ਲੇਖਿਕਾ ਅਤੇ ਡਾਕਟਰ ਹਰਸ਼ਿੰਦਰ ਕੌਰ ਦੀ ਮੁਅੱਤਲੀ

1128

ਪੰਜਾਬ ਸਰਕਾਰ ਨੇ ਬੀਤੇ ਕੱਲ੍ਹ ਪੰਜਾਬੀ ਲੇਖਿਕਾ ਅਤੇ ਰਜਿੰਦਰਾ ਹਸਪਤਾਲ ਦੀ ਬੱਚਿਆਂ ਦੀ ਮਾਹਿਰ ਡਾ ਹਰਸ਼ਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ। ਪੰਜਾਬ ਐਡੀਸ਼ਨਲ ਮੁੱਖ ਸਕੱਤਰ ਸਿਹਤ ਦੇ ਹੁਕਮ ਅਨੁਸਾਰ ਉਸ ‘ਤੇ ਇਲਜ਼ਾਮ ਹੈ ਕਿ ਉਸ ਨੇ 29-4-2019 ਤੋਂ ਲੈ ਕੇ 28-5-2019 ਦੇ ਸਮੇਂ ਦੌਰਾਨ ਲਈ ਹੋਈ ਚਾਈਲਡ ਕੇਅਰ ਛੁੱਟੀ ਦੌਰਾਨ ਵੀ ਪ੍ਰਾਈਵੇਟ ਤੌਰ ‘ਤੇ ਓਪੀਡੀ ਕਰਦੀ ਰਹੀ ਹੈ। ਉਸ ‘ਤੇ ਇਹ ਵੀ ਇਲਜ਼ਾਮ ਹੈ ਕਿ ਉਹ ਓਪੀਡੀ ਰੂਮ ‘ਚ ਪ੍ਰਾਈਵੇਟ ਨੁਮਾਇੰਦਿਆਂ ਨੂੰ ਬਿਠਾਉਂਦੀ ਹੈ ਅਤੇ ਮਰੀਜ਼ਾਂ ਨੂੰ ਉਨ੍ਹਾਂ ਪ੍ਰਾਈਵੇਟ ਲੈਬਾਰਟਰੀਆਂ ਤੋਂ ਟੈੱਸਟ ਕਰਵਾਉਣ ਲਈ ਮਜਬੂਰ ਕਰਦੀ ਹੈ। ਜਿਸ ‘ਤੇ ਸਿਹਤ ਵਿਭਾਗ ਨੇ ਤੁਰੰਤ ਕਰਵਾਈ ਕਰਦਿਆਂ ਡਾ। ਹਰਸ਼ਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਦੌਰਾਨ ਉਸਦਾ ਹੈੱਡਕੁਆਟਰ ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ , ਪੰਜਾਬ ਹੋਵੇਗਾ ।

Real Estate