ਦਿੱਤਾ ਹੈ । ਆਮ ਆਦਮੀ ਪਾਰਟੀ ਦੇ ਸਪੋਟਰ ਭਗਵੰਤ ਮਾਨ ਦੀ ਜਿੱਤ ਨੂੰ ਲੈਕੇ ਉਤਸ਼ਾਹਿਤ ਹਨ ਕਹਿ ਰਹੇ ਹਨ ਕਿ ਹੁਣ ਛਾਨਣੇ ਤੋ ਬਾਅਦ ਪਾਰਟੀ ਦੁਬਾਰਾ ਉੱਠੇਗੀ ।ਇਸ ਗੱਲ ਵਿੱਚ ਦੋ ਰਾਏ ਨਹੀ ਕਿ ਭਗਵੰਤ ਦੀ ਜਿੱਤ ਪਿਛਲੀਆਂ ਚੋਣਾਂ ਵਿੱਚ ਵੀ ਪੰਜਾਬ ਵਿੱਚ ਸਭ ਤੋ ਵੱਡੀ ਜਿੱਤ ਸੀ ਅਤੇ ਇਸ ਵਾਰ ਵੀ ਵੱਡੀ ਜਿੱਤ ਹੈ । ਪਿਛਲੀ ਵਾਰ ਵੋਟਾਂ ਦੀ ਗਿਣਤੀ ਕਰਕੇ ਉਸਦੀ ਜਿੱਤ ਵੱਡੀ ਸੀ ਇਸ ਵਾਰ ਇਸ ਕਰਕੇ ਵੱਡੀ ਸੀ ਕਿ ਅਕਾਲੀਆਂ ਕਾਂਗਰਸੀਆ ਸਮੇਤ ਆਪ ਦੇ ਸਾਰੇ ਬਾਗ਼ੀ ਧੜਿਆ ਦਾ ਸਿਰ ਪੈਰ ਦਾ ਜ਼ੋਰ ਲੱਗਾ ਸੀ ਕਿ ਜੋ ਮਰਜ਼ੀ ਹੋ ਜਾਵੇ ਭਗਵੰਤ ਮਾਨ ਨਹੀ ਜਿੱਤਣ ਦੇਣਾ।ਭਗਵੰਤ ਮਾਨ ਨੂੰ ਇੰਝ ਪੇਸ਼ ਕਰਦੇ ਸੀ ਕਿ ਜਿੰਵੇ 84 ਵਾਲੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨਾਲ਼ੋਂ ਵੀ ਕੋਈ ਜਿਆਦਾ ਪੰਜਾਬ ਨਾਲ ਧ੍ਰੋਹ ਕਰ ਗਿਆ ਹੋਵੇ। ਅਤੇ ਜਦੋਂ ਆਪਣੇ ਬੇਗਾਨੇ ਤੁਹਾਡੀ ਹਾਰ ਦੇਖਣ ਦੀਆ ਤਿਆਰੀਆਂ ਕਰੀ ਬੈਠੇ ਹੋਣ ਅਤੇ ਤੁਸੀ ਇਸਦੇ ਬਾਵਜੂਦ ਜਿੱਤ ਦਾ ਝੰਡਾਂ ਫਹਿਰਾ ਦੇਵੋ ਤਾ ਉਹ ਜਿੱਤ ਸੱਚ ਵਿੱਚ ਵੱਡੀ ਜਿੱਤ ਹੁੰਦੀ ਹੈ । ਜਿਹੜੇ ਖਹਿਰੇ ਦੇ ਸਪੋਟਰ ਦਾਹਵੇ ਕਰਦੇ ਹਨ ਕਿ ਪੀਡੀਏ ਨੂੰ ਆਮ ਆਦਮੀ ਪਾਰਟੀ ਨਾਲ਼ੋਂ ਕੁੱਲ਼ ਵੋਟ ਜਿਆਦਾ ਪਈ ਹੈ ਤਾ ਇਹ ਸਭਨੂੰ ਪਤਾ ਹੋਣਾ ਚਾਹੀਦਾ ਕਿ ਪੀਡੀਏ ਕੋਈ ਇਕ ਪਾਰਟੀ ਨਹੀ ਸਗੋਂ 6 ਪਾਰਟੀਆਂ ਦਾ ਮਿਸ਼ਰਣ ਹੈ । ਜਿੰਨਾ ਵਿੱਚ ਤਿੰਨ ਧੜੇ ਇਹੋ ਜਿਹੇ ਹਨ ਜਿੰਨਾ ਦਾ ਆਪਣਾ ਵੋਟ ਬੈਂਕ ਪਹਿਲਾ ਤੋ ਹੈ ਉਹ ਪੀਡੀਏ ਵਿੱਚ ਆਉਦੇ ਜਾ ਨਾ ਇਹ ਵੋਟ ਉਹਨਾ ਨੂੰ ਹਮੇਸ਼ਾ ਪੈਂਦੀ ਰਹੀ ਹੈ । ਬੈਂਸ ਬੀਐੱਸਪੀ ਦਾ ਪੁਰਾਣਾ ਅਤੇ ਨਿੱਜੀ ਵੋਟ ਬੈਂਕ ਹੈ ਅਤੇ ਡਾ ਗਾਂਧੀ ਵੀ ਪੰਜ ਸਾਲ ਐਮ ਪੀ ਰਹੇ ਹਨ ਉਹਨਾ ਦਾ ਇਕ ਆਪਣਾ ਸਨਮਾਨ ਹੈ । ਬੀਬੀ ਖਾਲੜਾ ਨੂੰ ਵੀ ਡੇੜ ਲੱਖ ਵੋਟ ਜਸਵੰਤ ਖਾਲੜੇ ਦੀ ਸ਼ਖਸ਼ੀਅਤ ਕਰਕੇ ਪੈ ਗਈ ਹੈ । ਇਹ ਸਾਰੀ ਵੋਟ ਖਹਿਰੇ ਦੇ ਨਾਮ ਨੂੰ ਨਹੀ ਪਈ ਜੇਕਰ ਵਾਕਿਆ ਹੀ ਖਹਿਰਾ ਲੋਕਾ ਨੂੰ ਕਰਾਂਤੀਕਾਰੀ ਲੱਗਦਾ ਤਾ ਅਕਾਲੀ ਕਾਂਗਰਸੀ ਛੱਡੋ ਬੀਬੀ ਬਲਜਿੰਦਰ ਕੌਰ ਨੂੰ ਜ਼ਰੂਰ ਪਛਾੜਦਾ ਪਰ ਨਹੀ ਖਹਿਰਾ ਹਾਰਿਆ ਨਹੀ ਨਕਾਰਿਆ ਹੈ । ਜਿਸਨੂੰ ਤੁਸੀ ਪੀਡੀਏ ਦਾ ਮੁੱਖ ਇੰਝਣ ਮੰਨਕੇ ਆਮ ਆਦਮੀ ਪਾਰਟੀ ਨਾਲ ਪੀਡੀਏ ਦੀ ਤੁਲਣਾ ਕਰਦੇ ਹੋ ਉਸਨੂੰ ਟੋਟਲ ਵੋਟ 38000ਵੋਟ ਪਈ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਊਮੀਦਵਾਰ ਦੀ ਵੋਟ ਦਾ ਚੌਥਾ ਹਿੱਸਾ ਹੈ । ਮਤਲੱਬ ਬਲਜਿੰਦਰ ਕੌਰ ਨਾਲ ਅੱਜ ਵੀ ਐਮ ਐਲ ਏ ਦੌਰਾਨ ਪਈਆ ਵੋਟਾਂ ਨਾਲ ਹਨ । ਨਾ ਤਾ ਹੁਣ ਪੰਜਾਬ ਵਿੱਚ ਪੀਡੀਏ ਉੱਠ ਸਕਦਾ ਹੈ ਅਤੇ ਨਾ ਹੀ ਆਮ ਆਦਮੀ ਪਾਰਟੀ ਦੀ ਕੋਈ ਜਿਆਦਾ ਊਮੀਦ ਹੈ ਪਰ ਜੇ ਇਹ ਇੱਕਠੇ ਹੋਕੇ ਤੁਰਦੇ ਹਨ ਤਾ 2022 ਵਿੱਚ ਕੋਈ ਫੇਰਬਦਲ ਹੋ ਸਕਦਾ ਹੈ ਪਰ ਇਹ ਵੀ ਗਰੰਟੀ ਸੁਖਪਾਲ ਖਹਿਰੇ ਵਰਗੇ ਮੌਕਾਪਰੱਸਤ ਇਨਸਾਨ ਕਰਕੇ ਇਹ ਸੰਭਵ ਨਹੀ ਹੋ ਸਕਦਾ । ਜੇ ਖਹਿਰੇ ਨੂੰ ਪਾਸੇ ਕਰ ਦਿੱਤਾ ਜਾਵੇ ਤਾ ਸਾਰਿਆ ਦਾ ਫਿੱਟ ਆ ਸਕਦਾ ਹੈ । ਖਹਿਰੇ ਨੇ ਸਿਰਫ ਆਪਣਾ ਨਹੀ ਨਾਲ ਜੁੜੇ ਹਰ ਐਮ ਐਲ ਏ ਦਾ ਭਵਿੱਖ ਖੂਹ ਵਿੱਚ ਸੁੱਟ ਦਿੱਤਾ ਹੈ ਆਹ ਮਾਸਟਰ ਬਲਦੇਵ ਸਿੰਘ ਨਾਜ਼ਰ ਸਿੰਘ ਮਾਨਸ਼ਾਹੀਆ ਵਰਗੇ ਜੇ ਕਿਤੇ ਸਰਪੰਚ ਵੀ ਬਣ ਜਾਣ ਤਾ ਗੱਲ ਕਰਨਾ । ਆਮ ਆਦਮੀ ਨੂੰ ਡੋਬਣ ਦੇ ਚੱਕਰ ਵਿੱਚ ਇਹ ਖਹਿਰੇ ਦੀ ਉੰਗਲ ਤੇ ਖ਼ੁਦ ਖੁਦਕੁਸ਼ੀ ਕਰ ਗਏ । ਇਹਨਾ ਲੋਕਾ ਨੂੰ ਅਹਿਸਾਸ ਹੋਵੇਗਾ ਕਿ ਖਹਿਰੇ ਦਾ ਸਾਥ ਦੇਣਾ ਕਿੰਨਾ ਗਲਤ ਫੈਸਲਾ ਸੀ ਜਿਸਦਾ ਸਬੂਤ ਹੈ ਬਠਿੰਡੇ ਰੈਲੀ ਵਿੱਚ ਖਹਿਰਾ ਖਹਿਰਾ ਕਰਨ ਵਾਲੇ ਕੰਵਰ ਸੰਧੂ ਦਾ ਬਿਆਨ ਤੱਕ ਨਹੀ ਆਇਆ ਪੂਰੀਆ ਚੋਣਾਂ ਵਿੱਚ । ਭੁਲੱਥ ਸੀਟ ਖਹਿਰਾ ਜਿੱਤ ਸਕਦਾ ਹੈ ਜੇਕਰ ਉਹ ਕੈਪਟਨ ਜਾ ਮੋਦੀ ਦੀ ਸ਼ਰਣ ਵਿੱਚ ਦੁਬਾਰਾ ਜਾਵੇਗਾ ਅਤੇ ਉਹ ਇਹ ਜ਼ਰੂਰ ਕਰੇਗਾ ।

ਪਰਗਟਜੀਤ ਸੰਧੂ

Real Estate