Exit Polls: ਰਾਜਨੀਤਕ ਪੰਡਤਾਂ ਤੇ ਕਿਉਂ ਨਹੀਂ ਹੋ ਰਿਹਾ ਯਕੀਨ ?

1419

 ਸਮੀਰਾਤਮਜ ਮਿਸ਼ਰ ਬੀਬੀਸੀ ਹਿੰਦੀ

ਵੱਖ ਵੱਖ ਸਰਵੇਖਣ ਕੰਪਨੀਆਂ ਅਤੇ ਨਿਊਜ ਚੈਨਲਜ ਵੱਲੋਂ ਕਰਾਏ ਗਏ ਸਰਵੇਖਣਾਂ ਵਿੱਚ ਐਨਡੀਏ ਸਰਕਾਰ ਦੀ ਵਾਪਸੀ ਦਾ ਰਸਤਾ ਸਾਫ਼ ਦਿਖਾਇਆ ਜਾ ਰਿਹਾ ਹੈ। ਪਰ ਵਿਰੋਧੀ ਪਾਰਟੀ ਦੇ ਇਲਾਵਾ ਰਾਜਸੀ ਵਿਸ਼ਲੇਸ਼ਕਾਂ ਨੂੰ ਵੀ ਇਹਨਾਂ ‘ਚ ਸੱਚਾਈ ਨਜ਼ਰ ਨਹੀਂ ਆਉਂਦੀ । ਮਾਹਿਰਾਂ ਦੇ ਮੁਤਾਬਿਕ , ਪਿਛਲੇ ਕੁਝ ਸਾਲਾਂ ਵਿੱਚ ਉਤਰ ਪ੍ਰਦੇਸ਼ ਹੀ ਨਹੀਂ ਬਲਕਿ ਹੋਰ ਰਾਜਾਂ ਅਤੇ ਲੋਕ ਚੋਣਾਂ ਦੇ ਐਗਜਿਟ ਪੋਲ ਵੀ ਅਸਲੀਅਤ ਤੋਂ ਪਾਸੇ ‘ਤੇ ਰਹੇ ਇਸ ਵਾਰ ਇਹ ਕਿੰਨੇ ਸਹੀ ਹੋਣਗੇ ਇਹ ਵਿਸ਼ਵਾਸ਼ ਕਰਨਾ ਔਖਾ ਹੈ।
ਲਖਨਊ ਤੋਂ ਟਾਇਮਜ ਆਫ ਇੰਡੀਆ ਦੇ ਰਾਜਨੀਤਕ ਸੰਪਾਦਕ ਸੁਭਾਸ਼ ਮਿਸ਼ਰ ਕਹਿੰਦੇ ਹਨ ਕਿ ਜ਼ਮੀਨ ਉਪਰ ਜੋ ਵੀ ਰੁਝਾਨ ਦੇਖਣ ਨੂੰ ਮਿਲੇ ਉਹਨਾਂ ਨੂੰ ਦੇਖ ਕੇ ਸਰਵੇ ਵਿੱਚ ਦਿਖਾਈਆਂ ਸੀਟਾਂ ਦੀ ਇਹ ਸੰਖਿਆ ‘ਚ ਕੋਈ ਮਿਲਾਨ ਨਹੀਂ ਹੋ ਰਿਹਾ । ਉਹ ਕਹਿੰਦੇ ਹਨ , ‘ ਉਤਰ ਪ੍ਰਦੇਸ਼ ਵਿੱਚ ਜਿਸ ਤਰੀਕੇ ਨਾਲ ਜਾਤੀ ਅਤੇ ਖੇਤਰੀ ਵਿਭਿੰਨਤਾ ਹੈ, ਮਤਦਾਨ ਦੇ ਤਰੀਕਿਆਂ ਵਿੱਚ ਅਤੇ ਰੁਝਾਨਾਂ ਵਿੱਚ ਵੀ ਸਮਾਨਤਾ ਨਹੀਂ , ਇਸ ਆਧਾਰ ਉਪਰ ਇਸ ਨਾਲ ਸੀਟਾਂ ਦਾ ਸਹੀ ਅਨੁਮਾਨ ਲਾਉਣਾ ਬਹੁਤ ਮੁਸ਼ਕਿਲ ਹੋਵੇਗਾ । ਜਿ਼ਆਦਾਤਰ ਸਰਵੇਖਣ ਬੀਜੇਪੀ ਦੇ ਪੱਖ ਵਿੱਚ ਇੱਕਪਾਸੜ ਨਤੀਜਾ ਦਿਖਾ ਰਹੇ ਹਨ, ਜੋ ਸੰਭਵ ਨਹੀਂ ਲੱਗਦਾ। ਜਿੰਨਾ ਮੈਂ ਯੂਪੀ ਨੂੰ ਜ਼ਮੀਨ ਉਪਰ ਦੇਖਿਆ ਅਤੇ ਸਮਝਿਆ ਹੈ, ਉਸ ਮੁਤਾਬਿਕ ਕਹਿ ਸਕਦਾ ਕਿ ਇੱਥੇ ਗਠਜੋੜ ਚੰਗਾ ਰਹਿ ਸਕਦਾ।
ਹਾਲਾਂਕਿ ਕੁਝ ਸਰਵੇਖਣਾਂ ਵਿੱਚ ਸਪਾ-ਬਸਪਾ-ਰਾਲਦ ਗਠਜੋੜ ਨੂੰ ਉਤਰ ਪ੍ਰਦੇਸ਼ ਵਿੱਚ ਕਾਫ਼ੀ ਅੱਗੇ ਦਿਖਾਇਆ ਗਿਆ ਹੈ , ਪਰ ਜਿ਼ਆਦਾਤਰ ਵਿੱਚ ਜਾਂ ਤਾਂ ਬੀਜੇਪੀ ਦੇ ਨਾਲ ਉਸਦਾ ਸੰਘਰਸ਼ ਦੇਖਣ ਨੂੰ ਮਿਲਦਾ ਜਾਂ ਫਿਰ ਬੀਜੇਪੀ ਨੂੰ ਕਾਫੀ ਅੱਗੇ ਦਿਖਾਇਆ ਗਿਆ ।
ਸੁਭਾਸ਼ ਮਿਸ਼ਰਾ ਕਹਿੰਦੇ ਹਨ ਕਿ ਹਾਲ ਵਿੱਚ ਤਿੰਨ ਰਾਜਾਂ ਵਿੱਚ ਜੋ ਚੋਣਾਂ ਰਹੀਆਂ ਸੀ , ਜਿ਼ਆਦਾਤਰ ਐਗਜਿਟ ਪੋਲ ਉੱਥੇ ਵੀ ਸਹੀ ਨਹੀਂ ਨਿਕਲੇ , ਇਸ ਲਈ ਬਹੁਤ ਜਿ਼ਆਦਾ ਭਰੋਸਾ ਕਰਨਾ ਠੀਕ ਨਹੀਂ ਹੈ।
ਇਹੀ ਨਹੀਂ , ਜਿ਼ਆਦਾਤਰ ਵਿਸ਼ਲੇਸ਼ਕ ਖੁਦ ਐਗਜਿਟ ਪੋਲਸ ਵਿੱਚ ਆ ਰਹੇ ਵਖਰੇਵੇ ਦੀ ਵਜਾ ਵੀ ਇਸਦੀ ਪ੍ਰਕਿਰਿਆ ਅਤੇ ਇਸਦੇ ਨਤੀਜਿਆਂ ਨੂੰ ਸ਼ੱਕੀ ਬਣਾਉਂਦੀ ਹੈ।
ਸੀਨੀਅਰ ਪੱਤਰਕਾਰ ਅਮਿਤਾ ਵਰਮਾ ਹੁਣ ਕਈ ਚੋਣਾਂ ਨੂੰ ਕਵਰ ਕਰ ਚੁੱਕੀ ਹੈ , ਉਹ ਕਹਿੰਦੇ ਹਨ, ‘ ਚੋਣਾਂ ਦੇ ਸਰਵੇਖਣ ਸੁਰੂ ਵਿੱਚ ਜੋ ਆਉਂਦੇ ਸਨ, ਉਹ ਸੱਚ ਦੇ ਕਾਫੀ ਨੇੜੇ ਹੁੰਦੇ ਹਨ, ਉਸਦੀ ਵਜਾ ਇਹ ਵੀ ਸੀ ਕਿ ਉਹਨਾਂ ਵਿੱਚ ਉਹਨਾਂ ਪ੍ਰਕਿਰਿਆਵਾਂ ਦਾ ਕਾਫੀ ਹੱਦ ਤੱਕ ਪਾਲਣ ਕੀਤਾ ਜਾਂਦਾ ਸੀ । ਹੁਣ ਜੇ ਸਰਵੇਖਣ ਸਹੀ ਨਹੀਂ ਆ ਰਹੇ ਤਾਂ ਇਸਦੀ ਇੱਕ ਵੱਡੀ ਵਜਾਅ ਇਹ ਵੀ ਵਹੈ ਕਿ ਜਿ਼ਆਦਾਤਰ ਸਰਵੇਖਣ ਪ੍ਰੀ-ਪਲਾਨਡ ਹੁੰਦੇ ਹਨ ਅਤੇ ਅਜਿਹੀ ਸਥਿਤੀ ਵਿੱਚ ਸਹੀ ਪਰਿਣਾਮ ਆਉਣ ਦੀ ਉਮੀਦ ਨਹੀਂ ਕਰਨੀ ਚਾਹੀਦੀ ।
ਅਮਿਤਾ ਕਹਿੰਦੀ ਹੈ ਯੂਪੀ ਵਿੱਚ ਜੋ ਲੋਕ ਸਭਾ ਚੋਣਾਂ ‘ਚ ਦੇਖਣ ਨੂੰ ਮਿਲਿਆ ਉਹ ਇਹਨਾਂ ਐਗਜਿਟ ਪੋਲਸ ਵਿੱਚੋਂ ਮਨਫੀ ਹੈ।
ਉਹ ਕਹਿੰਦੀ ਹੈ ‘ ਉਤਰ ਪ੍ਰਦੇਸ ਵਿੱਚ ਜਿਸ ਤਰ੍ਹਾਂ ਨਾਲ ਸਪਾ ਅਤੇ ਬਸਪਾ ਵਿੱਚ ਵੋਟ ਟਰਾਂਸਫਰ ਹੋਏ ਹਨ, ਉਹਨਾਂ ਨੂੰ ਦੇਖਦੇ ਹੋਏ ਗਠਜੋੜ ਕਾਫੀ ਮਜਬੂਤ ਲੱਗ ਰਿਹਾ ਹੈ , ਹਾਂ , ਇਹ ਵੀ ਸਹੀ ਕਿ ਬੀਜੇਪੀ ਨੂੰ ਜਿਸ ਤਰ੍ਹਾਂ ਨਾਲ ਕਾਫੀ ਵੱਡੇ ਨੁਕਸਾਨ ਦੀ ਗੱਲ ਕੀਤੀ ਜਾ ਰਹੀ ਹੈ, ਅਜਿਹਾ ਕੁਝ ਨਹੀਂ ਹੈ , ਪਰ ਐਗਜਿਟ ਪੋਲ ‘ਤੇ ਯਕੀਨ ਕਰਨਾ ਥੋੜਾ ਮੁਸ਼ਕਿਲ ਹੈ।
ਸੀਨੀਅਰ ਪੱਤਰਕਾਰ ਸਰਵਣ ਸੁ਼ਕਲ ਯੂਪੀ ਵਿੱਚ ਬੀਜੇਪੀ ਦੇ ਪੱਖ ਦੇ ਮਾਹੌਲ ਨੂੰ ਦੇਖਣ ਦੇ ਬਾਵਜੂਦ ਵੀ ਐਗਜਿਟ ਪੋਲਸ ‘ਤੇ ਯਕੀਨ ਨਹੀਂ ਕਰ ਪਾ ਰਹੇ।
ਉਹਨਾ ਦਾ ਕਹਿਣਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਹੀ ਦੇਖ ਲਵੋ , ਕਿਸੇ ਨੂੰ ਨਹੀਂ ਲੱਗਦਾ ਸੀ ਕਿ ਬੀਜੇਪੀ ਐਨੇ ਵੱਡੇ ਬਹੁਮਤ ਨਾਲ ਜਿੱਤੇਗੀ , ਹਾਲਾਂਕਿ ਜ਼ਮੀਨ ਉਪਰ ਬੀਜੇਪੀ ਦੇ ਪੱਖ ਵਿੱਚ ਕਾਫੀ ਮਾਹੌਲ ਸੀ । ਦਰਅਸਲ, ਇਹਨਾਂ ਸਰਵੇਖਣਾਂ ਵਿੱਚ ਜੋ ਪਰਿਕਿਰਿਆ ਅਪਣਾਈ ਜਾਂਦੀ ਹੈ, ਉਹ ਜ਼ਮੀਨੀ ਹਕੀਕਤ ਨੂੰ ਪਹਿਛਾਣ ਪਾਉਂਦੀ । ਉਤਰ ਪ੍ਰਦੇਸ਼ ਦਾ ਵੋਟਰ ਕਾਫੀ ਪਰਪੱਕ ਹੈ, ਉਹ ਐਨੀ ਜਲਦੀ ਆਪਣੇ ਰੁਝਾਨ ਨੂੰ ਕਿਸੇ ਦੇ ਸਾਹਮਣੇ ਸਪੱਸ਼ਟ ਨਹੀਂ ਕਰਦਾ ਅਤੇ ਇਸ ਵਾਰ ਚੋਣਾਂ ਵਿੱਚ ਇਹ ਗੱਲ ਵਿਸ਼ੇਸ਼ ਤੌਰ ‘ਤੇ ਦੇਖਣ ਨੂੰ ਮਿਲੀ ।

Real Estate