ਥੋਂੜੇ ਸਮੇਂ ਤੱਕ ਗਿਣਤੀ ਸੁ਼ਰੂ

813

ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਲਈ ਕੁੱਲ 21 ਥਾਵਾਂ ‘ਤੇ ਸ਼ੁਰੂ ਹੋਣ ਜਾ ਰਹੀ ਹੈ। ਕਾਊਂਟਿੰਗ ਸੈਂਟਰ ਯਾਨਿ ਕਿ ਜਿੱਥੇ ਵੋਟਾਂ ਦੀ ਗਿਣਤੀ ਹੋਣੀ ਹੈ ਉੱਥੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।ਕਈ ਕਾਊਂਟਿੰਗ ਸੈਂਟਰਾਂ ਬਾਹਰ ਲੋਕਾਂ ਦਾ ਇਕੱਠ ਦੇਖਿਆ ਜਾ ਸਕਦਾ ਹੈ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿੱਥੇ-ਜਿੱਥੇ ਵੋਟਾਂ ਦੀ ਗਿਣਤੀ ਹੋਣੀ ਹੈ ਉੱਥੇ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ। ਵੋਟਾਂ ਦੀ ਗਿਣਤੀ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ। ਈਵੀਐਮ ਦੀ ਗਿਣਤੀ ਖਤਮ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਵੀਵੀਪੈਟ ਰਿਜ਼ਲਟ ਨਾਲ ਉਸ ਨੂੰ ਮਿਲਾਇਆ ਜਾਵੇਗਾ। ਹਰ ਹਲਕੇ ‘ਚੋਂ 5 ਈਵੀਐਮ ਮਸ਼ੀਨਾਂ ਨੂੰ ਚੈਕ ਕੀਤਾ ਜਾਵੇਗਾ।

Real Estate