ਰੌਲਾ ਮੁੱਖ ਮੰਤਰੀ ਦੀ ਕੁਰਸੀ ਦਾ : ਆਮ ਕਾਂਗਰਸੀ ਵਰਕਰਾਂ ਨੂੰ ਸਿੱਧੂ ਤੋਂ ਹਨ ਉਮੀਦਾਂ !

1131

17 ਮਈ ਨੂੰ ਬਠਿੰਡਾ ਵਿਚ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਰੈਲੀ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਵੱਲ ਇਸ਼ਾਰਾ ਕਰਦੇ ਹੋਏ ਬਾਦਲ ਪਰਿਵਾਰ ਨਾਲ ਫਰੈਂਡਲੀ ਮੈਚ ਦਾ ਇਲਜ਼ਾਮ ਲਾਇਆ ਸੀ।ਸਿੱਧੂ ਨੇ ਕਿਹਾ ਸੀ, “ਭੱਜ 75:25 ਵਾਲਿਆ ਭੱਜ, ਬਾਦਲਾ ਭੱਜ ਕਿ ਸਿੱਧੂ ਆਇਆ, ਕੁਰਸੀ ਖਾਲੀ ਕਰੋ।” ਸਿੱਧੂ ਦੇ ਮੂੰਹੋਂ 75:25 ਵਾਲੀ ਗੱਲ ਸੁਣਦੇ ਹੀ ਲੋਕ ਹੈਰਾਨ ਹੋ ਗਏ। ਸਿੱਧੂ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ ’ਤੇ ਹੈ, ਇਸ ਲਈ ਉਹ ਅਜਿਹੀ ਬਿਆਨਬਾਜ਼ੀ ਕਰ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਪਾਰਟੀ ਹਾਈਕਮਾਨ ਸਿੱਧੂ ਵਿਰੁਧ ਕਾਰਵਾਈ ਕਰਨ ਬਾਰੇ ਫ਼ੈਸਲਾ ਕਰ ਸਕਦੀ ਹੈ।ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਉਨ੍ਹਾਂ ਦੀ ਪਤਨੀ ਡਾ ਨਵਜੋਤ ਕੌਰ ਸਿੱਧੂ ਨਿੱਤਰੀ ਹੈ। ਡਾ ਸਿੱਧੂ ਨੇ ਕੈਪਟਨ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਅਹੁਦਿਆਂ ਦਾ ਲਾਲਚ ਨਹੀਂ ਹੈ ਤੇ ਨਾ ਹੀ ਉਹ ਅਹੁਦਿਆਂ ਦੇ ਲਾਲਚ ਵਿਚ ਕਾਂਗਰਸ ਵਿਚ ਆਏ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਨ ਨਹੀਂ ਸਗੋਂ ਜਨਤਾ ਦੀ ਸੇਵਾ ਕਰਨ ਆਏ ਹਨ।ਨਾਲ ਹੀ ਡਾ ਸਿੱਧੂ ਨੇ ਕਿਹਾ ਕਿ ਜੇਕਰ ਕਾਂਗਰਸ ਨੂੰ ਪੰਜਾਬ ਵਿਚ ਲੋਕ ਸਭਾ ਚੋਣਾਂ ’ਚ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਡਾ ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਕਾਂਗਰਸ ਹਾਰਦੀ ਹੈ ਤਾਂ ਮੁੱਖ ਮੰਤਰੀ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ। ਕੈਪਟਨ ਸਿੱਧੂ ਵਿਵਾਦ ਤੇ ਆਮ ਕਾਂਗਰਸੀ ਵਰਕਰ ਵੀ ਜਿਆਦਾਤਰ ਕਹਿੰਦੇ ਹਨ ਕਿ ਕੈਪਟਨ ਪਹਿਲਾਂ ਵਾਂਗ ਕੰਮ ਨਹੀ ਕਰ ਰਿਹਾ ਤੇ ਕੈਪਟਨ ਦੇ ਅਕਾਲੀ ਦਲ ਨਾਲ ਅੰਦਰੂਨੀ ਮੇਲ-ਜੋਲ ਹੋਣ ਬਾਰੇ ਕਹਿ ਰਹੇ ਹਨ । ਕਾਂਗਰਸੀ ਵਰਕਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਮੰਨਦਿਆ ਸਿੱਧੂ ਤੋਂ ਉਮੀਦਾਂ ਲਗਾ ਰਹੇ ਹਨ ।

Real Estate