ਜਮੀਰ ਦੇ ਸਰਟੀਫਿਕੇਟ

2123

ਵੋਟ ਪਾਉਣਾ ਹਰ ਨਾਗਿਰਕ ਦਾ ਨਿੱਜੀ ਅਧਿਕਾਰ ਹੈ ਅਤੇ ਹਰ ਵਿਅਕਤੀ ਨੂੰ ਸੰਪੂਰਨ ਹੱਕ ਹੈ ਕਿ ਉਸਨੇ ਆਪਣੀ ਵੋਟ ਕਿਹੜੀ ਪਾਰਟੀ ਕਿਹੜੇ ਊਮੀਦਵਾਰ ਨੂੰ ਪਾਉਣੀ ਹੈ। ਪਰ ਆਹ ਜਿਹੜੇ ਕੁਝ ਬਹੁਤੇ ਧਰਮ ਦੇ ਠੇਕੇਦਾਰ ਬਣੇ ਫਿਰਦੇ ਹਨ ਜੋ ਸੋਚਦੇ ਹਨ ਕਿ ਜੋ ਅਸੀ ਸੋਚਦੇ ਹਾ ਹਰ ਕੋਈ ਉਸੇ ਤਰਾ ਸੋਚੇ ਤਾ ਅਜਿਹਾ ਹੋਣਾ ਸੰਭਵ ਨਹੀ ਹੈ । ਅਖੇ ਜੀ ਜਿੰਨਾ ਬੀਬੀ ਖਾਲੜਾ ਨੂੰ ਵੋਟ ਨਹੀ ਪਾਈ ਉਹ ਮਰੀ ਹੋਈ ਜ਼ਮੀਰ ਵਾਲੇ ਹਨ ਉਹ ਗ਼ਦਾਰ ਹਨ । ਮੰਨ ਲਵੋ ਬੀਬੀ ਖਾਲੜਾ ਨੂੰ ਨਕਾਰਕੇ ਲੋਕਾ ਨੇ ਜਸਵੰਤ ਸਿੰਘ ਖਾਲੜਾ ਦੀ ਸ਼ਖਸ਼ੀਅਤ ਨਾਲ ਇਨਸਾਫ ਨਹੀ ਕੀਤਾ ਤਾ ਸ਼ਹਾਦਤ ਦਾ ਮੁੱਲ ਵੋਟਾਂ ਨਾਲ ਵੱਟਣਾ ਵੀ ਸਰਦਾਰ ਖਾਲੜਾ ਦੀ ਸ਼ਖਸ਼ੀਅਤ ਨਾਲ ਕਿੱਥੋਂ ਦਾ ਇਨਸਾਫ ਹੈ ?
ਸ਼ਹਾਦਤਾਂ ਵੋਟਾਂ ਵਿੱਚ ਕੀਮਤ ਵਸੂਲਣ ਲਈ ਨਹੀ ਹੁੰਦੀਆ ਇਸਦਾ ਸਿੱਧਾ ਮਤਲੱਬ ਹੁੰਦਾ ਸ਼ਹੀਦ ਹੋਣ ਵਾਲੇ ਦੀ ਕੁਰਬਾਨੀ ਨੂੰ ਨਿਲਾਮੀ ਤੇ ਲਾ ਦੇਣਾ । ਵੋਟ ਪ੍ਰਣਾਲੀ ਦੁਆਰਾ ਸਰਕਾਰ ਚੁਨਣਾ ਇਨਸਾਨ ਦੀ ਰੂਟੀਨ ਦੀ ਜ਼ਿੰਦਗੀ ਨਾਲ ਜੁੜੇ ਮਸਲਿਆਂ ਤੇ ਨਿਰਭਰ ਕਰਦਾ ਹੈ ਜਿਸ ਵਿੱਚ ਐਜੂਕੇਸ਼ਣ ਸਿਹਤ ਸੇਵਾਵਾਂ ਅਤੇ ਰੋਜ਼ਗਾਰ ਅਹਿਮ ਮੁੱਦੇ ਹੋਣੇ ਚਾਹੀਦੇ ਹਨ । ਜੇ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਤੇ ਵੋਟ ਮੰਗਣਾ ਜਾਇਜ ਹੈ ਤਾ ਭਾਜਪਾ ਦਾ ਮੰਦਿਰ ਹਿੰਦੂਤਵ ਦੇ ਨਾਮ ਤੇ ਵੋਟ ਮੰਗਣਾ ਗਲਤ ਕਿੰਵੇ ਹੈ ?
ਆਹ ਜਿਹੜੇ ਬਾਹਰ ਬੈਠੇ ਜ਼ਮੀਰਾਂ ਦੇ ਸਰਟੀਫ਼ਿਕੇਟ ਵੰਡ ਰਹੇ ਹਨ ਤਾ ਦੋਸਤੋ ਆਪਾ ਡਾਲਰ ਕਮਾਕੇ ਕੁਰੱਪਟ ਸਿਸਟਮ ਵਿੱਚ ਸਿਸਕੀਆਂ ਲੈਂਦੇ ਲੋਕਾ ਨੂੰ ਜ਼ਮੀਰਾਂ ਦਾ ਪਾਠ ਪੜਾਉਂਦੇ ਚੰਗੇ ਨਹੀ ਲੱਗਦੇ ।ਕਿਉਕਿ ਜ਼ਮੀਰ ਸਾਡੇ ਪੱਲੇ ਵੀ ਨਹੀ ਹੈਗੀ ਜੇ ਹੁੰਦੀ ਤਾ ਸਭ ਕੁਝ ਛੱਡਕੇ ਇੱਥੋ ਦੇ ਲੋਕਾ ਨਾਲ ਆਕੇ ਸੰਘਰਸ਼ ਕਰਦੇ । ਜਿੰਨਾ ਨੇ ਬੀਬੀ ਨੂੰ ਵੋਟ ਪਾਈ ਹੈ ਉਹਨਾ ਦਾ ਧੰਨਵਾਦ ਕਰੋ ਜਿੰਨਾ ਨਹੀ ਪਾਈ ਮੰਨ ਉਹਨਾ ਨੂੰ ਹੋਰ ਊਮੀਦਵਾਰ ਬੇਹਤਰ ਲੱਗਦਾ ਸੀ ।ਚੋਣ ਜਿੱਤਣ ਲਈ ਸਿਰਫ ਜਸਵੰਤ ਸਿੰਘ ਖਾਲੜਾ ਜੀ ਦਾ ਨਾਮ ਕਾਫ਼ੀ ਨਹੀ ਸੀ ਬੀਬੀ ਦਾ ਕੋਈ ਪੋਲੀਟੀਕਲ ਵਿਜਨ ਨਜ਼ਰ ਨਹੀ ਆਇਆ। ਯਾਦ ਕਰੋ ਸ਼ਹੀਦ ਏ ਆਜਮ ਸ੍ਰ ਭਗਤ ਸਿੰਘ ਨੇ ਸ਼ਹਾਦਤ ਤੋ ਪਹਿਲਾ ਆਪਣੇ ਪਰਿਵਾਰ ਨੂੰ ਕਿਉ ਕਿਹਾ ਸੀ ਕਿ ਤੁਹਾਡੇ ਵਿੱਚੋਂ ਕੋਈ ਵੀ ਰਾਜਨੀਤੀ ਵਿੱਚ ਨਹੀ ਆਵੇਗਾ ਮੇਰੇ ਨਾਮ ਤੇ ਮੇਰਾ ਪਰਿਵਾਰ ਕਿਸੇ ਵੀ ਪਾਰਟੀ ਵੱਲੋਂ ਜਾ ਅਜ਼ਾਦ ਚੋਣ ਨਹੀ ਲੜੇਗਾ । ਕਿਉਕਿ ਭਗਤ ਸਿੰਘ ਨੂੰ ਪਤਾ ਸੀ ਕੁਰਬਾਨੀ ਵੋਟਾਂ ਵਿੱਚ ਕੁਰਸੀ ਹਾਸਿਲ ਕਰਨ ਲਈ ਨਹੀ ਹੁੰਦੀ ਅਜਿਹਾ ਕਰਨ ਨਾਲ ਕੀਤੀ ਕੁਰਬਾਨੀ ਚੰਦ ਲੋਕਾ ਦੀ ਨਿੱਜੀ ਕੁਰਬਾਨੀ ਬਣ ਜਾਂਦੀ ਹੈ ।ਚੋਣ ਨਤੀਜਿਆਂ ਤੋ ਬਾਅਦ ਖੰਡੂਰ ਸਾਹਿਬ ਅਚਾਨਕ ਪੰਥਕ ਹਲਕੇ ਤੋ ਗ਼ਦਾਰਾਂ ਤੇ ਮਰੀ ਜ਼ਮੀਰ ਵਾਲਿਆ ਦਾ ਹਲਕਾ ਹੋ ਗਿਆ ।
ਜ਼ਮੀਰ ਦੀ ਪਰਿਭਾਸ਼ਾ ਸਮਝਣੀ ਬੜੀ ਔਖੀ ਹੈ ਖ਼ਾਸਕਰ ਉਹਨਾ ਲੋਕਾ ਲਈ ਜਿੰਨਾ ਸ਼ਾਮਲਾਟਾਂ ਤੇ ਕਬਜ਼ੇ ਕੀਤੇ ਹੋਣ ਸਰਕਾਰੀ ਰਾਹ ਖੁਰਚ ਖੁਰਚਕੇ ਆਪਣੀਆ ਜ਼ਮੀਨਾਂ ਵਿੱਚ ਰਲ਼ਾਏ ਹੋਣ ਛੱਪੜ ਪੂਰਕੇ ਕੋਠੀਆ ਛੱਤੀਆ ਹੋਣ ਜਨਤੱਕ ਥਾਂਵਾਂ ਤੇ ਲੱਗੇ ਸਰਕਾਰੀ ਨਲਕਿਆਂ ਦੀਆ ਹੱਥੀਆ ਚੋਰੀ ਕੀਤੀਆ ਹੋਣ ਸੀਵਰੇਜ ਦੇ ਢੱਕਣ ਚੋਰੀ ਕਰਕੇ ਵੇਚੇ ਹੋਣ ਮੱਝ ਨੂੰ ਟੀਕੇ ਲਾਕੇ ਜ਼ਹਿਰੀਲਾ ਦੁੱਧ ਚੋਅਕੇ ਵੇਚਿਆ ਹੋਵੇ ਚੋਰੀ ਦੀ ਬਿਜਲੀ ਨਾਲ ਚੱਲਦੇ ਏਅਰ ਕੰਡੀਸ਼ਨਰ ਵਿੱਚ ਘਰਾੜੇ ਮਾਰਦੇ ਹੋਣ ਫਿਰ ਵੀ ਕਹਿਣ ਸਰਕਾਰ ਕੁਰੱਪਟ ਅਤੇ ਚੋਰ ਹੈ ਉਹਨਾ ਲਈ ਇਹੋ ਕਹਿਣਾ ਕਿ ਇਹ ਕੁਦਰਤੀ ਹੈ ਜਿਹੋ ਜਿਹੀ ਅਵਾਮ ਹੋਵੇ ਉਹੋ ਜਿਹੇ ਹੁਕਮਰਾਨ ਉਹਨਾ ਤੇ ਮੁਸੱਲਿਤ ਹੋ ਜਾਂਦੇ ਹਨ ।

ਪਰਗਟਜੀਤ ਸੰਧੂ

Real Estate