ਬਰਤਾਨਵੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ਼ ਦੇਣ ਦਾ ਐਲਾਨ

3526

ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਤੋਂ ਅਸਤੀਫ ਦੇਣ ਦਾ ਐਲਾਨ ਕਰ ਦਿੱਤਾ ਹੈ। ਟੈਰੇਜ਼ਾ ਮੇਅ ਨੇ ਕਿਹਾ ਹੈ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਮੁਖੀ ‘ਤੇ ਅਹੁਦੇ ਨੂੰ 7 ਜੂਨ ਨੂੰ ਛੱਡ ਦੇਣਗੇ ਜਿਸ ਨਾਲ ਨਵੇਂ ਪ੍ਰਧਾਨ ਮੰਤਰੀ ਬਣਨ ਰਾਹ ਪੱਧਰਾ ਹੋ ਜਾਵੇਗਾ। ਇੱਕ ਜਜ਼ਬਾਤੀ ਬਿਆਨ ਵਿੱਚ ਟੈਰੇਜ਼ਾ ਮੇਅ ਨੇ ਕਿਹਾ ਕਿ ਉਨ੍ਹਾਂ ਨੇ 2016 ਦੇ ਈਯੂ ਰੈਫਰੈਂਡਮ ਦੇ ਨਤੀਜਿਆਂ ਮੁਤਾਬਕ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਉਹ ਬ੍ਰੈਗਜ਼ਿਟ ਨੂੰ ਸਮਝੌਤਾ ਕਰ ਸਕਣ ਵਿੱਚ ਅਸਫ਼ਲ ਰਹੇ ਹਨ ਪਰ ਦੇਸ਼ ਦੇ ਵੱਡੇ ਹਿੱਤਾਂ ਲਈ ਇੱਕ ਨਵਾਂ ਪ੍ਰਧਾਨ ਮੰਤਰੀ ਹੀ ਠੀਕ ਹੈ।ਉਨ੍ਹਾਂ ਕਿਹਾ ਕਿ ਜਦੋਂ ਤੱਕ ਕੰਜ਼ਰਵੇਟਿਵ ਪਾਰਟੀ ਨਵੇਂ ਆਗੂ ਦੀ ਭਾਲ ਪੂਰੀ ਕਰਦੀ ਹੈ, ਉਹ ਅਹੁਦੇ ’ਤੇ ਬਣੇ ਰਹਿਣਗੇ। ਜਿਸ ਦੀ ਪ੍ਰਕਿਰਿਆ ਅਗਲੇ ਹਫ਼ਤੇ ਸ਼ੂਰੂ ਹੋਵੇਗੀ। ਆਪਣੇ ਭਾਸ਼ਣ ਦੇ ਅੰਤ ਤੱਕ ਉਨ੍ਹਾਂ ਦਾ ਗਲਾ ਭਰ ਆਇਆ ਤੇ ਉਨ੍ਹਾਂ ਨੇ ਕਿਹਾ, ਮੈਂ ਜਲਦੀ ਹੀ ਉਹ ਅਹੁਦਾ ਛੱਡ ਦਿਆਂਗੀ ਜਿਸ ਨੂੰ ਸੰਭਾਲਣਾ ਮੇਰੀ ਜ਼ਿੰਦਗੀ ਲਈ ਮਾਣ ਵਾਲੀ ਗੱਲ ਰਹੀ ਹੈ।

Real Estate