ਵੱਡੇ ਥੰਮ ਜੋ ਡਿੱਗ ਗਏ

1369

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਮੇਠੀ ਤੋਂ ਅਪਣੀ ਹਾਰ ਪ੍ਰਵਾਨ ਕਰਦਿਆਂ ਸਮ੍ਰਿਤੀ ਈਰਾਨੀ ਨੂੰ ਵਧਾਈ ਦਿਤੀ । ਰਾਹੁਲ ਗਾਂਧੀ ਕੇਰਲਾ ਦੀ ਵਾਇਨਾਡ ਸੀਟ ਤੋਂ ਭਾਰੀ ਫ਼ਰਕ ਨਾਲ ਜਿੱਤੇ ਹਨ। ਸਾਬਕਾ ਪ੍ਰਧਾਨ ਮੰਤਰੀ ਐਚ।ਡੀ। ਦੇਵਗੌੜਾ ਕਰਨਾਟਕ ਦੇ ਤੁਮਕੁਰ ਤੋਂ ਹਾਰ ਗਏ। ਕਾਂਗਰਸ ਦੇ ਜਯੋਤੀਰਦਿਤਿਆ ਸਿੰਧੀਆ ਮੱਧ ਪ੍ਰਦੇਸ਼ ਦੀ ਗੁਣਾ ਸੀਟ ਤੋਂ 1।5 ਲੱਖ ਵੋਟਾਂ ਦੇ ਫ਼ਰਕ ਨਾਲ ਹਾਰ ਗਏ।ਆਜ਼ਾਦ ਉਮੀਦਵਾਰ ਸੁਮਨਲਤਾ ਨੇ ਕਰਨਾਟਕ ਦੇ ਮੁੱਖ ਮੰਤਰੀ ਕੁਮਾਰਾਸਵਾਮੀ ਦੇ ਮੁੰਡੇ ਨਿਖਿਲ ਕੁਮਾਰਸਵਾਮੀ ਨੂੰ ਹਰਾ ਦਿਤਾ। ਕਾਂਗਰਸ ਦੇ ਸ਼ਤਰੂਘਣ ਸਿਨਹਾ ਪਟਨਾ ਸਾਹਿਬ ਸੀਟ ਤੋਂ ਭਾਜਪਾ ਦੇ ਰਵੀਸ਼ੰਕਰ ਪ੍ਰਸਾਦ ਕੋਲੋਂ ਭਾਰੀ ਫ਼ਰਕ ਨਾਲ ਹਾਰ ਗਏ । ਯੂਪੀ ਦੇ ਰਾਮਪੁਰ ਤੋਂ ਜਯਾ ਪ੍ਰਦਾ ਨੂੰ ਆਜ਼ਮ ਖ਼ਾਨ ਤੋਂ ਹਾਰ ਸਾਹਮਣਾ ਕਰਨਾ ਪਿਆ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ ਕੁਲਦੀਪ ਬਿਸ਼ਨੋਈ, ਦੁਸ਼ਯੰਤ ਚੌਟਾਲਾ, ਵੈਭਵ ਗਹਿਲੋਤ, ਚੌਧਰੀ ਅਜੀਤ ਸਿੰਘ, ਡਿੰਪਲ ਯਾਦਵ, ਧਰਮਿੰਦਰ ਯਾਦਵ, ਅਕਸ਼ੈ ਯਾਦਵ, ਮੀਸਾ ਯਾਦਵ ਨੂੰ ਵੀ ਹਾਰ ਮਿਲੀ ਹੈ। ਵਿਦਿਆਰਥੀ ਆਗੂ ਕਨੱਈਆ ਕੁਮਾਰ 4 ਲੱਖ ਤੋਂ ਵੱਧ ਵੋਟਾਂ ਤੇ ਹਾਰ ਗਏ।

Real Estate