ਕੈਪਟਨ ਅੱਗੇ ਜੋ ਵੀ ਅੜਿਆ ਉਨ੍ਹਾਂ ਨੇ ਝਾੜ ਕੇ ਰੱਖ ਦਿੱਤਾ !

ਪਰ ਜਿੰਨੇ ਝੜੇ ਉਨ੍ਹਾਂ ਚੋਂ ਕੋਈ ਨਵਜੋਤ ਸਿੱਧੂ ਦੇ ਬਰਾਬਰ ਦਾ ਨਹੀਂ ਸੀ 

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਿਆਸੀ ਹਲਕਿਆਂ ਨੂੰ ਤਿੰਨ ਦਿਨਾਂ ਵਿੱਚ ਦੋ ਵਾਰ ਹਿਲਾ ਕੇ ਰੱਖ ਦਿੱਤਾ। 17 ਮਈ ਨੂੰ ਉਹ ਸੂਬੇ ਦੀ ਸਿਖਰਲੀ ਸਿਆਸੀ ਪੋਸਟ ਲਈ ਪਾਰਟੀ ਦੇ ਅੰਦਰਲੀ ਰੱਸਾਕਸ਼ੀ ਲੋਕਾਂ ਦੇ ਸਾਹਮਣੇ ਲੈ ਆਏ। ਦੂਸਰੀ ਵਾਰ ਪੰਜਾਬ ਵਿਚ ਪੋਲਿੰਗ ਵਾਲੇ ਦਿਨ 19 ਮਈ ਨੂੰ ਸਿੱਧੂ ਨੇ ਤਿੱਖਾ ਬਿਆਨ ਦਿੱਤਾ। ਸਿੱਧੂ ਨੇ ਅਗਲਾ ਵਾਰ ਉਸ ਸਮੇਂ ਕੀਤਾ ਜਦੋਂ ਉਹ ਆਪਣੀ ਪਤਨੀ ਡਾ਼ ਨਵਜੋਤ ਕੌਰ ਨਾਲ ਵੋਟ ਪਾ ਕੇ ਪੋਲਿੰਗ ਬੂਥ ਤੋਂ ਬਾਹਰ ਆ ਰਹੇ ਸਨ। ਉਹ ਟੀਵੀ ਪੱਤਰਕਾਰਾਂ ਨੂੰ ਨਿਰਾਸ਼ ਨਾ ਕਰਨ ਲਈ ਜਾਣੇ ਜਾਂਦੇ ਹਨ। ਉਸ ਦਿਨ 19 ਮਈ ਨੂੰ ਵੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ, ਕਿ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਇਕੱਠੇ ਹੋਏ ਲੋਕਾਂ ਨੂੰ “ਠੋਕ ਦਿਓ”।
ਇਸੇ ਮਾਮਲੇ ਤੇ ਪੰਜਾਬੀ ਨਿਊਜ ਆਨਲਾਈਨ ਨਾਲ ਗੱਲਬਾਤ ਕਰਦਿਆ ਸੀਨੀਅਰ ਪੱਤਰਕਾਰ ਹਰਬੰਸ ਸਿੰਘ ਬਠਿੰਡਾ ਤੇ ਨਵਰੀਤ ਸਿਵੀਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ ਜੋ ਵੀ ਅੜਿਆ ਉਨ੍ਹਾਂ ਨੇ ਝਾੜ ਕੇ ਰੱਖ ਦਿੱਤਾ ਅਤੇ ਅਜਿਹੇ ਝੜੇ ਹੋਏ ਲੀਡਰਾਂ ਦੀ ਲਿਸਟ ਬੁਹਤ ਲੰਮੀ ਹੈ ਪਰ ਜਿੰਨੇ ਝੜੇ ਉਨ੍ਹਾਂ ਚੋਂ ਕੋਈ ਨਵਜੋਤ ਸਿੱਧੂ ਦੇ ਬਰਾਬਰ ਦਾ ਨਹੀਂ ਸੀ ।

ਪੂਰੀ ਗੱਲਬਾਤ ਸੁਨਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ

https://www.youtube.com/watch?v=Bb2D29boSTg&feature=youtu.be

Real Estate