ਸਿੱਧੂ ਕੈਪਟਨ ਵਿਵਾਦ ਦੌਰਾਨ ਕੈਪਟਨ ਧੜੇ ਦੇ ਕਾਂਗਰਸੀ ਨਵਜੋਤ ਸਿੱਧੂ ਖਿਲਾਫ਼ ਡਟੇ ਹੋਏ ਹਨ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਮਗਰੋਂ ਹੁਣ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਿੱਧੂ ‘ਤੇ ਹਮਲਾ ਬੋਲਿਆ ਹੈ। ਧਰਮਸੋਤ ਨੇ ਕਿਹਾ ਕਿ ਸਿੱਧੂ ਨੂੰ ਮੁੱਖ ਮੰਤਰੀ ਚੰਗੇ ਨਹੀਂ ਲੱਗਦੇ, ਤਾਂ ਮੰਤਰੀ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2 ਸਾਲ ਪਹਿਲਾਂ ਆਏ, ਪੁਰਾਣੇ ਆਗੂਆਂ ਤੋਂ ਅੱਗੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ। ਧਰਮਸੋਤ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸਿੱਧੂ ਨੂੰ ਨੁਕਸਾਨ ਕਰਨ ਦਾ ਸਰਟੀਫ਼ਿਕੇਟ ਨਹੀਂ ਦਿੱਤਾ। ਉਨ੍ਹਾਂ ਕਾਂਗਰਸ ਹਾਈਕਮਾਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਨਵਜੋਤ ਸਿੱਧੂ ਦੇ ਖਿਲਾਫ ਟਵੀਟ ਕੀਤਾ ਹੈ। ਸਿੱਧੂ ਨੂੰ ਕਾਂਗਰਸ ‘ਚ ਆਏ 2 ਸਾਲ ਹੀ ਹੋਏ ਨੇ ਅਤੇ ਉਹ ਆਪਣੀਆਂ ਸ਼ਰਤਾਂ ਅਤੇ ਆਪਣੇ ਏਜੰਡੇ ਥੋਪਣ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ। ਹਾਈਕਮਾਨ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦੇ ਰਵੱਈਏ ਕਾਰਨ ਪਾਰਟੀ ਅਤੇ ਸਰਕਾਰ ਨੂੰ ਨੁਕਸਾਨ ਹੋ ਰਿਹਾ ਹੈ।
“ਫਰੈਂਡਲੀ ਮੈਚ” ਵਿਵਾਦ : ਸਿੱਧੂ ਨੂੰ ਘੇਰਦਾ ਕੈਪਟਨ ਧੜਾ !
Real Estate