‘ਫਰੈਂਡਲੀ ਮੈਚ’ ਵਿਵਾਦ : ਵਫ਼ਾਦਾਰੀਆਂ ਕੇਂਦਰੀ ਲੀਡਰਸ਼ਿੱਪ ਦੇ ਇੱਕ ਇਸ਼ਾਰੇ ਤੇ ਰਾਤੋ-ਰਾਤ ਬਦਲ ਜਾਂਦੀਆਂ !

1269

ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਹੈ ? ਪੰਜਾਬ ਵਿਚ17 ਮਈ ਨੂੰ ਜਦੋਂ ਚੋਣ ਪ੍ਰਚਾਰ ਖਤਮ ਹੋ ਰਿਹਾ ਸੀ, ਸਿੱਧੂ ਨੇ ਨਾ ਸਿਰਫ਼ ਬਾਦਲਾਂ ਵੱਲ ਸਗੋਂ ਕੈਪਟਨ ਤੇ ਵੀ ਤਿੱਖਾ ਹਮਲਾ ਕੀਤਾ। ਹਾਲਾਂਕਿ, ਉਨ੍ਹਾਂ ਨੇ ਬਿਨਾਂ ਕਿਸੇ ਵਿਅਕਤੀ ਜਾਂ ਪਾਰਟੀ ਦਾ ਨਾਮ ਲਏ ਕਿਹਾ “ਪੰਜਾਬ ਵਿੱਚ 75:25 ਦੇ ਅਨੁਪਾਤ ਨਾਲ ਇੱਕ ਦੋਸਤਾਨਾ ਮੈਚ ਖੇਡਿਆ ਜਾ ਰਿਹਾ ਹੈ।” ਉਨ੍ਹਾਂ ਨੇ ਇਹ ਟਿੱਪਣੀ ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਕਾਰਵਾਈ ਦੀ ਘਾਟ ਦੇ ਪ੍ਰਸੰਗ ਵਿੱਚ ਕੀਤਾ ਸੀ।
ਪੰਜਾਬ ਵਿੱਚ ਇਹ ਧਾਰਨਾ ਆਮ ਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਆਪਸ ਵਿੱਚ ਦੋਸਤਾਨਾ ਮੈਚ ਖੇਡ ਰਹੇ ਹਨ। ਇਸ ਦੀ ਵੀ ਇੱਕ ਵਜ੍ਹਾ ਹੈ। ਅਮਰਿੰਦਰ ਸਿੰਘ ਦੀ ਸਰਕਾਰ ਨੇ ਹਾਲੇ ਤੱਕ ਬਾਦਲ ਪਰਿਵਾਰ ਦੀਆਂ ਔਰਬਿਟ ਬੱਸਾਂ ਤੋਂ ਉਨ੍ਹਾਂ ਦੇ ਮਨ ਪਸੰਦ ਸਮਿਆਂ ਦੇ ਪਰਮਿਟ ਵਾਪਸ ਨਹੀਂ ਲਏ।ਬਾਦਲਾਂ ਦਾ ਕੇਬਲ ਮਾਫ਼ੀਏ ਉੱਪਰੋਂ ਦਬਦਬਾ ਹਟਾਉਣ ਵਿੱਚ ਵੀ ਉਹ ਨਾਕਾਮ ਰਹੇ ਹਨ। ਉਨ੍ਹਾਂ ਨੇ ਦੋਹਾਂ ਮਾਮਲਿਆਂ ਵਿੱਚ ਕਾਰਵਾਈ ਦਾ ਭਰੋਸਾ ਦਿੱਤਾ ਸੀ। ਇਹ ਦੋਵੇਂ ਤਾਂ ਮਹਿਜ਼ ਮਿਸਾਲਾਂ ਹਨ। ਅਸਲ ਮੁੱਦਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਵਿੱਚ ਕਾਰਵਾਈ ਨਾ ਕਰਨ ਦਾ ਹੈ।
ਸਿੱਧੂ ਨੇ ਅਗਲਾ ਵਾਰ ਉਸ ਸਮੇਂ ਕੀਤਾ ਜਦੋਂ ਉਹ ਆਪਣੀ ਪਤਨੀ ਡਾ ਨਵਜੋਤ ਕੌਰ ਨਾਲ ਵੋਟ ਪਾ ਕੇ ਪੋਲਿੰਗ ਬੂਥ ਤੋਂ ਬਾਹਰ ਆ ਰਹੇ ਸਨ। ਉਹ ਟੀਵੀ ਪੱਤਰਕਾਰਾਂ ਨੂੰ ਨਿਰਾਸ਼ ਨਾ ਕਰਨ ਲਈ ਜਾਣੇ ਜਾਂਦੇ ਹਨ। ਉਸ ਦਿਨ 19 ਮਈ ਨੂੰ ਵੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ, ਕਿ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਇਕੱਠੇ ਹੋਏ ਲੋਕਾਂ ਨੂੰ “ਠੋਕ ਦਿਓ”। ਦਿਲਚਸਪ ਗੱਲ ਇਹ ਹੈ ਕਿ ਅਮਰਿੰਦਰ ਸਿੰਘ ਨੇ ਵੀ ਬਿਨਾਂ ਕੋਈ ਸਮਾਂ ਖੁੰਝਾਏ ਸਿੱਧੂ ਦੀ ਟਿੱਪਣੀ ਦਾ ਜਵਾਬ ਦਿੱਤਾ। ਆਪਣੀ ਵੋਟ ਪਾਉਣ ਮਗਰੋਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਿੱਧੂ ਆਪਣਾ ਕੰਮ ਕਰ ਰਹੇ ਸਨ।
ਸੂਬੇ ਵਿੱਚ ਕਾਂਗਰਸੀ ਆਗੂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖ਼ਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਮਲੇ ਲਈ ਇਹੀ ਸਮਾਂ ਕਿਉਂ ਚੁਣਿਆ, ਜਦੋਂ ਚੋਣ ਪ੍ਰਚਾਰ ਮੁੱਕ ਰਿਹਾ ਸੀ ਅਤੇ ਇਸ ਟਿੱਪਣੀ ਨਾਲ ਕਾਂਗਰਸ ਨੂੰ ਹੀ ਨੁਕਸਾਨ ਦਾ ਖਤਰਾ ਹੋ ਸਕਦਾ ਸੀ। ਇਸ ਗੱਲੋਂ ਬਾਦਲਾਂ ਤੋਂ ਇਲਾਵਾ ਹੋਰ ਕੋਈ ਖ਼ੁਸ਼ ਨਹੀਂ ਹੋਇਆ।
ਚੋਣਾਂ ਵਾਲੇ ਦਿਨ ਹੀ ਅਮਰਿੰਦਰ ਨੇ ਸਿੱਧੂ ਦੇ ਬਿਆਨ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਦੀ ਹਮਾਇਤ ਉੱਤੇ ਉਨ੍ਹਾਂ ਬ੍ਰਹਮ ਮਹਿੰਦਰਾ ਨਿੱਤਰੇ। ਮਹਿੰਦਰਾ ਨੇ ਕਿਹਾ ਕਿ ਇਸ ਨਾਲ ਕਾਂਗਰਸ ਨੂੰ ਹੀ ਨੁਕਸਾਨ ਹੋ ਰਿਹਾ ਹੈ।
ਕੁਝ ਸਮੇਂ ਬਾਅਦ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਉਨ੍ਹਾਂ ਤੋਂ ਬਾਅਦ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਕੈਪਟਨ ਦੇ ਪੱਖ ਵਿੱਚ ਬੋਲੇ।
ਕਿਹਾ ਜਾ ਰਿਹਾ ਹੈ ਕਿ ਕਾਂਗਰਸ ਵਿੱਚ ਵਫ਼ਾਦਾਰੀਆਂ ਕੇਂਦਰੀ ਲੀਡਰਸ਼ਿੱਪ ਦੇ ਇੱਕ ਇਸ਼ਾਰੇ ਤੇ ਰਾਤੋ-ਰਾਤ ਬਦਲ ਜਾਂਦੀਆਂ ਹਨ।

Real Estate