ਵੋਟਾਂ ਦੀ ਗਿਣਤੀ ਤੋਂ ਪਹਿਲਾਂ ਭਾਜਪਾ ਨੇ ਸਾਥੀ ਪਾਰਟੀਆਂ ਦੇ ਆਗੂਆਂ ਨੂੰ ਕੀਤੀ ਰੋਟੀ

1199

ਲੋਕ ਸਭਾ ਚੋਣਾਂ ਤੋਂ ਬਾਅਦ ਐਗਜ਼ਿਟ ਪੋਲਜ਼ ਤੋਂ ਬਾਅਦ ਬੀਜੇਪੀ ਲੀਡਰ ਅਮਿਤ ਸ਼ਾਹ ਨੇ ਐਨਡੀਏ ਦੇ ਲੀਡਰਾਂ ਨੂੰ 21 ਮਈ ਨੁੰ ਸ਼ਾਮ ਦੀ ਰੋਟੀ ‘ਤੇ ਬੁਲਾਇਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਮੌਜੂਦ ਰਹਿਣਗੇ। ਸ਼੍ਰੋਮਣੀ ਅਕਾਲੀ ਦਲ ਵੀ ਐਨਡੀਏ ਦਾ ਹਿੱਸਾ ਹੈ। ਇਸ ਲਈ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਸ਼ਮੂਲੀਅਤ ਕਰਨਗੇ।ਅਸਲ ਵਿੱਚ ਅਮਿਤ ਸ਼ਾਹ ਨੇ ਅੱਗੇ ਦੀ ਰਣਨੀਤੀ ‘ਤੇ ਗੱਲ ਕਰਨ ਲਈ ਡਿਨਰ ਰੱਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਵਿੱਚ ਅੱਗੇ ਦੀ ਰਣਨੀਤੀ ਘੜੀ ਜਾਏਗੀ। ਲੋਕ ਸਭਾ ਚੋਣਾਂ ਲਈ 7 ਗੇੜਾਂ ਵਿੱਚ 11 ਅਪਰੈਲ ਤੋਂ ਲੈ ਕੇ 19 ਮਈ ਤਕ ਵੋਟਾਂ ਪਈਆਂ। ਵੋਟਾਂ ਦੀ ਗਿਣਤੀ ਨਾਲ ਹੀ 23 ਮਈ ਨੂੰ ਨਤੀਜਾ ਐਲਾਨ ਦਿੱਤਾ ਜਾਏਗਾ। ਲੋਕ ਸਭਾ ਵਿੱਚ ਕੁੱਲ 542 ਸੀਟਾਂ ਹਨ ਤੇ ਬਹੁਮਤ ਲਈ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ ਘੱਟ ਤੋਂ ਘੱਟ 272 ਸੀਟਾਂ ਲੋੜੀਂਦੀਆਂ ਹਨ। ਤਾਮਿਲਨਾਡੂ ਦੀ ਇੱਕ ਸੀਟ ਤੋਂ ਚੋਣ ਕਮਿਸ਼ਨ ਨੇ ਚੋਣਾਂ ਰੱਦ ਕਰ ਦਿੱਤੀਆਂ ਸੀ।

Real Estate