ਪੰਜਾਬ ਭਰ ਚੋਂ ਡੇਢ ਲੱਖ ਤੋਂ ਵੱਧ ਲੋਕਾਂ ਨੇ ਦਬਾਇਆ ਨੋਟਾ , ਫਰੀਦਕੋਟੀਏ ਰਹੇ ਸਭ ਤੋਂ ਮੂਹਰੇ

1376

ਗੁਰਭੇਜ ਸਿੰਘ ਚੌਹਾਨ
ਫਰੀਦਕੋਟ 23 ਮਈ -ਪੰਜਾਬ ਭਰ ਵਿੱਚੋਂ 153000 ਤੋਂ ਉੱਪਰ ਵੋਟਰਾਂ ਨੇ ਨੋਟਾ ਦਬਾਇਆ ਹੈ , ਜਿਸ ਵਿੱਚੋ ਫਰੀਦਕੋਟੀਆਂ ਦੇ ਨੋਟਾ ਦਬਾਉਣ ਦੇ ਸਭ ਤੋਂ ਵੱਧ ਅੰਕੜੇ 19053 ਹਨ। ਹਲਕਾ ਫਰੀਦਕੋਟ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਚੋਣ ਜਿੱਤ ਗਏ ਹਨ। ਉਨ੍ਹਾਂ ਨੇ ਆਪਣੇ ਨਿਕਟ ਵਿਰੋਧੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ 81104 ਵੋਟਾਂ ਦੇ ਫਰਕ ਨਾਲ ਹਰਾਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਮੁਹੰਮਦ ਸਦੀਕ ਨੂੰ ਕੁੱਲ 392413 ਅਤੇ ਰਣੀਕੇ ਨੂੰ 311309 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੇ ਪ੍ਰੋ: ਸਾਧੂ ਸਿੰਘ ਨੂੰ 106905 ਅਤੇ ਪੰਜਾਬ ਡੈਮੋਕਰੇਟਿਕ ਅਲਾਈੋਸ ਗਰੁੱਪ ਦੇ ਮਾਸਟਰ ਬਲਦੇਵ ਸਿੰਘ ਨੂੰ 41370 ਵੋਟਾਂ ਮਿਲੀਆਂ। ਮੁਹੰਮਦ ਸਦੀਕ ਦੇ ਚੋਣ ਜਿੱਤਣ ਬਾਰੇ ਤਾਂ ਲੱਗਪਗ ਪਹਿਲਾਂ ਹੀ ਤੈਅ ਸੀ। ਇਸਤੋਂ ਇਲਾਵਾ ਇਹ ਵੀ ਕਿਆਸ ਅਰਾਂਈਆਂ ਲੱਗ ਰਹੀਆਂ ਸਨ ਕਿ ਇਸ ਵਾਰ ਸਾਰੀਆਂ ਪਾਰਟੀਆਂ ਤੋ ਨਿਰਾਸ਼ ਲੋਕ ਨੋਟਾ ਦੇ ਬਟਨ ਦੀ ਵੀ ਵੱਡੀ ਗਿਣਤੀ ਚ ਵਰਤੋਂ ਕਰਨਗੇ, ਜੋ ਸੱਚ ਸਾਬਤ ਹੋਇਆ ਹੈ।

Real Estate